Htv Punjabi
Punjab

ਪੋਸਟਮਾਰਟਮ ਦੇ ਬਾਅਦ ਬਿਨਾਂ ਪਹਿਚਾਣ ਕਰਵਾਏ 800 ਕਿਲੋਮੀਟਰ ਦੂਰ ਯੂਪੀ ਭੇਜੀ ਲਾਸ਼, ਚਿਹਰਾ ਦੇਖ ਕੇ ਪਤਨੀ ਬੋਲੀ, ਇਹ ਤਾਂ ਮੇਰਾ ਪਤੀ ਹੈ ਹੀ ਨਹੀਂ

ਪਟਿਆਲਾ (ਸਿਮਰਨਜੀਤ ਕੌਰ) : ਪਟਿਆਲਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਰਜਿੰਦਰਾ ਵਿੱਚ ਦੋ ਮਰੀਜ਼ਾਂ ਦੀ ਮੌਤ ਦੇ ਬਾਅਦ ਲਾਸ਼ਾਂ ਦੀ ਅਦਲਾ ਬਦਲੀ ਦਾ ਸਨਸਨੀਖੇਜ ਮਾਮਲਾ ਉਜਾਗਰ ਹੋਇਆ ਹੈ l ਦਰਅਸਲ, ਸੰਗਰੂਰ ਜ਼ਿਲ੍ਹੇ ਦੇ ਫੌਜੀ ਸਿੰਘ ਦੀ ਮੌਤ ਫੂਡ ਪਾਇਜ਼ਨਿੰਗ ਅਤੇ ਯੂਪੀ ਦੇ ਗੋਂਡਾ ਜ਼ਿਲ੍ਹੇ ਦਾ ਰਾਮ ਕੁਮਾਰ ਦੀ ਮੌਤ ਢਿੱਡ ਵਿੱਚ ਦਰਦ ਹੋਣ ਦੇ ਬਾਅਦ ਹੋਈ ਸੀ l ਮੰਗਲਵਾਰ ਨੂੰ ਹਸਪਤਾਲ ਪ੍ਰਬੰਧਨ ਨੇ ਦੋਨਾਂ ਦਾ ਪੋਸਟਮਾਰਟਮ ਕੀਤਾ ਸੀ l ਪ੍ਰਬੰਧਨ ਨੇ ਸ਼ਾਮ ਕਰੀਬ 6 ਵਜੇ ਯੂਪੀ ਦੇ ਰਾਮ ਕੁਮਾਰ ਦੀ ਡੈਡਬਾਡੀ ਕੱਪੜੇ ਵਿੱਚ ਬੰਨ ਕੇ ਉਸ ਦੇ ਘਰਦਿਆਂ ਨੂੰ ਦੇ ਦਿੱਤੀ ਸੀ.ਰਾਮ ਕੁਮਾਰ ਦੇ ਰਿਸ਼ਤੇਦਾਰ ਲਾਸ਼ ਨੂੰ ਲੈ ਕੇ ਪ੍ਰਾਈਵੇਟ ਐਂਬੂਲੈਂਸ ਵਿੱਚ ਮੰਗਲਵਾਰ ਸ਼ਾਮ ਕਰੀਬ 7 ਵਜੇ ਗੌਂਡਾ ਜ਼ਿਲ੍ਹੇ ਨੂੰ ਰਵਾਨਾ ਹੋ ਗਏ l 800 ਕਿਲੋਮੀਟਰ ਦੂਰ ਜਦ ਬੁੱਧਵਾਰ ਦੁਪਹਿਰ ਰਾਮ ਦੀ ਪਤਨੀ ਨੇ ਚਿਹਰਾ ਦੇਖਿਆ ਤਾਂ ਕਿਹਾ ਕਿ ਇਹ ਮੇਰਾ ਪਤੀ ਤਾਂ ਹੈ ਹੀ ਨਹੀਂ l ਇਸ ਦੇ ਬਾਅਦ ਹਸਪਤਾਲ ਦੀ ਵੱਡੀ ਗਲਤੀ ਦਾ ਖੁਲਾਸਾ ਹੋਇਆ l ਇੱਧਰ ਬੁੱਧਵਾਰ ਨੂੰ ਜਦ ਫੌਜੀ ਸਿੰਘ ਦੀ ਲਾਸ਼ ਲੈਣ ਉਸ ਦੇ ਰਿਸ਼ਤੇਦਾਰ ਹਸਪਤਾਲ ਪਹੁੰਚੇ ਤਾਂ ਉੱਥੇ ਹੰਗਾਮਾ ਹੋ ਗਿਆ l ਮੋਰਚਰੀ ਵਿੱਚ ਰਾਮ ਕੁਮਾਰ ਦੀ ਲਾਸ਼ ਸੀ l ਜਲਦਬਾਜ਼ੀ ਵਿੱਚ ਹਸਪਤਾਲ ਪ੍ਰਬੰਧਨ ਨੇ ਐਂਬੂਲੈਂਸ ਦੇ ਡਰਾਈਵਰ ਨਾਲ ਸੰਪਰਕ ਕਰ ਕੇ ਕਿਹਾ ਕਿ ਉਸੀ ਐਂਬੂਲੈਂਸ ਵਿੱਚ ਲਾਸ਼ ਵਾਪਸ ਲਿਆਂਦੀ ਜਾਵੇ l

Related posts

ਮੁੰਡੇ ਨੂੰ ਆਪਣੀ ਮਾਸੀ ਦੀ ਨਣਦ ਆ ਗਈ ਪਸੰਦ

htvteam

ਆਹ ਦੇਖੋ ਮੁੰਡਾ ਕੀ ਚੁੱਕੀ ਫਿਰਦਾ ?

htvteam

ਤੁਸੀਂ ਗੁੜ ਨਾਲ ਲੱਸੀ ਪੀਣ ਦੇ ਫਾਇਦੇ ਜਾਣਦੇ ਹੋ ?

htvteam

Leave a Comment