ਨਿਊਜ਼ ਡੈਸਕ (ਸਿਮਰਨਜੀਤ ਕੌਰ) : ਅੱਜ ਦੇ ਸਮੇਂ ਵਿੱਚ ਜਨਮਦਿਨ ਮਨਾਉਣ ਦਾ ਸ਼ੌਕ ਕਿਸ ਨੂੰ ਨਹੀਂ ਹੈ, ਸਭ ਆਪਣਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ ਪਰ ਕਿਸੀ ਦੀ ਉਮਰ 100 ਸਾਲ ਹੋਵੇ ਅਤੇ ਉਹ ਆਪਣੇ 25ਵਾਂ ਜਨਮਦਿਨ ਮਨਾਵੇ, ਇਹ ਸੁਣਨ ਵਿੱਚ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਬਿਲਕੁਲ ਸੱਚ ਹੈ l ਦਰਅਸਲ, ਇਸ ਦੇ ਪਿੱਤੇ ਇੱਕ ਗਹਿਰਾ ਰਾਜ ਲੁਕਿਆ ਹੋਇਆ ਹੈ l ਇਸ ਔਰਤ ਦਾ ਨਾਮ ਡੋਰਿਸ ਕਲੇਫੀ ਹੈ ਅਤੇ ਇਹ ਇੰਗਲੈਂਡ ਦੀ ਰਹਿਣ ਵਾਲੀ ਹੈ l
ਦਰਅਸਲ, ਡੋਰਿਸ ਕਲੇਫੀ ਲੀਪ ਸਾਲ ਮਤਲਬ 29 ਫਰਵਰੀ ਨੂੰ ਪੈਦਾ ਹੋਈ ਸੀ ਅਤੇ ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਲੀਪ ਸਾਲ ਹਰ ਵਾਰ ਚਾਰ ਸਾਲ ਬਾਅਦ ਆਉਂਦਾ ਹੈ ਤਾਂ ਇਸ ਹਿਸਾਬ ਨਾਲ 100 ਸਾਲਾ ਡੋਰਿਸ ਦਾ ਇਹ 25ਵਾਂ ਜਨਮਦਿਨ ਹੋਇਆ l ਇੱਕ ਇੰਟਰਵਿਊ ਵਿੱਚ ਡੋਰਿਸ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ l ਮੈਂ ਪ੍ਰਸਿੱਧ ਹੋਣ ਲਈ ਪੂਰੀ ਜ਼ਿੰਦਗੀ ਇੰਤਜ਼ਾਰ ਕੀਤਾ ਅਤੇ ਹੁਣ ਜਾ ਕੇ ਮੇਰਾ ਇਹ ਸੁਪਨਾ ਸਾਕਾਰ ਹੋਇਆ ਹੈ l ਮੈਂ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਪਰਿਵਾਰ ਅਤੇ ਨਵੇਂ ਦੋਸਤਾਂ ਦੇ ਨਾਲ ਬਿਤਾਉਣਾ ਚਾਹੁੰਦੀ ਹਾਂ l
ਡੋਰਿਸ ਕਲੇਫੀ ਨੇ ਕਿਹਾ ਕਿ ਉਨ੍ਹਾਂ ਦੇ ਲੰਬੇ ਜੀਵਨ ਦਾ ਰਾਜ਼ ਉਨ੍ਹਾਂ ਦਾ ਚੰਗਾ ਖਾਣਾ ਪੀਣਾ ਹੈ l ਉਨ੍ਹਾਂ ਨੇ ਦੱਸਿਆ ਕਿ ਉਹ ਆਪਣਾ ਜਨਮਦਿਨ ਆਪਣਾ ਪਸੰਦੀਦਾ ਬਿਸਕੁਟ ਖਾ ਕੇ ਮਨਾਵੇਗੀ l ਕਲੇਫੀ ਦੇ ਅਨੁਸਾਰ ਉਸ ਦੇ ਪਤੀ ਦੀ ਮੌਤ 7 ਸਾਲ 1979 ਵਿੱਚ ਹੀ ਹੋ ਗਈ ਸੀ l ਉਸ ਦੇ ਬਾਅਦ ਉਹ ਆਪਣੀ ਧੀ ਅਤੇ ਜਵਾਈ ਦੇ ਨਾਲ ਰਹਿਣ ਲੱਗੀ ਪਰ ਬਾਅਦ ਵਿੱਚ ਉਸ ਦੀ ਧੀ ਦੀ ਵੀ ਮੌਤ ਹੋ ਗਈ l