Htv Punjabi
Punjab

ਘਰ ਦੇ ਬਾਹਰ ਤੋਂ ਹੋਈ ਬਾਈਕ ਚੋਰੀ, ਸੀਸੀਟੀਵੀ ਫੁਟੇਜ ਦੇਖ ਪੀੜਿਤ ਨੇ ਖੁਦ ਲੱਭੀ, ਐਸਆਈ ਨੇ ਕਿਹਾ ਚੋਰ ਵੀ ਫੜ ਕੇ ਥਾਣੇ ਲੈ ਆਓ ਆਪਾਂ ਦੇਖ ਲੈਣੇ ਆ

ਲੁਧਿਆਣਾ : ਜਿੱਥੇ ਚੋਰੀ ਦੀਆਂ ਵਾਰਦਾਤਾਂ ਦਿਨ ਪ੍ਰਤੀਦਿਨ ਵੱਧ ਰਹੀਆਂ ਹਨ l ਉਥੇ ਹੀ ਇਨ੍ਹਾਂ ਵਾਰਦਾਤਾਂ ‘ਤੇ ਨੱਥ ਪਾਉਣ ਵਾਲੀ ਪੁਲਿਸ ਵੀ ਇਨ੍ਹਾਂ ਕੇਸਾਂ ਵਿੱਚ ਅਣਗਹਿਲੀ ਕਰਦੀ ਆਮ ਵੇਖੀ ਜਾ ਸਕਦੀ ਹੈ l ਕਿਉਂਕਿ ਚੋਰ ਸ਼ਰੇਆਮ ਚੋਰੀ ਕਰਦੇ ਹਨ.ਪੀੜਿਤ ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਦੇ ਦਿੰਦੇ ਹਨ ਪਰ ਪੁਲਿਸ ਫੇਰ ਕਾਰਵਾਈ ਕਰਨ ਵਿੱਚ ਅਣਗਹਿਲੀ ਕਰਦੀ ਹੈ ਜਾਂ ਕਾਰਵਾਈ ਨੂੰ ਟਾਲ ਦਿੰਦੀ ਹੈ l
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣਾ ਵਿੱਚ.ਜਿੱਥੇ ਘਰ ਦੇ ਬਾਹਰ ਤੋਂ ਬਾਈਕ ਚੋਰੀ ਹੋਈ ਅਤੇ ਪੀੜਿਤ ਨੇ ਸੀਸੀਟੀਵੀ ਫੁਟੇਜ ਤੋਂ ਆਪਣੀ ਬਾਈਕ ਖੁਦ ਹੀ ਲੱਭੀ l ਪਰ ਪੁਲਿਸ ਨੇ ਕਾਰਵਾਈ ਕਰਨ ਦੀ ਬਜਾਏ ਕਿਹਾ ਕਿ ਚੋਰ ਨੂੰ ਵੀ ਲੈ ਆਓ.ਦੇਖ ਲਵਾਂਗੇ l ਇਹ ਮਾਮਲਾ ਹੈ ਲੁਧਿਆਣਾ ਦੇ ਦਰੇਸੀ ਸਥਿਤ ਨਾਨਕ ਨਗਰ ਇਲਾਕੇ ਵਿੱਚ ਸੋਮਵਾਰ ਦੀ ਸਵੇਰ ਚੋਰ ਨੇ ਇੱਕ ਡਰਾਈਵਰ ਦੀ ਘਰ ਦੇ ਬਾਹਰ ਤੋਂ ਬਾਈਕ ਚੋਰੀ ਕਰ ਲਈ l ਪੀੜਿਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਕੋਈ ਮਦਦ ਨਹੀਂ ਮਿਲੀ l ਇਸ ‘ਤੇ ਪੀੜਿਤ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਚੋਰ ਦੇ ਨਾਲ ਨਾਲ ਬਾਈਕ ਦੀ ਵੀ ਭਾਲ ਕਰ ਲਈ ਪਰ ਕਾਰਵਾਈ ਕਰਨ ਦੀ ਬਜਾਏ ਪੁਲਿਸ ਉਸ ਨੂੰ ਹੀ ਪਰੇਸ਼ਾਨ ਕਰਨ ਲੱਗ ਪਈ l ਪਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਅਦ ਥਾਣਾ ਦਰੇਸੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ l ਫਿਲਹਾਲ ਮੁਲਜ਼ਮ ਫਰਾਰ ਹਨ l

Related posts

ਪਾਪੀਆਂ ਨੇ ਪੁੱਠੀ ਥਾਂ ਗੋਲੀ ਮਾਰ, ਦੇਖੋ ਕਿੱਥੋਂ ਦੀ ਕੱਢੀ; ਦੇਖੋ ਵੀਡੀਓ

htvteam

ਅੱਧੀ ਰਾਤ ਨੂੰ ਫੋਨ ‘ਤੇ ਆਈ ਅਣਪਛਾਤੀ ਕਾਲ, ਫੋਨ ਚੱਕਣ ‘ਤੇ ਦੇਖੋ ਕੀ ਹੋਇਆ…

htvteam

ਮੁੰਡੇ ਨੇ ਆਪਣੇ ਹੀ ਪਿੰਡ ਦੀ ਕੁੜੀ ਬਣਾਈ ਘਰਵਾਲੀ ਫੇਰ ਕੁੜੀ ਵਾਲਿਆਂ ਨੇ ਕੀਤਾ…

htvteam

Leave a Comment