Htv Punjabi
Punjab

ਵਿਆਹ ਤੋਂ ਵਾਪਸ ਆ ਰਹੇ ਲਾੜੇ ਦੇ ਭਾਈ ਸਮੇਤ ਕਾਰ ਟਰਾਲੇ ‘ਚ ਵੱਜਣ ਨਾਲ 4 ਦੀ ਮੌਤ

ਹੁਸ਼ਿਆਰਪੁਰ : ਦਸੂਹਾ ਹੁਸ਼ਿਆਰਪੁਰ ਮਾਰਗ ਸਥਿਤ ਪਿੰਡ ਰੰਧਾਵਾ ਦੇ ਨਜ਼ਦੀਕ ਸ਼ੁੱਕਰਵਾਰ ਦੀ ਸਵੇਰ ਵਿਆਹ ਤੋਂ ਵਾਪਸ ਆ ਰਹੀ ਵਰਨਾ ਕਾਰ ਅਤੇ ਟਰਾਲੇ ਦੇ ਵਿੱਚ ਟੱਕਰ ਕਾਰਨ ਕਾਰ ਸਵਾਰ ਲਾੜੇ ਦੇ ਭਾਈ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ l ਸਾਰੇ ਮ੍ਰਿਤਕ ਆਪਸ ਵਿੱਚ ਰਿਸ਼ਤੇਦਾਰ ਸਨ l ਹਾਦਸੇ ਦੇ ਬਾਅਦ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ l ਥਾਣਾ ਦਸੂਹਾ ਪੁਲਿਸ ਨੇ ਟਰਾਲਾ ਚਾਲਕ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ l
ਗੜਦੀਵਾਲਾ ਦੇ ਪਿੰਡ ਫਤੇਹਪੁਰ ਤੋਂ ਵੀਰਵਾਰ ਦੀ ਰਾਤ ਰਮਨ ਕੁਮਾਰ ਦੀ ਬਰਾਤ ਗੁਰਦਾਸਪੁਰ ਦੇ ਬਾਹਮਨੀ ਬਹਿਰਾਮਪੁਰ ਗਈ ਸੀ l ਵਿਆਹ ਦੇ ਬਾਅਦ ਸ਼ੁਕੱਰਵਾਰ ਦੀ ਸਵੇਰ ਬਰਾਤ ਵਾਪਸ ਫਤੇਹਪੁਰ ਆ ਰਹੀ ਸੀ l ਵਰਨਾ ਕਾਰ ਵਿੱਚ ਲਾੜੇ ਦਾ ਮਾਸੜ ਏਐਸਆਈ ਸੁਰਜੀਤ ਸਿੰਘ, ਵਿਦੇਸ਼ ਤੋਂ ਆਇਆ ਮਾਮੇ ਦੇ ਮੁੰਡਾ ਹਰਜਿੰਦਰ ਸਿੰਘ ਲਾੜੇ ਦਾ ਛੋਟਾ ਭਾਈ ਜੰਮੂ ਕਸ਼ਮੀਰ ਵਿੱਚ ਤੈਨਾਤ ਫੌਜੀ 22 ਸਾਲਾ ਰਜਤ ਅਤੇ ਲਾੜੇ ਦਾ ਜੀਜਾ ਮਨਪ੍ਰੀਤ ਸਿੰਘ ਸਵਾਰ ਸਨ l ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ l

Related posts

ਬਾਪ ਨੇ ਆਪਣੀ ਹੀ ਧੀ ਤੋਂ ਕਰਵਾਏ ਆਹ ਕੰਮ, ਦੇਖੋ ਕੀ ਐ ਸਾਰਾ ਮਾਮਲਾ

Htv Punjabi

ਦੇਖੋ ਕੋਠੀ ‘ਚ ਬੰਦੇ ਤੇ ਜਨਾਨੀਆਂ ਕਿਵੇਂ ਬਣਾਉਂਦੇ ਸੀ ਗੰਦੇ-ਗੰਦੇ ਸੀਨ

htvteam

ਕੋਰਟ ਕੰਪਲੈਕਸ ਨੂੰ ਬੰ/ ਬ ਨਾਲ ਉਡਾਉਣ ਦੀ ਧਮਕੀ

htvteam

Leave a Comment