Htv Punjabi
Punjab

ਮਾਨਹਾਨੀ ਦੇ ਕੇਸ ਵਿੱਚ ਵਿਧਾਇਕ ਬੈਂਸ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ

ਪਟਿਆਲਾ : ਮਾਨਹਾਨੀ ਦੇ ਮਾਮਲੇ ਵਿੱਚ ਜਿਊਲੀਸ਼ੀਅਲ ਮੈਜਿਸਟਰੇਟ ਨਿਧੀ ਸੈਣੀ ਦੀ ਅਦਾਲਤ ਨੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜ਼ਾਰੀ ਕਰ ਦਿੱਤੇ ਹਨ l ਬੈਂਸ ਦੇ ਕੋਰਟ ਵਿੱਚ ਪੇਸ਼ ਨਾ ਹੋਣ ਕਾਰਨ ਉਨ੍ਹਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ l ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਮਹਿੰਦਰਾ ਨੇ ਵਿਧਾਇਕ ਬੈਂਸ ਦੇ ਖਿਲਾਫ ਕੋਰਟ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ l ਮਹਿੰਦਰਾ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਦੱਸਿਆ ਕਿ ਮਾਨਹਾਨੀ ਦੇ ਮਾਮਲੇ ਵਿੱਚ ਬੈਂਸ ਨੂੰ ਪੇਸ਼ ਹੋਣ ਦੇ ਲਈ ਕੋਰਟ ਦੇ ਸਾਹਮਣੇ ਸੰਮਨ ਜ਼ਾਰੀ ਕੀਤੇ ਸਨ ਪਰ ਉਹ ਫੇਰ ਵੀ ਪੇਸ਼ ਨਹੀਂ ਹੋਏ l ਉਸ ਦੇ ਬਾਅਦ ਅਦਾਲਤ ਨੇ ਵਿਧਾਇਕ ਬੈਂਸ ਦੇ ਕਰੀਬ 7 ਵਾਰ ਜ਼ਮਾਨਤੀ ਵਾਰੰਟ ਜ਼ਾਰੀ ਕੀਤੇ ਸਨ l ਪਰ ਉਸ ਦੇ ਬਾਅਦ ਵੀ ਬੈਂਸ ਅਦਾਲਤ ਵਿੱਚ ਪੇਸ਼ ਨਹੀਂ ਹੋਏ l ਭਸੀਨ ਨੇ ਦੱਸਿਆ ਕਿ ਅਦਾਲਤ ਵਿੱਚ ਬੈਂਸ ਦੇ ਪੇਸ਼ ਨਾ ਹੋਣ ਦੇ ਕਾਰਨ ਕੋਰਟ ਦੀ ਪ੍ਰੋਸੀਡਿੰਗ ਪ੍ਰਭਾਵਿਤ ਹੋ ਰਹੀ ਸੀ l ਦੱਸ ਦਈਏ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੈਬਨਿਟ ਮੰਤਰੀ ਮਹਿੰਦਰਾ ਦੇ ਖਿਲਾਫ ਕੁਝ ਗਲਤ ਬਿਆਨ ਦਿੱਤਾ ਸੀ ਅਤੇ ਉਨ੍ਹਾਂ ਨੇ ਬੈਂਸ ਦੇ ਖਿਲਾਫ ਕੇਸ ਦਾਇਰ ਕੀਤਾ ਸੀ l

Related posts

ਆਹ ਦੇਖੋ ਯਾਰਾਂ ਨੇ ਹੀ ਕੀਤੀ ਯਾਰ ਨਾਲ ਯਾਰ ਮਾਰ

htvteam

ਕਿਸਾਨਾਂ ਦੇ ਮਟਰ ਹੋਏ ਖ਼ਰਾਬ

htvteam

ਦੀਪ ਸਿੱਧੂ ਦੇ ਐਕਸੀਡੈਂਟ ਦੀ ਇਨਸਾਈਡ ਸਟੋਰੀ ਕੀ ਹੋ ਸਕਦੀ ਹੈ ?

htvteam

Leave a Comment