Htv Punjabi
Uncategorized

ਕਾਲਜ ਵਾਲਿਆਂ ਨੇ 68 ਕੁੜੀਆਂ ਦੇ ਉਤਰਵਾਏ ਕੱਪੜੇ, ਕਹਿੰਦੇ ਦਿਖਾਓ ਮਹੀਨਾ ਆਉਂਦੈ ਕਿ ਨਹੀਂ! ਪੈ ਗਿਆ ਰੌਲਾ

ਨਿਊਜ਼ ਡੈਸਕ : ਗੁਜਰਾਤ ਦੇ ਇੱਕ ਕਾਲਜ ਵਿੱਚ 68 ਵਿਦਿਆਰਥਣਾਂ ਦੇ ਮਾਸਿਕ ਧਰਮ ਦੀ ਜਾਂਚ ਦੇ ਲਈ ਕਥਿਤ ਤੌਰ ‘ਤੇ ਜਬਰਨ ਕੱਪੜੇ ਉਤਰਵਾਉਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ l ਵਿਦਿਆਰਥਣਾਂ ਨੇ ਇਸ ਹਰਕਤ ਦੇ ਲਈ ਸੰਸਥਾ ਦੇ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ l
ਹਾਲਾਂਕਿ ਇਸ ਇਲਜ਼ਾਮ ‘ਤੇ ਕਾਲਜ ਦੀ ਡੀਨ ਦਰਸ਼ਨਾ ਢੋਲਕੀਆ ਨੇ ਕਿਹਾ, ਜਾਂਚ ਦੇ ਲਈ ਇੱਕ ਟੀਮ ਬਣਾ ਦਿੱਤੀ ਗਈ ਹੈ l ਮਾਮਲਾ ਵਿਦਿਆਰਥਣਾਂ ਦੀ ਰਹਿਣ ਵਾਲੀ ਜਗ੍ਹਾ ਨਾਲ ਜੁੜਿਆ ਹੋਇਆ ਹੈ l ਇਸ ਦਾ ਯੂਨੀਵਰਸਿਟੀ ਜਾਂ ਕਾਲਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ l ਸਭ ਕੁਝ ਕੁੜੀਆਂ ਦੀ ਸਹਿਮਤੀ ਨਾਲ ਹੋਇਆ ਹੈ, ਕਿਸੇ ਨੇ ਜ਼ੋਰ ਜ਼ਬਰਦਸਤੀ ਨਹੀਂ ਕੀਤੀ l ਇੱਕ ਸ਼ਿਕਾਇਤਕਰਤਾ ਵਿਦਿਆਰਥਣ ਨੇ ਕਿਹਾ ਹੈ ਕਿ ਅਸੀਂ ਆਪਣੀ ਸੰਸਥਾ ਦਾ ਸਨਮਾਨ ਕਰਦੇ ਹਾਂ ਪਰ ਉਨ੍ਹਾਂ ਨੇ ਜੋ ਕੀਤਾ ਹੈ ਉਹ ਠੀਕ ਨਹੀਂ ਹੈ l ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ l ਵਿਦਿਆਰਥਣ ਨੇ ਕਿਹਾ ਕਿ ਪ੍ਰਿੰਸੀਪਲ ਨੇ ਸਾਨੂੰ ਬਲੈਕਮੇਲ ਕੀਤਾ ਅਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਇਆ l ਇਸ ਮਾਮਲੇ ‘ਤੇ ਰਾਸ਼ਟਰੀ ਮਹਿਲਾ ਆਯੋਗ ਨੇ ਵੀ ਇੱਕ ਜਾਂਚ ਕਮੇਟੀ ਬਣਾਈ ਹੈ, ਜਿਹੜੀ ਵਿਦਿਆਰਥਣਾਂ ਨਾਲ ਗੱਲ ਕਰੇਗੀ l ਆਯੋਗ ਨੇ ਇਸ ਸ਼ਰਮਨਾਕ ਕੰਮ ਦੇ ਲਈ ਕਾਲਜ ਦੇ ਟਰੱਸਟੀ ਪ੍ਰਵੀਨ ਪਿੰਡੋਰਾ ਅਤੇ ਪ੍ਰਿੰਸੀਪਲ ਰੀਤਾ ਰਨਿਗਾ ਤੋਂ ਸਪੱਸ਼ਟੀਕਨ ਮੰਗਿਆ ਹੈ l

Related posts

ਨਿਊਜ਼ੀਲੈਂਡ ‘ਚ 24 ਸਾਲ ਬਾਅਦ ਇਸ ਪਾਰਟੀ ਨੂੰ ਮਿਲਿਆ ਬਹੁਮਤ, ਲਗਾਤਾਰ ਦੂਸਰੀ ਵਾਰ ਇਹ ਮਹਿਲਾ ਬਣੀ ਪੀਐੱਮ

htvteam

ਹਾਥਰਸ ਕੇਸ ‘ਚ ਨਵਾਂ ਟਵਿਸਟ, ਪੀੜਤ ਦੇ ਭਰਾ ਤੇ ਮੁਲਜ਼ਮ ‘ਚ 6 ਮਹੀਨੇ ਦਰਮਿਆਨ 104 ਵੱਲ ਗੱਲਬਾਤ ਹੋਈ

htvteam

ਕਈ ਸਿਆਸੀ ਰਾਜ ਆਪਣੀ ਬੁੱਕਲ ਵਿੱਚ ਲੈ ਗਈ ਸਾਬਕਾ ਐਸ.ਜੀ.ਪੀ. ਸੀ ਪ੍ਰਧਾਨ ਮੱਕੜ ਦੀ ਮੌਤ (Avatar Singh Makkar Passes Away)

Htv Punjabi

Leave a Comment