Htv Punjabi
Punjab

ਬਰਾਤ ਵਿੱਚ ਸ਼ਾਮਿਲ ਹੋ ਕੇ ਵਾਪਸ ਆ ਰਹੇ ਪਿਓ ਪੁੱਤ ਨਾਲ ਰਸਤੇ ‘ਚ ਹੋਇਆ ਗਿਆ ਆਹ ਕਾਂਡ

ਤਲਵੰਡੀ ਭਾਈ : ਸੰਘਣੀ ਧੁੰਦ ਕਾਰਨ ਵਾਪਰਰਹੇ ਹਾਦਸਿਆਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ l ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਸੋਮਵਾਰ ਰਾਤ ਨੈਸ਼ਨਲ ਹਾਈਵੇ ‘ਤੇ ਪਿੰਡ ਸੇਖਵਾਂ ਵਿੱਚ ਸੜਕ ‘ਤੇ ਪਰਾਲੀ ਨਾਲ ਭਰੇ ਖੜੇ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ l ਇਸ ਨਾਲ ਪਿਤਾ ਪੁੱਤਰ ਦੀ ਮੌਤ ਹੋ ਗਈ ਜਦਕਿ ਇੱਕ ਜ਼ਖ਼ਮੀ ਹੋ ਗਿਆ l ਇਹ ਲੋਕ ਬਰਾਤ ਵਿੱਚ ਸ਼ਾਮਿਲ ਹੋਣ ਗਏ ਸਨ l ਜਾਣਕਾਰੀ ਦੇ ਅਨੁਸਾਰ ਸੁਰਿੰਦਰ ਸਿੰਘ ਵਾਸੀ ਤਲਵੰਡੀ ਭਾਈ ਸੇਖਵਾਂ ਨਿਵਾਸੀ ਦੋਸਤ ਦੇ ਵਿਆਹ ਵਿੱਚ ਗਿਆ ਸੀ l ਵਾਪਸੀ ਦੇ ਦੌਰਾਨ ਸੁਰਿੰਦਰ ਆਪਣੇ ਤਿੰਨ ਸਾਲਾ ਮੁੰਡੇ ਫਤੇਹ ਸਿੰਘ ਅਤੇ ਦੋਸਤ ਅਰਸ਼ਦੀਪ ਸਿੰਘ ਵਾਸੀ ਲੋਹਗੜ ਨੂੰ ਨਾਲ ਲੈ ਕੇ ਵਿਆਹ ਵਾਲੇ ਘਰ ਜਾ ਰਿਹਾ ਸੀ l ਇਸ ਦੌਰਾਨ ਉਹ ਜਿਵੇਂ ਹੀ ਪਿੰਡ ਸੇਖਵਾਂ ਪਹੁੰਚਿਆ ਤਾਂ ਸੜਕ ‘ਤੇ ਖੜੇ ਪਰਾਲੀ ਨਾਲ ਭਰੇ ਟਰੱਕ ਵਿੱਚ ਉਨ੍ਹਾਂ ਦੀ ਕਾਰ ਵੱਜੀ l ਕਾਰ ਦਾ ਅਗਲਾ ਹਿੱਸਾ ਟਰੱਕ ਦੇ ਨੀਚੇ ਵੜ ਗਿਆ l ਇਸ ਜ਼ਬਰਦਸਤ ਹਾਦਸੇ ਵਿੱਚ ਕਾਰ ਦਾ ਚਲਾ ਰਹੇ ਸੁਰਿੰਦਰ ਸਿੰਘ ਦਾ ਸਿਰ ਧੜ ਤੋਂ ਵੱਖ ਹੋ ਗਿਆ ਅਤੇ ਉਸ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ l ਜਦਕਿ ਸੁਰਿੰਦਰ ਦੇ ਮੁੰਡੇ ਫਤੇਹ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਲੋਕਾਂ ਨੇ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ l ਜਿੱਥੇ ਫਤੇਹ ਸਿੰਘ ਨੇ ਵੀ ਦਮ ਤੋੜ ਦਿੱਤਾ l ਸੂਚਨਾ ਮਿਲਣ ‘ਤੇ ਜੀਰਾ ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਟਰੱਕ ਅਤੇ ਕਾਰ ਕਬਜ਼ੇ ਵਿੱਚ ਲੈ ਲਈ ਹੈ l ਥਾਣਾ ਸਦਰ ਜੀਰਾ ਦੇ ਏਐਸਆਈ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧੀ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕਰ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ l

Related posts

ਅੱਧੀ ਰਾਤੀ ਬੰਦੇ ਨੇ ਚੱਕ ਦੇਣੇ ਸੀ ਮੁਲਾਜ਼ਮ ਦੇਖੋ ਕਿਵੇਂ

htvteam

ਟੀਟੂ ਬਾਣੀਆਂ ਨੇ ਦੇਖੋ ਪੰਡਤ ਨਾਲ ਮਿਲਕੇ ਕੀ ਕੀਤਾ

htvteam

ਸਰਕਾਰ ਰਾਮ ਰਹੀਮ ‘ਤੇ 8ਵੀਂ ਵਾਰ ਕਿਉਂ ਹੋਈ ਮਹਿਰਬਾਨ

htvteam

Leave a Comment