Htv Punjabi
Uncategorized

ਇੱਥੇ ਸ਼ਰਾਬ ਪੀ ਕੇ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਹੁੰਦੀ ਹੈ ਜ਼ੇਲ੍ਹ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਜਪਾਨ ਦੀ ਤਰੱਕੀ ਵਿੱਚ ਕੈਮਰਾ ਅਤੇ ਤਕਨੀਕ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ ਪਰ ਇੱਥੇ ਰਹਿਣ ਵਾਲੀ ਜਨਤਾ ਦੀ ਸੁਰੱਖਿਆ ਦੇ ਲਈ ਤਕਨੀਕ ਨੂੰ ਹੀ ਪੂਰਾ ਕ੍ਰੈਡਿਟ ਨਹੀਂ ਦਿੱਤਾ ਜਾ ਸਕਦਾ l ਜਪਾਨ ਨੂੰ ਅਸੁੱਰਖਿਅਤ ਦੇਸ਼ ਬਣਾਉਂਦਾ ਹੈ ਇੱਥੋਂ ਦੇ ਸਖ਼ਤ ਕਾਨੂੰਨ, ਅਪਰਾਧ ਰੋਕਣ ਵਾਲੀ ਨੀਤਿਆਂ ਅਤੇ ਦੇਸ਼ ਦੀ ਸਿੱਖਿਆ l ਸਾਲ 2018 ਵਿੱਚ ਗਲੋਬਲ ਪੀਸ ਇੰਡੈਕਸ ਦੀ ਸੂਚੀ ਵਿੱਚਜਪਾਨ 9ਵੇਂ ਸਥਾਨ ‘ਤੇ ਰਿਹਾ l ਇਸ ਸੂਚੀ ਵਿੱਚ ਪਹਿਲੇ ਸਥਾਨ ‘ਤੇ ਆਈਸਲੈਂਡ ਸੀ l ਉੱਥੇ ਇਸ ਲਿਸਟ ਵਿੱਚ 28ਵੇਂ ਸਥਾਨ ‘ਤੇ ਚਿੱਲੀ ਵੀ ਸ਼ਾਮਿਲ ਰਿਹਾ ਜਿਹੜਾ ਇਸ ਲਿਸਟ ਦਾ ਲੈਟਿਨ ਅਮਰੀਕਾ ਦਾ ਪਹਿਲਾ ਦੇਸ਼ ਹੈ l
ਜਪਾਨ ਵਿੱਚ ਡਰੱਗਸ ਅਤੇ ਕ੍ਰਾਈਮ ਨਾਲ ਜੁੜੀ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਮੁਤਾਬਿਕ ਸਾਲ 2018 ਵਿੱਚ ਜਪਾਨ ਵਿੱਚ ਇੱਕ ਲੱਖ ਲੋਕਾਂ ਵਿੱਚ 0.28 ਦਰ ਨਾਲ ਹੱਤਿਆ ਦੀ ਵਾਰਦਾਤਾਂ ਹੋਈਆਂ l ਉੱਥੇ ਹੀ ਬ੍ਰਾਜ਼ੀਲ ਵਿੱਚ ਸਾਲ 2017 ਵਿੱਚ ਇਹ ਦਰ 30.8 ਰਹੀ l ਇਹ ਅੰਕੜੇ ਤਾਂ ਹਾਲੀਆ ਸਮੇਂ ਦੇ ਹਨ ਪਰ ਜਪਾਨ ਜੇਕਰ ਚੈਨ ਦੀ ਨੀਂਦ ਸੌਂਦਾ ਹੈ ਤਾਂ ਉਸ ਦੇ ਪਿੱਛੇ ਉੱਥੇ ਦੀ ਪੁਲਿਸ ਦੀ ਹਥਿਆਰਾਂ ਅਤੇ ਅਪਰਾਧਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਪਾਲਿਸੀ ਹੈ ਅਤੇ ਇਹ ਨਿਯਮ ਕਾਇਦੇ 200 ਸਾਲ ਪੁਰਾਣੇ ਹਨ l ਜਪਾਨ ਵਿੱਚ ਇਸ ਨੂੰ ਕੋਬੇਨ ਕਿਹਾ ਜਾਂਦਾ ਹੈ l ਇੱਕ ਕੋਬੇਨ ਵਿੱਚ ਦੋ ਤੋਂ ਤਿੰਨ ਪੁਲਿਸ ਵਾਲੇ ਰਹਿੰਦੇ ਹਨ l ਉਨ੍ਹਾਂ ਦਾ ਕੰਮ ਹੁੰਦਾ ਹੈ ਲੋਕਾਂ ਦੀ ਸੁਰੱਖਿਆ ਨਾਲ ਜੁੜੀ ਜਾਣਕਰੀ ਦੇਣਾ l ਜੇਕਰ ਕਿਸੇ ਨਾਗਰਿਕ ਦਾ ਕੋਈ ਸਮਾਨ ਗਾਇਬ ਹੋ ਜਾਵੇ ਤਾਂ ਉਹ ਕੋਬੇਨ ਵਿੱਚ ਇਸ ਦੀ ਸ਼ਿਕਾਇਤ ਕਰ ਸਕਦਾ ਹੈ l ਇਹ ਪੁਲਿਸ ਸਮਾਜ ਨੂੰ ਸੇਵਾ ਦੇਣ ਦਾ ਕੰਮ ਕਰਦੀ ਹੈ l ਪੂਰੇ ਜਾਪਾਨ ਵਿੱਚ 6600 ਕੋਬੇਨ ਹਨ l
ਦੁਨੀਆਂ ਭਰ ਵਿੱਚ ਸਭ ਤੋਂ ਘੱਟ ਬੰਦੂਕਾਂ ਦਾ ਇਸਤੇਮਾਲ ਜਪਾਨ ਵਿੱਚ ਕੀਤਾ ਜਾਂਦਾ ਹੈ l ਸਾਲ 2017 ਵਿੱਚ ਜਾਪਾਨ ਵਿੱਚ 22 ਅਪਰਾਧਾਂ ਵਿੱਚ ਬੰਦੂਕ ਦਾ ਇਸਤੇਮਾਲ ਕੀਤਾ ਗਿਆ, ਜਿਸ ਵਿੱਚ 3 ਲੋਕਾਂ ਦੀ ਮੌਤ ਹੋਈ l ਇਸ ਸਮਾਂ ਅਵਧੀ ਵਿੱਚ ਅਮਰੀਕਾ ਵਿੱਚ 15612 ਮੌਤਾਂ ਬੰਦੂਕ ਨਾਲ ਹੋਈ l ਅਪਰਾਧ ਦੇ ਘੱਟ ਅੰਕੜਿਆਂ ਦੇ ਪਿੱਛੇ ਇੱਕ ਵੱਡੀ ਜ੍ਹਾ ਹ ਜਪਾਨ ਦੀ ਸਿੱਖਿਆ ਵਿਵਸਥਾ l ਜਪਾਨ ਵਿੱਚ ਬ੍ਰਾਜ਼ੀਲੀਅਨ ਸਕੂਲ ਦੀ ਡਾਇਰੈਕਟਰ ਮਯੂਮੀ ਯੂਮੋਰ ਕਹਿੰਦੀ ਹੈ ਇੱਥੇ ਬੱਚਿਆਂ ਵਿੱਚ ਹੀ ਇਹ ਸਿਖਾ ਦਿੱਤਾ ਜਾਂਦਾ ਹੈ ਕਿ ਜੋ ਉਨ੍ਹਾਂ ਦਾ ਨਹੀਂ ਹੈ ਉਸ ਨੂੰ ਰੱਖਣਾ ਅਪਰਾਧ ਹੈ l ਯੂਮੋਰ ਦਾ ਸਕੂਲ ਜੋਸੋ ਵਿੱਚ ਸਥਿਤ ਹੈ l ਉਹ ਕਹਿੰਦੀ ਹੈ ਕਿ ਪੁਲਿਸ ਇੱਥੇ ਵਿਦਿਆਰਥਣਾਂ ਨੂੰ ਕਈ ਤਰ੍ਹਾਂ ਦੀਆਂ ਐਕਟਿਵੀਟੀ ਦੇ ਲਈ ਸੁਨੇਹਾ ਦਿੰਦੀ ਹੈ l ਇਸ ਵਿੱਚ ਉਹ ਬੱਚਿਆਂ ਨੂੰ ਫੁੱਟਬਾਲ ਮੈਚ ਦੇ ਜ਼ਰੀਏ ਡਰੱਗਸ ਦੇ ਬਾਰੇ ਵਿੱਚ ਦੱਸਦੀ ਹੈ l
ਸਾਈਕ ਚਾਲਕਾਂ ਦੇ ਲਈ ਬਣਾਏ ਗਏ ਕਾਨੂੰਨ ਦੇ ਤਹਿਤ ਸ਼ਰਾਬ ਪੀ ਕੇ ਸਾਈਕਲ ਚਲਾਉਣ ਵਾਲਿਆਂ ਨੂੰ ਜ਼ੁਰਮਾਨਾ ਅਤੇ ਕਾਰਾਵਾਸ ਦੀ ਸਜ਼ਾ ਹੁੰਦੀ ਹੈ l ਹੈਡਫੋਨ ਦੇ ਨਾਲ ਸਾਈਕਲ ਚਲਾਉਣਾ, ਆਪਣੇ ਸੈਲ ਫੋਨ ਦੇ ਨਾਲ ਕੰਮ ਕਰਨਾ ਜਾਂ ਸਾਈਕਲ ਚਲਾਉਂਦੇ ਸਮੇਂ ਛੱਤਰੀ ਲੈ ਜਾਣਾ ਵੀ ਮਨ੍ਹਾਂ ਹੈ l ਜਪਾਨ ਦੇ ਨਾਗਰਿਕ ਵੀ ਇਸ ਕਾਨੂੰਨ ਵਿਵਸਥਾ ਦਾ ਪਾਲਨ ਕਰਨ ਵਿੱਚ ਅੱਗੇ ਰਹਿੰਦੇ ਹਨ ਅਤੇ ਦੇਸ਼ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਦਿੰਦੇ ਹਨ l ਕਈ ਘਰਾਂ ਅਤੇ ਦੁਕਾਨਾਂ ਵਿੱਚ ਇੱਕ ਸਟਿੱਕਰ ਲੱਗਿਆ ਹੁੰਦਾ ਹੈ ਜਿਸ ‘ਤੇ ਲਿਖਿਆ ਹੁੰਦਾ ਹੈ ਕੋਡੋਮੋ 110 ਬੈਨ ਇਨ ਦ ਲੋ, ਜਿਸ ਦਾ ਮਤਲਬ ਹੈ ਕਿ ਜੋ ਬੱਚੇ ਖਤਰੇ ਵਿੱਚ ਹਨ ਇਸ ਜਗ੍ਹਾ ਨੂੰ ਸ਼ੈਲਟਰ ਹੋਮ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹਨ l ਇਸ ਦੇ ਇਲਾਵਾ ਮੁੱਢਲੀ ਸਿੱਖਿਆ ਦੇ ਸ਼ੁਰੂਆਤੀ 6 ਸਾਲਾਂ ਦੇ ਦੌਰਾਨ ਵਿਦਿਆਰਥੀ ਇੱਕ ਅਲਾਰਮ ਲੈ ਜਾਂਦੇ ਹਨ ਜਿਸ ਨੂੰ ਉਹ ਖਤਰਨਾਕ ਸਥਿਤੀ ਵਿੱਚ ਵਜਾ ਸਕਦੇ ਹਨ l
ਜਪਾਨ ਵਿੱਚ ਡਰਾੲਵਰ ਕੜੇ ਕਾਨੂੰਨ ਦਾ ਪਾਲਣ ਕਰਦੇ ਹਨ l ਜਪਾਨ ਵਿੱਚ ਦੁਰਘਟਨਾਵਾਂ ‘ਤੇ ਅਕਸਰ ਸ਼ਖ਼ਤ ਸਜ਼ਾ ਦਿੱਤੀ ਜਾਂਦੀ ਹੈ l ਜਪਾਨ ਨੇ ਸਾਲ 1970 ਵਿੱਚ ਇੱਕ ਬਹੁਤ ਸ਼ਖ਼ਤ ਕਾਨੂੰਨ ਬਣਾਇਆ , ਦਰਅਸਲ ਸਾਲ 1970 ਦੇ ਦੌਰਾਨ ਕਾਰਾਂ ਦੀ ਸੰਖਿਆ ਤੇਜ਼ੀ ਨਾਲ ਵਧੀ ਅਤੇ ਸੜਕ ਦੁਰਘਟਨਾ ਤੋਂ 16765 ਮੌਤਾਂ ਹੋਈਆਂ l ਇਸੀ ਵਜ੍ਹਾ ਤੋਂ ਜਪਾਨ ਵਿੱਚ ਸੜਕ ਦੁਰਘਟਨਾ ਦੇ ਲਈ ਸ਼ਖ਼ਤ ਸਜ਼ਾ ਹੈ, ਤਾਂ ਕਿ ਇਨ੍ਹਾਂ ਨਿਯਮਾਂ ਦਾ ਪਾਲਣ ਕਰ ਸੜਕ ਦੁਰਘਟਨਾਵਾਂ ਲਗਭਗ ਰੋਕੀਆਂ ਜਾ ਸਕਣ l ਜਪਾਨ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ‘ਤੇ ਜ਼ੇਲ੍ਹ ਦੀ ਸਜ਼ਾ ਹੁੰਦੀ ਹੈ l
ਜਪਾਨ ਵਿੱਚ ਬੰਦੂਕ ਖਰੀਦਣ ਦੇ ਲਈ ਤੁਹਾਨੂੰ ਲੰਬਾ ਇੰਤਜ਼ਾਰ ਅਤੇ ਹਲੀਮੀ ਵਰਤਣੀ ਪੈ ਸਕਦੀ ਹੈ l ਇਸ ਦੇ ਲਈ ਇੱਕ ਦਿਨ ਦਾ ਕੋਰਸ ਕਰਾਇਆ ਜਾਂਦਾ ਹੈ, ਜਿਸ ਵਿੱਚ ਪੇਪਰ ਵੀ ਦੇਣਾ ਪੈਂਦਾ ਹੈ ਅਤੇ ਦੂਜੇ ਲੈਵਲ ਵਿੱਚ ਨਿਸ਼ਾਨਾ ਲਾਉਣਾ ਪੈਂਦਾ ਹੈ l 95 ਫੀਸਦੀ ਸਹੀ ਜਵਾਬਾਂ ਦੇ ਬਾਅਦ ਹੀ ਤੁਸੀਂ ਬੰਦੂਕ ਪਾ ਸਕਦੇ ਹੋ l ਇੰਨਾ ਹੀ ਨਹੀਂ ਇਸ ਦੇ ਲਈ ਮਨੋਵਿਗਿਆਨਿਕ ਅਤੇ ਐਂਟੀ ਡੋਪਿੰਗ ਟੈਸਟ ਵੀ ਕੀਤਾ ਜਾਂਦਾ ਹੈ l ਪੁਲਿਸ ਬੰਦੂਕ ਖਰੀਦਣ ਵਾਲੇ ਦਾ ਰਿਕਾਰਡ ਜਾਂਚਦੀ ਹੈ l ਆਖਿਰੀ ਸਹਿਮਤੀ ਪੁਲਿਸ ਹੀ ਦਿੰਦੀ ਹੈ ਕਿ ਕੋਈ ਸ਼ਖ਼ਸ਼ ਬੰਦੂਕ ਰੱਖ ਸਕਦਾ ਹੈ ਜਾਂ ਨਹੀਂ l

Related posts

ਪੁੱਠੇ ਸਿੱਧੇ ਪੰਗੇ ਲੈ ਕੇ ਵਿਆਹ ਨੂੰ ਤਲਾਕ ਤੱਕ ਪਹੁੰਚਾਉਣ ਵਾਲੀਆਂ ਸੱਸਾਂ ਨੂੰਹਾਂ ਹਾਈਕੋਰਟ ਦੇ ਆਹ ਆਰਡਰ ਪੜਣ

Htv Punjabi

ਜੰਮੂ-ਕਸ਼ਮੀਰ ਦੇ ਲਈ ਕਰੋੜਾਂ ਦੇ ਪੈਕੇਜ ਦਾ ਐਲਾਨ, ਬਿਜਲੀ-ਪਾਣੀ ‘ਤੇ 50% ਡਿਸਕਾਂਊਟ

htvteam

ਤਾਲਾਬੰਦੀ ਨੇ ਪਾਤਾ ਸ਼ਿਆਪਾ, ਆਹ ਦੇਖੋ ਕਿਹੜੀ ਗੱਲ ਨੂੰ ਲੈ ਕੇ ਪਤੀ ਪਤਨੀ ਹੋ ਗਏ ਗੁੱਥਮ ਗੁੱਥਾ, ਪਤਨੀ ਨੇ ਗੁੱਸੇ ‘ਚ ਆ ਕੇ ਕਰਤਾ ਆਹ ਕੰਮ

Htv Punjabi

Leave a Comment