Htv Punjabi
Punjab

20 ਲੱਖ ਦੀ ਮੰਗ ਕੀਤੀ ਨਾ ਦੇਣ ‘ਤੇ ਪਤਨੀ, ਧੀ ਅਤੇ ਸਹੁਰੇ ‘ਤੇ ਚਲਾਈਆਂ ਗੋਲੀਆਂ

ਖੰਨਾ : ਇੱਥੋਂ ਦੀ ਅਨਾਜ ਮੰਡੀ ਵਿੱਚ ਸੋਮਵਾਰ ਰਾਤ ਨੂੰ ਇੱਕ ਵਿਅਕਤੀ ਨੇ ਆਪਣੀ ਪਤਨੀ, ਧੀ ਅਤੇ ਸਹੁਰੇ ‘ਤੇ ਗੋਲੀਆਂ ਚਲਾ ਦਿੱਤੀਆਂ l ਇਸ ਮਾਮਲੇ ਵਿੱਚ ਖੰਨਾ ਪੁਲਿਸ ਨੇ ਸਹੁਰੇ ਦੀ ਸ਼ਿਕਾਇਤ ‘ਤੇ ਜਵਾਈ ਦੇ ਖਿਲਾਫ ਕੇਸ ਦਰਜ ਕੀਤਾ ਹੈ l ਫਿਲਹਾਲ ਮੁਲਜ਼ਮ ਫਰਾਰ ਹੈ l
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਖੰਨਾ ਅਨਾਜ ਮੰਡੀ ਦੇ ਆੜਤੀ ਜਸਵੰਤ ਸਿੰਘ ਵਾਸੀ ਖਾਲਸਾ ਸਕੂਨ ਰੋਡ ਖੰਨਾ ਨੇ ਦੱਸਿਆ ਕਿ ਉਸ ਦੀ ਕੁੜੀ ਕਮਲਪ੍ਰੀਤ ਦਾ ਵਿਆਹ 28 ਫਰਵਰੀ 2016 ਨੂੰ ਤਿਸਜੋਤ ਸਿੰਘ ਵਾਸੀ ਗੁਰੂ ਹਰਿਕ੍ਰਿਸ਼ਨ ਨਗਰ ਨਾਲ ਹੋਇਆ ਸੀ l ਵਿਆਹ ਵਿੱਚ ਉਸ ਨੇ ਆਪਣੀ ਹੈਸੀਅਤ ਤੋਂ ਜ਼ਿਆਦਾ ਆਪਣੀ ਧੀ ਨੂੰ ਦਹੇਜ਼ ਦਿੱਤੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਹੋਰ ਦਹੇਜ ਦੀ ਮੰਗ ਕਰਨ ਲੱਗਾ l
ਮੰਗ ਪੂਰੀ ਨਾ ਹੋਣ ‘ਤੇ ਉਸ ਦਾ ਜਵਾਈ ਅਕਸਰ ਉਸ ਦੀ ਧੀ ਨਾਲ ਗਾਲੀ ਗਲੌਚ ਅਤੇ ਕੁੱਟ ਮਾਰ ਕਰਦਾ ਰਹਿੰਦਾ ਸੀ l ਹੁਣ ਉਹ ਵਪਾਰ ਵਿੱਚ ਘਾਟੇ ਦੀ ਗੱਲ ਕਹਿ ਕੇ 20 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ l ਜਦ ਉਸ ਦੀ ਧੀ ਨੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਪਰੇਸ਼ਾਨ ਕਰਨ ਲੱਗਾ l
ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਐਮਏ, ਬੀਐਡ ਹੈ l ਜਿਹੜੀ ਕਿ ਮੰਡੀ ਗੋਬਿੰਦਗੜ ਦੇ ਇੱਕ ਸਕੂਲ ਵਿੱਚ ਪੜਾ ਰਹੀ ਸੀ ਪਰ ਸਹੁਰੇ ਪਰਿਵਾਰ ਨੇ ਉਸ ਨੂੰ ਨੌਕਰੀ ਤੋਂ ਹਟਾ ਲਿਆ l ਸੋਮਵਾਰ ਨੂੰ ਉਸ ਦੀ ਧੀ ਨੇ ਫੋਨ ਕਰ ਕੇ ਪੇਕੇ ਲੈ ਜਾਣ ਦੀ ਗੱਲੀ ਕਹੀ l ਇਸ ‘ਤੇ ਜਸਵੰਤ ਸਿੰਘ ਆਪਣੀ ਕਾਰ ਵਿੱਚ ਆਪਣੇ ਪੁੱਤਰ ਰਾਜਵੀਰ ਨੂੰ ਨਾਲ ਲੈ ਕੇ ਜਵਾਈ ਦੇ ਘਰ ਕਰੀਬ 7:45 ‘ਤੇ ਰਾਤ ਨੂੰ ਪਹੁੰਚ ਗਿਆ l
ਨਸ਼ੇ ਵਿੱਚ ਰਜੇ ਹੋਏ ਤਿਸਜੋਤ ਨੇ ਗੋਲੀਆਂ ਕੱਢੀਆਂ ਅਤੇ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ l ਇਸ ਦੇ ਬਾਅਦ ਲਾਇਸੰਸੀ ਰਿਵਾਲਵਰ ਕੱਢਦੇ ਹੋਏ ਪਹਿਲਾਂ ਕੁੜੀ ਨਾਲ ਮਾਰ ਕੁੱਟ ਕਰਨ ਲੱਗਾ ਅਤੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ l ਉਹ ਮੌਕੇ ‘ਤੇ ਆਪਣੀ ਅਤੇ ਧੀ ਦੀ ਜਾਨ ਬਚਾ ਕੇ ਭੱਜ ਗਏ l

Related posts

ਮੀਟਰ ਬਦਲਣ ਗਏ ਲਾਈਨਮੈਨਾ ਦੀ ਪੁਲਸੀਏ ਨੇ ਕਰਾਈ ਤਸੱਲੀ

htvteam

ਗੋਰਿਆਂ ਦੇ ਵੈਦ ਨੇ ਦੱਸਿਆ ਰਾਤ ਨੂੰ ਤਹਿਲਕਾ ਮਚਾਉਣ ਵਾਲਾ ਦੇਸੀ ਨੁਸਕਾ; ਦੇਖੋ ਵੀਡੀਓ

htvteam

ਵੈਦ ਜੀ ਨੇ ਦੱਸਿਆ ਬਿਨ੍ਹਾਂ ਦਵਾਈ ਤੋਂ ਬਿਮਾਰੀਆਂ ਦੂਰ ਕਰਨ ਵਾਲਾ ਨੁਸਖਾ; ਦੇਖੋ ਕਿਵੇਂ ਇਕ ਬੋਲ ਬੰਦੇ-ਜਨਾਨੀ ਨੂੰ ਬਣਾ ਦਿੰਦੈ ਸਾਰੀ ਉਮਰ ਦਾ ਰੋਗੀ

htvteam

Leave a Comment