Htv Punjabi
Punjab

ਡਾਕਟਰ ਤਨਵੀਰ ਸੱਯਦ ਨੇ ਮਾਰਿਆ ਇੱਕ ਹੋਰ ਮੋਰਚਾ ਵਿਸ਼ਵ ਪ੍ਰਸਿੱਧ ਡਾਕਟਰਾਂ ਦੀ ਹਾਜ਼ਰੀ ‘ਚ ਕੀਤਾ ਆਹ ਕਾਰਨਾਮਾ

ਮਲੇਰਕੋਟਲਾ : ਸ਼ਹਿਰ ਦੇ ਵਿਸ਼ਵ ਪ੍ਰਸਿੱਧ ਹੋਮਿਓਪੈਥੀ ਡਾਕਟਰ ਤਨਵੀਰ ਸੱਯਦ ਹੁਸੈਨ ਹੋਮਿਓਪੈਥੀ ਦੇ ਖੇਤਰ ਵਿੱਚ ਲਗਾਤਾਰ ਮੱਲਾਂ ਮਾਰਦੇ ਜਾ ਰਹੇ ਹਨ l ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਰੇਵਾ ਖੇਤਰ ਵਿੱਚ ਡਾਇਮੰਡ ਹੋਮਿਓ ਐਵਾਰਡ 2020 ਹਾਸਿਲ ਕਰਨ ਤੋਂ ਬਾਅਦ ਹੁਣ ਡਾਕਟਰ ਤਨਵੀਰ ਨੂੰ ਕੇਰਲਾ ਦੇ ਕੋਚੀ ਵਿਖੇ ਦੁਨੀਆਂ ਦੀ ਸਭ ਤੋਂ ਵੱਡੀ ਚੌਥੀ ਅੰਤਰਰਾਸ਼ਟਰੀ ਕੈਂਸਰ ਨਾਲ ਸੰਬੰਧਿਤ ਓਨਕੋਲੋਜੀ ਕਾਨਫਰੰਸ ਵਿੱਚ ਪਰਚਾ ਪੜਣ ਦਾ ਮੌਕਾ ਦਿੱਤਾ ਗਿਆ l ਦੱਸ ਦਈਏ ਕਿ ਡਾਕਟਰ ਤਨਵੀਰ ਨੇ ਇਹ ਪਰਚਾ ਹੋਮੋਪੈਥਿਕ ਮੈਨੇਜਮੈਂਟ ਆਫ ਅਡਵਾਂਸ ਕੇਸਿਸ ਦੇ ਵਿਸ਼ੇ ‘ਤੇ ਪੜਿਆ l ਜਿਸ ਸੰਬੰਧੀ ਡਾਕਟਰ ਤਨਵੀਰ ਸੱਯਦ ਦਾ ਕਹਿਣਾ ਹੈ ਕਿ ਵਿਸ਼ਵ ਦੇ ਮੰਨੇ ਪ੍ਰਮੰਨੇ ਡਾਕਟਰਾਂ ਦੀ ਮੌਜੂਦਗੀ ਵਿੱਚ ਪਰਚਾ ਪੜਣ ਦਾ ਇਹ ਸ਼ਾਨਦਾਰ ਤਜਰਬਾ ਸੀ l ਕਿਉਂਕਿ ਇਹ ਡਾਕਟਰ ਹੋਮੋਪੈਥੀ, ਐਲੋਪੈਥੀ, ਆਯੁਰਵੈਦ, ਯੂਨਾਨੀ ‘ਤੇ ਸਿੱਧਾ ਦੇ ਵੱਖ ਵੱਖ ਮੈਡੀਕਲ ਸਕੂਲਾਂ ਨਾਲ ਸੰਬੰਧ ਰੱਖਦੇ ਸਨ l

Related posts

ਅਚਾਨਕ ਘਰ ਵਾਪਸ ਆਏ ਪਤੀ ਨੇ ਪਤਨੀ ਨੂੰ ਆਸ਼ਿਕ ਸੰਗ ਦੇਖਿਆ ਤਾਂ ਹੋਇਆ ਅੱਗਬਬੂਲਾ

Htv Punjabi

ਵਿਜੀਲੈਂਸ ਦੇ ਸਵਾਲਾਂ ਦੇ ਘੇਰੇ ‘ਚ ਭਾਜਪਾ ਆਗੂ

htvteam

ਬੱਸ ‘ਚੋਂ ਮਿਲਿਆ ਅੱਧਾ ਕਿਲੋ ਸੋਨਾ, ਸ਼ਰਾਰਤੀ ਕਹਿੰਦੇ ਹਾਏ ਓਏ ਮੈਂ ਕਿਉਂ ਨਹੀਂ ਸੀ ਉਸ ਬੱਸ ਵਿੱਚ

Htv Punjabi

Leave a Comment