Htv Punjabi
Punjab

ਔਰਤ ਸੀਡੀਪੀਓ ਅਤੇ ਸੇਵਾਦਾਰ 25 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ

ਮਾਨਸਾ : ਵਿਜੀਲੈਂਸ ਨੇ ਇੱਕ ਆਂਗਨਵਾੜੀ ਹੈਲਪਰ ਨੂੰ ਬਤੌਰ ਵਰਕਰ ਜੁਆਇਨ ਕਰਵਾਉਣ ਦੇ ਬਦਲੇ ਰਿਸ਼ਵਤ ਲੈਣ ਵਾਲੀ ਸੀਡੀਪੀਓ ਮਾਨਸਾਰ ਕਿਰਨ ਰਾਣੀ ਅਤੇ ਉਸ ਦੇ ਸੇਵਾਦਾਰ ਨੂੰ 25 ਹਜ਼ਾਰ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ l ਇਨ੍ਹਾਂ ਦੇ ਖਿਲਾਫ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਨਿਰੋਧਕ ਐਕਟ ਤਹਿਤ ਮਾਮਲਾ ਕਰਜ ਕਰ ਲਿਆ ਹੈ l
ਪੀੜਿਤ ਮਹਿਦਰ ਕੌਰ ਨੇ ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਦੇ ਕੋਲ ਸ਼ਿਕਾਇਤ ਦਿੱਤੀ ਕਿ ਉਹ 2009 ਤੋਂ ਆਂਗਣਵਾੜੀ ਹੈਲਪਰ ਦੇ ਤੌਰ ‘ਤੇ ਸੈਂਟਰ ਭੰਮੇ ਕਲਾਂ ਵਿੱਚ ਕੰਮ ਕਰ ਰਹੀ ਹੈ ਅਤੇ ਵਿਭਾਗ ਦੀ ਹਿਦਾਇਤ ਅਨੁਸਾਰ ਉਸ ਨੂੰ 10 ਸਾਲ ਦੀ ਸਰਵਿਸ ਪੂਰੀ ਹੋਣ ‘ਤੇ ਉਸ ਨੂੰ ਬਤੌਰ ਵਰਕਰ ਪ੍ਰਮੋਟ ਕੀਤਾ ਗਿਆ ਸੀ, ਪਰੰਤੂ ਹਾਜ਼ਰੀ ਘੱਟ ਹੋਣ ਦੇ ਕਾਰਨ ਉਸ ਨੂੰ ਬਤੌਰ ਵਰਕਰ ਜੁਆਇਨ ਨਹੀਂ ਕਰਵਾਇਆ ਗਿਆ l
ਵਰਕਰ ਜੁਆਇਨ ਕਰਵਾਉਣ ਦੇ ਲਈ ਸੀਡੀਪੀਓ ਕਿਰਨ ਰਾਣੀ ਨੇ ਮਹਿੰਦਰ ਕੋਰ ਤੋਂ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੌਦਾ 25 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ l ਇਸ ਦੇ ਬਾਅਦ ਸੋਮਵਾਰ ਨੂੰ ਮਹਿੰਦਰ ਕੌਰ ਨੂੰ ਜੁਆਇਨ ਕਰਵਾਉਣ ਦੇ ਲਈ ਕਿਹਾ l ਵਿਜੀਲੈਂਸ ਦੀ ਟੀਮ ਨੇ ਮਹਿੰਦਰ ਕੌਰ ਦੇ ਬਿਆਨ ‘ਤੇ ਸੀਡੀਪੀਓ ਕਿਰਨ ਰਾਣੀ ਅਤੇ ਸੇਵਕ ਬਲਵਿੰਦਰ ਸਿੰਘ ਨੂੰ 25 ਹਜ਼ਾਰ ਰੁਪਏ ਸਮੇਤ ਗ੍ਰਿਫਤਾਰ ਕੀਤਾ l

Related posts

ਬਾਬਿਆਂ ਵਾਲਾ ਚੌਲਾ ਪਾਕੇ ਬੰਦੇ ਨੇ ਕੀਤਾ ਆਹ ਕੰਮ

htvteam

ਘਰਵਾਲੇ ਨੂੰ ਪੁਲਿਸ ਤੋਂ ਬਚਾਉਣ ਖਾਤਿਰ ਜ਼ਨਾਨੀ ਨੇ ਧਾਰਿਆ ਚੰਡੀ ਦਾ ਰੂਪ, ਵੱਡੇ ਪੁਲਿਸ ਅਫਸਰ ਨਾਲ ਭਿੜ ਗਈ ਆਹ ਪਤਨੀ

Htv Punjabi

ਕਰੋਨਾ : ਇਹ ਕਿਹੋ ਜਿਹੀ ਦੂਰੀ? ਆਪਣਿਆਂ ਨਾਲ ਹੀ ਲੋਕ ਕੋਹੋ ਜਿਹਾ ਵਿਹਾਰ ਕਰ ਰਹੇ ਨੇ

Htv Punjabi

Leave a Comment