Htv Punjabi
Punjab

ਵਿਦੇਸ਼ ਭੇਜਣ ਦੇ ਨਾਮ ‘ਤੇ ਕੀਤਾ ਇਹ ਕੰਮ

ਲੁਧਿਆਣਾ : ਕੈਨੇਡਾ ਭੇਜਣ ਦੇ ਨਾਮ ‘ਤੇ ਅਲੱਗ ਅਲੱਗ ਜਗ੍ਹਾ ‘ਤੇ ਟਰੈਵਲ ਏਜੰਟਾਂ ਨੇ ਲੋਕਾਂ ਨੂੰ ਲੱਖਾਂ ਰੁਪਏ ਠੱਗ ਲਏ l ਮੁਲਜ਼ਮਾਂ ਨੇ ਨਾ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ l ਪੀੜਿਤਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ l ਪੁਲਿਸ ਮੁਲਜ਼ਮਾਂ ਦੀ ਤਲਾਸ਼ ਵਿੱਚ ਲੱਗੀ ਹੋਈ ਹੈ l ਸ਼ਿਕਾਇਤਕਰਤਾ ਪਿੰਡ ਢੈਪਹੀ ਵਾਸੀ ਭਗਵੰਤ ਸਿੰਘ ਦੀ ਸ਼ਿਕਾਇਤ ‘ਤੇ ਰਾਏਕੋਟ ਵਾਸੀ ਜੋਗੀਰਾਜ ਅਤੇ ਇਸ ਦੀ ਪਤਨੀ ਰਾਬੀਆ ਸਰੀਨ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ l ਥਾਣਾ ਡਿਵੀਜ਼ਨ ਨੰਬਰ 5 ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ l
ਸ਼ਿਕਾਇਤਕਰਤਾ ਭਗਵੰਤ ਸਿੰਘ ਦੇ ਮੁਤਾਬਿਕ ਮੁਲਜ਼ਮਾਂ ਨੇ ਉਸ ਦੀ ਪਤਨੀ ਅਤੇ ਮੁੰਡੇ ਨੂੰ ਕੈਨੇਡਾ ਭੇਜਣਾ ਸੀ l ਜਿਸ ਨੂੰ ਲੈ ਕੇ ਉਨ੍ਹਾਂ ਨੇ 40 ਲੱਖ ਰੁਪਏ ਵਿੱਚ ਸੌਦਾ ਕੀਤਾ l ਸੌਦੇ ਵਿੱਚ ਭਗਵੰਤ ਸਿੰਘ ਨੇ ਆਪਣੀ ਇੱਕਲੌਤੀ ਇੱਕ ਕਿਲਾ ਜ਼ਮੀਨ ਮੁਲਜ਼ਮਾਂ ਦੇ ਨਾਮ ‘ਤੇ ਕਰਵਾ ਦਿੱਤੀ ਪਰ ਮੁਲਜ਼ਮਾਂ ਨੇ ਬਾਅਦ ਵਿੱਚ ਵਰਕ ਪਰਮਿਟ ‘ਤੇ ਕੈਨੇਡਾ ਨਹੀਂ ਭੇਜਿਆ l ਇਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਨੂੰ ਕਰ ਦਿੱਤੀ l ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ l
ਥਾਣੀ ਡਿਵੀਜ਼ਨ ਨੰਬਰ ਪੰਜਾ ਪੁਲਿਸ ਨੇ ਜਗਰਾਓਂ ਸਥਿਤ ਪਿੰਡ ਲੀਹਾਂ ਵਾਸੀ ਸੁਖਦੇਵ ਸਿੰਘ ਦੀ ਸ਼ਿਕਾਇਤ ‘ਤੇ ਡਿਰੋਜ਼ ਗਾਂਧੀ ਮਾਰਕਿਟ ਨਿਵਾਸੀ ਸੁਸ਼ੀਲ ਜਗਤ ਪਾਲ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਦਿੱਤਾ l ਸੁਖਦੇਵ ਸਿੰਘ ਦੇ ਮੁਤਾਬਿਕ ਮੁਲਜ਼ਮ ਨੇ ਉਸ ਦੇ ਮੁੰਡੇ ਨੂੰ ਕੈਨੇਡਾ ਭੇਜਣ ਦੇ ਨਾਮ ‘ਤੇ 11 ਲੱਖ 91 ਹਜ਼ਾਰ ਰੁਪਏ ਠੱਗੇ ਸਨ ਪਰ ਬਾਅਦ ਵਿੱਚ ਮੁਲਜ਼ਮ ਨੇ ਉਸ ਨੂੰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ l ਪੁਲਿਸ ਨੇ ਮੁਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ l
ਇਸੀ ਤਰ੍ਹਾਂ ਥਾਣਾ ਸਾਹਨੇਵਾਲ ਪੁਲਿਸ ਨੇ ਚਿਮਨੀ ਰੋਡ ਨਿਵਾਸੀ ਰਾਮ ਕ੍ਰਿਸ਼ਨ ਵਰਮਾ ਦੀ ਸ਼ਿਕਾਇਤ ‘ਤੇ ਪਿੰਡ ਹਰਨਾਮਪੁਰਾ ਵਾਸੀ ਅਮਨਪ੍ਰੀਤ ਕੌਰ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਦਿੱਤਾ l ਸ਼ਿਕਾਇਤਕਰਤਾ ਰਾਮ ਕ੍ਰਿਸ਼ਣ ਦੇ ਮੁਤਾਬਿਕ ਮੁਲਜ਼ਮ ਅਮਨਪ੍ਰੀਤ ਕੌਰ ਨੇ ਵਿਦੇਸ਼ ਭੇਜਣ ਦੇ ਨਾਮ ‘ਤੇ ਉਨ੍ਹਾਂ ਤੋਂ 8 ਲੱਖ 60 ਹਜ਼ਾਰ ਰੁਪਏ ਨਗਦੀ ਠੱਗ ਲਈ l ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ l

Related posts

ਸਰਕਾਰ ਵੱਲੋਂ ਹਜ਼ਾਰਾਂ ਰੁੱਖਾਂ ਦੀ ਬਲੀ ਦੀ ਤਿਆਰੀ; ਵਾਤਾਵਰਨ ਪ੍ਰੇਮੀ ਭੜਕੇ

htvteam

NRI ਦੀ ਭੈਣ ਹੀ ਪਿੱਛੋਂ ਭਾਬੀ ਨਾਲ ਕਰਦੀ ਸੀ ਗ਼ਲਤ ਕੰਮ; NRI ਨਾਲ ਰਿਸ਼ਤਾ ਜੋੜਨ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ

htvteam

112ਵਾਂ ਸ੍ਰੀ ਵਿਸ਼ਵਕਰਮਾ ਪੂਜਾ ਮਹਾਂਉਤਸਵ 25 ਅਤੇ 26 ਅਕਤੂਬਰ 2022 ਨੂੰ ਕਰਵਾਇਆ ਜਾਵੇਗਾ

htvteam

Leave a Comment