Htv Punjabi
Uncategorized

ਰੋਜ਼ ਬਰਸ਼ ਨਾ ਕਰਨ ਵਾਲੇ ਸਾਵਧਾਨ! ਖਰਾਬ ਹੋ ਸਕਦੈ ਦਿਮਾਗ!

ਨਿਊਜ਼ ਡੈਸਕ : ਮਸੂੜਿਆਂ ਦੀ ਬਿਮਾਰੀ ਨਾਲ ਪੀੜਿਤ ਲੋਕਾਂ ਨੂੰ ਸਟਰੋਕ ਦਾ ਖਤਰਾ ਜ਼ਿਆਦਾ ਹੁੰਦਾ ਹੈ l ਸ਼ੋਧਕਰਤਾਵਾਂ ਨੇ ਕਿਹਾ ਕਿ ਰੋਜ਼ ਬਰੱਸ਼ ਕਰਨ ਨਾਲ ਮਸੂੜਿਆਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਜਿਹੜੇ ਲੋਕ ਅਜਿਹਾ ਨਹੀਂ ਕਰਦ, ਉਨ੍ਹਾਂ ਦੇ ਦਿਮਾਗ ਦੀ ਧਮਨੀਆਂ ਵਿੱਚ ਬਲਾਕੇਜ ਹੋਣ ਦੀ ਆਸ਼ੰਗਾ ਦੁਗੱਣੀ ਹੁੰਦੀ ਹੈ l ਧਮਣੀਆਂ ਵਿੱਚ ਬਲਾਕੇਜ ਨਾਲ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ ਅਤੇ ਇਹ ਸਟਰੋਕ ਦਾ ਕਾਰਨ ਬਣਦਾ ਹੈ l ਮਸੂੜਿਆਂ ਵਿੱਚ ਸੋਜਿਸ਼ ਨਾਲ ਬਲਾਕੇਜ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਕਿਉਂਕਿ ਉਹ ਖੂਨ ਦੀ ਨਲੀਕਾਵਾਂ ਦੀ ਗਤੀਵਿਧਿਆਂ ਨੂੰ ਕਮਜ਼ੋਰ ਕਰਦਾ ਹੈ l ਮਸੂੜਿਆਂ ਵਿੱਚ ਸੋਜਿਸ਼ ਤੋਂ ਬਚਣ ਦਾ ਸਭ ਤੋਂ ਆਸਾਨ ਅਤੇ ਸਹੀ ਤਰੀਕਾ ਰੋਜ਼ ਬਰੱਸ਼ ਕਰਨਾ ਹੈ l
ਜਾਂਚ ਦੇ ਲੇਖਕ ਅਤੇ ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ ਸਕੂਲ ਆਫ ਮੇਡਿਸਿਨ ਦੇ ਡਾ. ਸੌਵਿਕ ਸੇਨ ਨੇ ਦੱਸਿਆ ਕਿ 1145 ਲੋਕਾਂ ‘ਤੇ ਜਾਂਚ ਕੀਤੀ ਗਈ ਜਿਨ੍ਹਾਂ ਨੂੰ ਕਦੀ ਸਟਰੋਕ ਨਹੀਂ ਹੁੰਦਾ ਸੀ l ਉਨ੍ਹਾਂ ਦੀ ਔਸਤ ਉਮਰ 76 ਸਾਲ ਸੀ l ਜਾਂਚਕਰਤਾਵਾਂ ਨੇ ਐਮਆਈਆਰ ਬਰੇਨ ਸਕੈਨਿੰਗ ਦੇ ਜ਼ਰੀਏ ਉਨ੍ਹਾਂ ਦੇ ਦਿਮਾਗ ਦੀ ਧਮਨੀਆਂ ਵਿੱਚ ਬਲਾਕੇਜ ਦਾ ਆਕਲਨ ਕੀਤਾ l ਇਸ ਵਿੱਚ ਪਤਾ ਲੱਗਿਆ ਕਿ ਔਸਤਨ 10 ਵਿੱਚੋਂ ਇੱਕ ਵਿਅਕਤੀ ਦੇ ਦਿਮਾਗ ਦੀ ਧਮਨੀਆਂ ਬੁਰੀ ਤਰ੍ਹਾਂ ਬਲਾਕ ਸਨ l ਜਾਂਚ ਵਿੱਚ ਪਤਾ ਲੱਗਿਆ ਕਿ ਮਸੂੜਿਆਂ ਦੀ ਸੂਜਨ ਨਾਲ ਪੀੜਿਤ ਲੋਕਾਂ ਦੀ ਧਮਨੀਆਂ ਵਿੱਚ ਬਲਾਕੇਜ ਦੀ ਆਸ਼ੰਕਾ 2.4 ਗੁਣਾ ਜ਼ਿਆਦਾ ਹੁੰਦੀ ਹੈ l ਜਾਂਚ ਦੇ ਦੂਜੇ ਹਿੱਸੇ ਵਿੱਚ 265 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਦੀ ਔਸਤ ਉਮਰ 64 ਸਾਲ ਸੀ l ਇਹ ਸਾਰੇ ਸਟਰੋਕ ਦੇ ਮਰੀਜ਼ ਸਨ l ਇਸ ਵਿੱਚ ਇਹ ਪਤਾ ਲੱਗਿਆ ਕਿ ਮਸੂੜਿਆਂ ਦੀ ਸੂਜਨ ਨਾਲ ਪੀੜਿਤ ਲੋਕਾਂ ਨੂੰ ਸਟਰੋਕ ਦੀ ਗੰਭੀਰ ਸੱਮਸਿਆ ਹੋਣ ਦੀ ਆਸ਼ੰਕਾ ਕਰੀਬ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ l
ਮਸੂੜਿਆਂ ਦੀ ਸੋਜਿਸ਼ ਗੰਦਗੀ ਅਤੇ ਬੈਕਟੀਰੀਆ ਦੇ ਜਮ੍ਹਾਂ ਹੋਣ ਕਾਰਨ ਹੋਣ ਵਾਲਾ ਸੰਕਰਮਣ ਹੈ l ਇਸ ਸਭ ਤੋਂ ਮੁੱਖ ਲੱਛਣ ਮਸੂੜਿਆਂ ਤੋਂ ਖੂਨ ਆਣਾ ਹੈ l ਜੇਕਰ ਸ਼ੁਰੁਆਤ ਵਿੱਚ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਬੜਿਆਂ ਦੇ ਨਜ਼ਦੀਕ ਸਥਿਤ ਨਰਮ ਸੈਲਾਂ ਤੱਕ ਪਹੁੰਚ ਜਾਂਦਾ ਹੈ ਜਿਸ ਦਾ ਨਤੀਜਾ ਦੰਦਾਂ ਦਾ ਟੁੱਟਣਾ ਹੋ ਸਕਦਾ ਹੈ l ਮਸੂੜਿਆਂ ਦੀ ਸੋਜਿਸ਼ ਦਾ ਸੰਬੰਧ ਕਈ ਬਿਮਾਰੀਆਂ ਤੋਂ ਹੈ ਜਿਵੇਂ ਸਟਰੋਕ, ਡਾਈਬਿਟੀਜ਼ ਅਤੇ ਦਿਲ ਦੀ ਬਿਮਾਰੀਆਂ l ਇਨ੍ਹਾਂ ਬਿਮਾਰੀਆਂ ਵਿੱਚ ਮਸੂੜਿਆਂ ਦੇ ਸੂਜਨ ਦੀ ਕੀ ਭੂਮਿਕਾ ਹੈ, ਇਹ ਸਪੱਸ਼ਟ ਨਹੀਂ ਹੈ l

Related posts

ਕੰਗਨਾ ਦੇ ਮੁੰਬਈ ਪੁੱਜਣ ‘ਤੇ ਰੌਲਾ, ਦਫਤਰ ‘ਤੇ ਚੱਲਿਆ ਬੁਲਡੋਜ਼ਰ

htvteam

ਸੜਕ ‘ਤੇ ਥੁੱਕਿਆ ਤਾਂ ਦੇਣਾ ਪਏਗਾ ਇੱਕ ਹਜ਼ਾਰ ਰੁਪਏ ਜ਼ੁਰਮਾਨਾ, 84 ਬੰਦੇ ਤਾਂ ਫਸ ਗਏ, ਦੇਖਿਓ ਕਿਤੇ ਤੁਹਾਡੀ ਵਾਰੀ ਨਾ ਆ ਜਾਏ!

Htv Punjabi

ਕਰੋਨਾ ਸਬੰਧੀ ਅਧਿਕਾਰੀਆਂ ਨੇ ਦਿੱਤੀ ਅਜਿਹੀ ਰਿਪੋਰਟ ਕਿ ਭੜਕ ਉੱਠੀ ਸਰਕਾਰ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ

Htv Punjabi

Leave a Comment