Htv Punjabi
Punjab

ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਥਾਈਲੈਂਡ ਵਿੱਚ ਬਣਾਇਆ ਬੰਧਕ

ਪਟਿਆਲਾ : 22 ਨੰਬਰ ਫਾਟਕ ਨਜ਼ਦੀਕ ਅਲਫਾ ਐਜੂਕੇਸ਼ਨ ਇਮੀਗਰੇਸ਼ਨ ਵਾਲਿਆਂ ਨੇ ਹਰਿਆਣਾ ਦੇ ਕਰਨਾਲ ਦੇ ਨੌਜਵਾਨ ਸੁਖਵਿੰਦਰ ਦੇ ਨਾਲ ਠੱਗੀ ਮਾਰੀ l ਇਮੀਗਰੇਸ਼ਨ ਵਾਲਿਆਂ ਨੇ ਸੁਖਵਿੰਦਰ ਨੂੰ ਕਿਹਾ ਕਿ ਇੱਕ ਕੇਂਦਰੀ ਮੰਤਰੀ ਅਮਰੀਕਾ ਦੌਰੇ ‘ਤੇ ਜਾ ਰਹੇ ਹਨ, ਉਹ ਸੁਖਵਿੰਦਰ ਨੂੰ ਮੰਤਰੀ ਦੇ ਨਾਲ ਜਾਣ ਵਾਲੇ ਵਫਦ ਦਾ ਮੈਂਬਰ ਬਣਾ ਕੇ ਭੇਜਣਗੇ l ਫੇਰ ਇਸ ਪਲਾਨ ਨੂੰ ਇਹ ਕਹਿਕੇ ਰੱਦ ਕਰ ਦਿੱਤਾ ਗਿਆ ਕਿ ਸੁਖਵਿੰਦਰ ਦੀ ਉਮਰ 19 ਸਾਲ ਹੈ, ਇਸ ਲਈ ਵਫਦ ਵਿੱਚ ਭੇਜਣ ‘ਤੇ ਕਿਸੇ ਨੂੰ ਸ਼ੱਕ ਨਾ ਹੋ ਜਾਵੇ ਇਸ ਲਈ ਇਹ ਪਲਾਨ ਦੀ ਬਜਾਏ ਕੋਈ ਦੂਸਰਾ ਪਲਾਨ ਅਪਣਾਉਣਗੇ l ਫੇਰ ਕੁਝ ਦਿਨਾਂ ਬਾਅਦ ਸੁਖਵਿੰਦਰ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਕੈਨੇਡਾ ਵਿੱਚ ਅਕਸ਼ੈ ਕੁਮਾਰ ਅਤੇ ਦਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ, ਸੁਖਵਿੰਦਰ ਨੂੰ ਸਪਾਟ ਬੁਆੲ ਬਣਾ ਕੇ ਭੇਜ ਦਿੰਦੇ ਹਾਂ l ਇਸ ਕੰਮ ਦੇ ਲਈ 21 ਲੱਖ ਰੁਪਏ ਮੰਗੇ ਗਏ l ਪਰਿਵਾਰ ਵਾਲਿਆਂ ਨੇ ਢਾਈ ਲੱਖ ਦਿੱਤੇ ਅਤੇ ਬਾਕੀ ਪੈਸੇ ਸੁਖਵਿੰਦਰ ਨੂੰ ਬਾਹਰ ਭੇਜਣ ਦੇ ਬਾਅਦ ਦੇਣ ਦੀ ਗੱਲ ਕਹੀ, ਫੇਰ ਇਮੀਗਰੇਸ਼ਨ ਵਾਲਿਆਂ ਨੇ ਸੁਖਵਿੰਦਰ ਨੂੰ ਕੈਨੇਡਾ ਭੇਜਣ ਦੀ ਬਜਾਏ ਥਾਈਲੈਂਡ ਭੇਜ ਕੇ ਬੰਧਕ ਬਣਾ ਲਿਆ l ਇਹੀ ਨਹੀਂ ਪਰਿਵਾਰ ਵਾਲਿਆਂ ਤੋਂ ਸੁਖਵਿੰਦਰ ਨੂੰ ਛੱਡਣ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ l ਪਾਰਿਵਾਰਿਕ ਮੈਂਬਰਾਂ ਨੇ ਜ਼ਮੀਨ ਵੇਚ ਕੇ 17 ਲੱਖ ਬਲੈਕ ਮੇਲਰਜ਼ ਨੂੰ ਭੇਜੇ ਤਾਂ ਮੁੰਡਾ ਵਾਪਸ ਇੰਡੀਆ ਆ ਸਕਿਆ l ਸੁਖਵਿੰਦਰ ਦੇ ਵਾਪਸ ਆਉਂਦੇ ਹੀ ਪਰਿਵਾਰਿਕ ਮੈਂਬਰਾਂ ਨੇ ਮਾਮਲਾ ਦਰਜ ਕਰਵਾਇਆ l ਪੁਲਿਸ ਨੇ ਜਾਂਚ ਦੇ ਬਾਅਦ 3 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ l

Related posts

ਬੋਰੇ ਚ ਮ# ਰੀ ਹੋਈ ਜਨਾਨੀ ਬਾਰੇ ਵੱਡਾ ਖੁਲਾਸਾ

htvteam

ਘਰਵਾਲੀ ਸਣੇ ਪ੍ਰਿੰਸੀਪਲ ਨਾਲ ਵੱਡੀ ਕੋਠੀ ਅੰਦਰ ਹੋਇਆ ਓਹੀ ਕੰਮ

htvteam

ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਹੋਸ਼ ਉਡਾਊ ਖੁਲਾਸਾ

htvteam

Leave a Comment