Htv Punjabi
Punjab

ਅਣਪਛਾਤੇ ਲੋਕਾਂ ਨੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਕੇ ਨਹਿਰ ਕਿਨਾਰੇ ਸੁੱਟੀ ਲਾਸ਼

ਜਲੰਧਰ : ਇੱਥੋਂ ਦੇ ਥਾਣਾ ਲਾਂਬੜਾ ਦੇ ਤਹਿਤ ਆਉਂਦੇ ਖੇਤਰ ਗਾਖਲਾ ਦੇ ਕੋਲ ਇੱਕ ਨਹਿਰ ਕਿਨਾਰੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ l ਮ੍ਰਿਤਕ ਨੌਜਵਾਨ ਦੀ ਪਹਿਚਾਣ ਰਿਤਿਕ ਦੇ ਰੂਪ ਵਿੱਚ ਹੋਈ ਹੈ ਜਿਹੜਾ ਕਿ ਅਰਮਾਨ ਹਸਪਤਾਲ ਵਿੱਚ ਹੈਲਪਰ ਦੇ ਤੌਰ ‘ਤੇ ਨੌਕਰੀ ਕਰਦਾ ਸੀ l ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਹੈ l
ਐਸਐਚਓ ਪੁਸ਼ਪ ਬਾਲੀ ਨੇ ਦੱਸਿਆ ਕਿ ਮ੍ਰਿਤਕ ਆਪਣੀ ਭੈਣ ਦੇ ਨਾਲ ਗਾਖਲਾ ਵਿੱਚ ਰਹਿੰਦਾ ਸੀ l ਸੋਮਵਾਰ ਸਵੇਰੇ ਇਲਾਕੇ ਤੋਂ ਲੰਘਦੀ ਨਹਿਰ ਦੇ ਕੋਲ ਸ਼ੱਕੀ ਹਾਲਤ ਵਿੱਚ ਲੋਕਾਂ ਨੇ ਉਸ ਦੀ ਲਾਸ਼ ਦੇਖੀ l ਮ੍ਰਿਤਕ ਦੇ ਸਰੀਰ ਵਿੱਚ ਕਾਫੀ ਸੱਟਾ ਦੇ ਨਿਸ਼ਾਨ ਸਨ ਜਿਸ ਨੂੰ ਦੇਖ ਕੇ ਸ਼ੁਰੂਆਤੀ ਜਾਂਚ ਵਿੱਚ ਮਾਮਲਾ ਹੱਤਿਆ ਦਾ ਲੱਗ ਰਿਹਾ ਹੈ l ਫਿਲਹਾਲ ਪੁਲਿਸ ਹੱਤਿਆ ਦੀ ਵਜ੍ਹਾ ਅਤੇ ਮੁਲਜ਼ਮਾਂ ਦੇ ਬਾਰੇ ਵਿੱਚ ਪਤਾ ਲਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ l

Related posts

ਜਨਾਨੀ ਨੂੰ ਫੜਨ ਆਈ ਸੀ ਪੁਲਿਸ, ਹੋ ਗਿਆ ਹੰਗਾਮਾ

htvteam

ਜਾਮਣ ਦੇ ਪੱਤੇ ਐਵੇਂ ਕਰੋ ਇਸਤੇਮਾਲ ਨਾ ਵਿਗੜਣ ਜ਼ਖਮ ਨਾ ਹੋਵੇ ਪੇਟ ਦਾ ਬੁਰਾ ਹਾਲ

htvteam

ਨਸ਼ਾ ਦੇ ਕੇ ਟਿਊਸ਼ਨ ਟੀਚਰ ਨਾਲ ਮਿਲ ਕੇ ਨਾਬਾਲਿਗ ਵਿਦਿਆਰਥਣ ਦੀ ਬਣਾਈ ਅਸ਼ਲੀਲੀ ਵੀਡੀਓ

Htv Punjabi

Leave a Comment