ਮਲੋਟ : ਇੱਥੋਂ ਦੇ ਪਿੰਡ ਦਾਨੇਵਾਲਾ ਵਿੱਚ ਇੱਕ ਵਿਅਕਤੀ ਨੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਦੇ ਕਾਰਨਕੁਹਾਨੀ ਨਾਲ ਗਰਦਨ ‘ਤੇ ਵਾਰ ਕਰਕੇ ਕਤਲ ਕਰ ਦਿੱਤਾ ਅਤੇ ਸਵੇਰੇ ਹੁੰਦੇ ਹੀ ਮੁਲਜ਼ਮ ਫਰਾਰ ਹੋ ਗਿਆ l ਮਿਲੀ ਜਾਣਕਾਰੀ ਦੇ ਅਨੁਸਾਰ ਬਬਲੀ ਸਿੰਘ ਨਾਮ ਵਿਅਕਤੀ ਜੋ ਨਜ਼ਦੀਕੀ ਬਣੇ ਫੋਕਲ ਪੁਆਇੰਟ ਵਿੱਚ ਕੰਮ ਕਰਦਾ ਹੈ l ਪਿੰਡ ਦਾਨੇਵਾਲਾ ਵਿੱਚ ਪਤਨੀ ਸਮਰਜੀਤ ਕੌਰ, 4 ਸਾਲਾ ਬੱਚੀ ਅਤੇ ਮਾਂ ਦੇ ਨਾਲ ਰਹਿੰਦਾ ਸੀ l ਸਵੇਰੇ ਕਰੀਬ ਸਾਢੇ ਸੱਤ ਵਜੇ ਜਦ ਉਸ ਦੀ ਮਾਂ ਬੱਚੀ ਨੂੰ ਸਕੂਲ ਛੱਡਣ ਗਈ ਤਾਂ ਉਸ ਦੀ ਪਤਨੀ ਫੋਨ ‘ਤੇ ਕਿਸੇ ਨਾਲ ਗੱਲ ਕਰ ਰਹੀ ਸੀ, ਉਸੇ ਸਮੇਂ ਬਬਲੀ ਨੇ ਘਰ ਵਿੱਚ ਪਈ ਕੁਹਾੜੀ ਪਤਨੀ ਦੀ ਗਰਦਨ ‘ਤੇ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ l ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਦੇ ਮੁੱਖ ਅਧਿਕਾਰੀ ਅਮਨਦੀਪ ਸਿੰਘ ਬਰਾੜ ਸਹਿਤ ਪੁਲਿਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚ ਗਏ l ਥਾਣਾ ਮੁਖੀ ਨੇ ਦੱਸਿਆ ਕਿ ਇਸ ਕਤਲ ਦਾ ਕਾਰਨ ਗਲਤ ਢੰਗ ਰਿਸ਼ਤਿਆਂ ਦਾ ਸ਼ੱਕ ਦੱਸਿਆ ਜਾ ਰਿਹਾ ਹੈ l ਮੁਲਜ਼ਮ ਬਬਲੀ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਫੋਨ ‘ਤੇ ਗੱਲ ਕਰਦੀ ਹੈ l ਇਸ ਲਈ ਉਨ੍ਹਾਂ ਵਿੱਚ ਕਲੇਸ਼ ਰਹਿੰਦਾ ਸੀ l ਸੋਮਵਾਰ ਨੂੰ ਜਦੋਂ ਬਬਲੀ ਦੀ ਮਾਂ ਉਸ ਦੀ ਧੀ ਨੂੰ ਸਕੂਲ ਛੱਡਣ ਗਈ ਸੀ ਤਾਂ ਸਮਰਜੀਤ ਕੋਰ ਕਿਸੇ ਨਾਲ ਫੋਨ ‘ਤੇ ਗੱਲ ਕਰ ਰਹੀ ਸੀ l ਇਸ ਗੱਲ ‘ਤੇ ਗੁੱਸੇ ਵਿੱਚ ਆ ਕੇ ਉਸ ਨੇ ਆਪਣੀ ਪਤਨੀ ਦੀ ਗਰਦਨ ‘ਤੇ ਕੁਹਾੜੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ l ਪੁਲਿਸ ਦੁਆਰਾ ਮ੍ਰਿਤਕਾ ਦੀ ਲਾਸ਼ ਦਾ ਮਲੋਟ ਸਿਵਿਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ l ਪੁਲਿਸ ਨੇ ਮ੍ਰਿਤਕਾ ਦੇ ਪਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ l
