Htv Punjabi
Punjab siyasat

ਸਿੱਧੂ ਨੇ 8 ਮਹੀਨੇ ਬਾਅਦ ਤੋੜੀ ਇਸ ਮੁੱਦੇ ‘ਤੇ ਚੁੱਪੀ, ਸੋਨੀਆ ਅਤੇ ਪ੍ਰਿਯੰਕਾ ਨੂੰ ਮਿਲੇ

ਅੰਮ੍ਰਿਤਸਰ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰੰਘ ਨਾਲ ਮਤਭੇਦ ਦੇ ਵਿੱਚ ਬਾਜ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਅਤੇ ਪਾਰਟੀ ਮਹਾਂਸਚਿਵ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ l ਮਿਲੀ ਜਾਣਕਾਰੀ ਅਨੁਸਾਰ ਸਿੱਧੂ ਨੇ ਸੋਨੀਆ ਅਤੇ ਪ੍ਰਿਯੰਕਾ ਦੇ ਸਾਹਮਣੇ ਆਪਣੇ ਮੁੱਦੇ ਰੱਖੇ, ਜਿਸ ‘ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਪਾਰਟੀ ਦੇ ਵਿੱਚ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ l
ਸਿੱਧੂ ਨੇ 8 ਮਹੀਨੇ ਦੀ ਚੁੱਪੀ ਤੋੜਦੇ ਹੋਏ ਵੀਰਵਾਰ ਨੂੰ ਈਮੇਲ ਜ਼ਾਰੀ ਕਰ ਕਿਹਾ ਕਿ ਉਨ੍ਹਾਂ ਦੀ ਪ੍ਰਿਯੰਕਾ ਗਾਂਧੀ ਨਾਲ 25 ਫਰਵਰੀ ਨੂੰ ਦਸ ਜਨਪਥ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ 40 ਮਿੰਟ ਗੱਲਬਾਤ ਹੋਈ l ਇਸ ਦੇ ਬਾਅਦ 26 ਫਰਵਰੀ ਨੂੰ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਦੇ ਨਾਲ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਗੱਲ ਹੋਈ l ਪਾਰਟੀ ਦੀ ਦੋਨੋਂ ਨੇਤਾਵਾਂ ਨੇ ਹਲੀਮੀ ਨਾਲ ਉਨ੍ਹਾਂ ਦੀ ਗੱਲ ਸੁਣੀ l ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਪੁਨਰਥਾਨ ਅਤੇ ਰਾਜ ਨੂੰ ਆਤਮ ਨਿਰਭਰ ਬਣਾਉਣ ਨੂੰ ਰੋਡਮੈਪ ਉਨ੍ਹਾਂ ਦੇ ਨਾਲ ਸਾਂਝਾ ਕੀਤਾ l ਇਹ ਉਹੀ ਰੋਡਮੈਪ ਹੈ, ਜਿਸ ਨੂੰ ਉਨ੍ਹਾਂ ਨੇ ਕੈਬਨਿਟ ਵਿੱਚ ਮੰਤਰੀ ਦੇ ਤੌਰ ‘ਤੇ ਕੰਮ ਕਰਦੇ ਹੋਏਅਤੇ ਆਪਣੇ ਸਾਰਵਜਨਿਕ ਜੀਵਨ ਵਿੱਚ ਪਿਛਲੇ ਕਈ ਸਾਲਾਂ ਤੋਂ ਦ੍ਰਿੜ ਵਿਸ਼ਵਾਸ਼ ਨਾਲ ਲੋਕਾਂ ਦੇ ਸਾਹਮਣੇ ਰੱਖਿਆ ਹੈ l ਬੈਠਕ ਵਿੱਚ ਸਿੱਧੂ ਨੇ ਪ੍ਰਦੇਸ਼ ਦੀ ਵਰਤਮਾਨ ਰਾਜਨੀਤਿਕ ਸਥਿਤੀ ਅਤੇ ਰਾਜ ਸਰਕਾਰ ਦੇ ਹੁਣ ਤੱਕ ਦੇ ਪ੍ਰਦਰਸ਼ਨ ‘ਤੇ ਚਰਚਾ ਕੀਤੀ l
ਸਿੱਧੂ ਦੇ ਅਨੁਸਾਰ ਆਲਾਕਮਾਨ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ l ਸਿਆਸੀ ਜਾਣਕਾਰਾਂ ਦੇ ਅਨੁਸਾਰ ਸਿੱਧੂ ਨੇ ਤਲਬ ਸ਼ਬਦ ਦਾ ਪ੍ਰਯੋਗ ਕਰ ਕੈਪਟਨ ਅਤੇ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦਾ ਸਿੱਧਾ ਸੰਪਰਕ ਪਾਰਟੀ ਆਲਾਕਮਾਨ ਦੇ ਨਾਲ ਹੈ l ਦੱਸ ਦਈਏ ਕਿ ਪਿਛਲੇ ਸਾਲ ਲੋਕ ਸਭਾ ਚੋਣ ਦੇ ਬਾਅਦ ਉਨ੍ਹਾਂ ਨੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਸੀ l
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਵਾਡਰਾ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸਾਹਮਣੇ ਪੰਜਾਬ ਦੇ ਵਿਕਾਸ ਦਾ ਰੋਡਮੈਪ ਰੱਖ ਕੇ ਮੁੱਖਮੰਤਰੀ ਕੈਭਟਲ ਅਮਰਿੰਦਰ ਸਿੰਘ ਦੀ ਕਾਰਜ ਪ੍ਰਣਾਲੀ ਨੂੰ ਕਟਹਿਰੇ ਵਿੱਚ ਖੜਾ ਕਰ ਦਿੱਤਾ ਹੈ l ਸਿੱਧੂ ਨੇ ਆਲਾਕਮਾਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕੈਪਟਨ ਸਰਕਾਰ ਜਿਸ ਰੋਡਮੈਪ ਦੇ ਆਧਾਰ ‘ਤੇ ਚੱਲ ਰਹੀ ਹੈ, ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ l
ਸਿੱਧੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਇਹ ਰੋਡਮੈਪ ਨੂੰ ਮੰਤਰੀਮੰਡਲ ਅਤੇ ਲੋਕਾਂ ਦੇ ਸਾਹਮਣੇ ਵੀ ਰੱਖਦੇ ਰਹੇ ਹਨ l ਜਦ ਉਹ ਇਸ ਰੋਡਮੈਭ ਦੀ ਮੰਤਰੀ ਮੰਡਲ ਵਿੱਚ ਚਰਚਾ ਕਰਦੇ ਸਨ, ਤਾਂ ਕੀ ਕੈਪਟਨ ਇਸ ਦੀ ਅਣਦੇਖੀ ਕਰਦੇ ਸਨ ਅਤੇ ਬਾਕੀ ਮੰਤਰੀ ਮੰਤਡ ਸਹਿਯੋਗੀਆਂ ਦੀ ਇਸ ਰੋਡਮੈਭ ਦੇ ਬਾਰੇ ਵਿੱਚ ਕੀ ਵਿਚਾਰ ਸਨ, ਇਸ ਗੱਲ ਦਾ ਖੁਲਾਸਾ ਸਿੱਧੂ ਨੇ ਕਦੀ ਨਹੀਂ ਕੀਤਾ l ਸਿੱਧੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਆਪਣੇ ਸਾਰਵਜਨਿਕ ਜੀਵਨ ਵਿੱਚ ਇਸ ਰੋਡਮੈਪ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ l
ਸਿੱਧੂ ਨੇ ਸੋਨੀਆ ਅਤੇ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਕਿਹੜਾ ਰੋਡਮੈਪ ਰੱਖਿਆ, ਇਸ ਦੀ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ l ਸਿੱਧੂ ਆਪਣੇ ਵਿਧਾਨਸਭਾ ਹਲਕੇ ਦੇ ਲੋਕਾਂ ਨਾਲ ਬੀਤੇ ਇੱਕ ਸਾਲ ਤੋਂ ਬਿਲਕੁਲ ਕਟੇ ਹੋਏ ਹਨ l ਸਥਾਨੀਯ ਨਿਕਾਯ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੇ ਨਾਂ ਤਾਂ ਗੁਰੂਨਗਰੀ ਅਤੇ ਨਾ ਹੀ ਆਪਣੇ ਵਿਧਾਨਸਭਾ ਹਲਕੇ ਦੇ ਵਿਕਾਸ ਦੇ ਲਈ ਕੋਈ ਰੋਡਮੈਪ ਲਾਗੂ ਕੀਤਾ l ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਬਾਅਦ ਇਸ ਗੱਲ ਦੇ ਸੰਕੇਤ ਦਿੱਤੇ ਜਾ ਰਹੇ ਸਨ ਕਿ ਸਿੱਧੂ ਆਪ ਵਿੱਚ ਸ਼ਾਮਿਲ ਹੋ ਸਕਦੇ ਹਨ l ਦਿੱਲੀ ਚੋਣ ਦੇ ਸਟਾਰ ਪ੍ਰਚਾਰਕ ਹੋਣ ਦੇ ਬਾਅਦ ਵੀ ਸਿੱਧੂ ਦੁਆਰਾ ਕਾਂਗਰਸ ਦੇ ਲਈ ਪ੍ਰਚਾਰ ਨਾ ਕਰਨਾ ਇਸ ਗੱਲ ਨੂੰ ਹੋਰ ਵੀ ਜ਼ਰੂਰੀ ਕਰ ਰਿਹਾ ਸੀ l ਸਿੱਧੂ ਦੇ ਆਪ ਵਿੱਚ ਸ਼ਾਮਿਲ ਹੋਣ ਦੇ ਬਾਰੇ ਵਿੱਚ ਕੀਤੇ ਜਾ ਰਹੇ ਪ੍ਰਚਾਰ ‘ਤੇ ਪੂਰੀ ਤਰ੍ਹਾਂ ਖਾਮੋਸ਼ੀ ਧਾਰਨ ਕਰ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਗਰਮ ਕਰਨ ਦੀ ਕੋਸ਼ਿਸ਼ ਵੀ ਕੀਤ l ਉਥੇ ਸਿੱਧੂ ਦੇ ਪੱਖ ਵਿੱਚ ਕੁਝ ਕਾਂਗਰਸੀ ਵਿਧਾਇਕਾਂ ਨੇ ਬਿਆਨ ਦਿੱਤੇ ਕਿ 2022 ਦੇ ਵਿਧਾਨਸਭਾ ਚੋਣਾਂ ਵਿੱਚ ਸਿੱਧੂ ਦੇ ਅਣਦੇਖੀ ਕਾਂਗਰਸ ਦਾ ਨੁਕਸਾਨ ਕਰ ਸਕਦੀ ਹੈ l

Related posts

ਇਕੱਲੀ ਜਨਾਨੀ ਦੇਖ ਮੁੰਡਾ ਦੇਖੋ ਕਿਵੇਂ ਬਣਾਉਂਦਾ ਸੀ ਸ਼ਿਕਾਰ

htvteam

ਛੋਟੀ ਧੀ ਨੇ ਬਾਪੂ ਨੂੰ ਧੱਕੇ ਨਾਲ ਬਣਾ ਦਿੱਤਾ ਲੱਖਾਂਪਤੀ

htvteam

300 ਰੁਪਏ ਲੱਗਾਕੇ ਖੋਲ੍ਹੋ ਕੈਨੇਡਾ ਦੇ ਦਰਵਾਜ਼ੇ

htvteam

Leave a Comment