Htv Punjabi
Punjab

ਦੋ ਟੋਟਿਆਂ ਵਿੱਚ ਕੱਟੀ ਮਿਲੀ ਕੁੜੀ ਦੀ ਲਾਸ਼, ਕੁੱਤਿਆਂ ਨੇ ਪੱਟ ਕੇ ਖਾਧੀ ਤਾਂ ਹੋਇਆ ਖੁਲਾਸਾ

ਹੁਸ਼ਿਆਰਪੁਰ : ਅਰਗੋਵਾਲ ਪਿੰਡ ਦੇ ਗੁੱਜਰ ਪਰਿਵਾਰ ਦੀ 4 ਮਹੀਨੇ ਤੋਂ ਲਾਪਤਾ 23 ਸਾਲ ਦੀ ਕੁੜੀ ਦਾ ਖੇਤ ਵਿੱਚੋਂ ਦੋ ਹਿੱਸਿਆਂ ਵਿੱਚ ਕੱਟੀ ਹੋਈ ਲਾਸ਼ ਬਰਾਮਦ ਹੋਈ ਹੈ l ਮਾਨਸਿਕ ਤੌਰ ‘ਤੇ ਬੀਮਾਰ ਨੌਜਵਾਨ ਕੁੜੀ ਦੀ ਹੱਤਿਆ ਕੀਤੀ ਗਈ ਹੈ ਅਤੇ ਉਸ ਦੀ ਲਾਸ਼ ਨੂੰ ਪਿੰਡ ਬੜਿਆਲ ਅਤੇ ਕਾਲਰਾ ਦੇ ਖੇਤਾਂ ਵਿੱਚ ਗੱਢ ਦਿੱਤਾ ਗਿਆ ਸੀ ਪਰ ਕੁੱਤਿਆਂ ਦੇ ਖੋਦ ਕੇ ਖਾਣ ਦੀ ਵਜ੍ਹਾ ਨਾਲ ਹੱਤਿਆ ਦਾ ਖੁਲਾਸਾ ਹੋਇਆ l ਪਰਿਵਾਰ ਨੇ ਕੁੜੀ ਦੇ ਲਾਪਤਾ ਹੋਣ ਦੀ ਐਫਆਈਆਰ ਗੜਦੀਵਾਲ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਪਹੁੰਚੇ l ਪੁਲਿਸ ਨੇ ਖਿਲਰੀ ਲਾਸ਼ ਦੇ ਕੰਕਾਲ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜੇ ਹਨ l ਪੁਲਿਸ ਨੇ ਕੁੜੀ ਦੀ ਮਾਂ ਦੇ ਬਿਆਨ ‘ਤੇ ਧਾਰਾ 302, 201 ਦਾ ਕੇਸ ਦਰਜ ਕੀਤਾ ਹੈ l ਗੁੱਜਰ ਪਰਿਵਾਰ ਦੇ ਮੈਂਬਰ ਸੁਰਮੁਦੀਨ ਅਤੇ ਮਖਨਦੀਨ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕੋਲ ਚੋ ਵਿੱਚ ਡੇਰਾ ਹੈ l ਉਨ੍ਹਾਂ ਦੀ ਭੈਣ ਸ਼ੀਫ਼ਾ ਮਾਨਸਿਕ ਤੌਰ ‘ਤੇ ਬੀਮਾਰ ਸੀ l ਮ੍ਰਿਤਕ ਸ਼ੀਫ਼ਾ ਦੀ ਮਾਂ ਕੀਆਂ ਪਤਨੀ ਬਰਕਤੀ ਅਲੀ ਵਾਸੀ ਗੜਦੀਵਾਲਾ ਨੇ ਪੁਲਿਸ ਨੂੰ ਦੱਸਿਆ ਕਿ 7 ਨਵੰਬਰ 2019 ਨੂੰ ਉਸ ਦੀ ਧੀ ਸ਼ਾਮ ਚਾਰ ਵਜੇ ਘਾਹ ਲੈਣ ਖੇਤ ਗਈ ਪਰ ਵਾਪਸ ਨਹੀਂ ਮੁੜੀ l 1 ਮਾਰਚ ਨੂੰ ਸਵੇਰੇ ਸਵਾ ਸੱਤ ਵਜੇ ਦੇ ਕਰੀਬ ਭਤੀਜੇ ਭੋਲੂਦੀਨ ਦਾ ਫੋਨ ਆਇਆ ਕਿ ਪਿੰਡ ਦੇ ਚੋ ਵਿੱਚ ਲਾਸ਼ ਮਿਲੀ ਹੈ l ਕੱਪੜੇ ਮੇਰੀ ਧੀ ਦੇ ਹੀ ਸਨ l ਸਿਰ ਦੀ ਖੋਪੜੀ ਅਲੱਗ ਅਤੇ ਵਾਲਾਂ ਵਿੱਚ ਲੱਗਿਆ ਕਲਿੱਪ ਅਤੇ ਪਰਾਂਦਾ ਅਲੱਗ ਮਿਲੇ l
ਮ੍ਰਿਤਕਾ ਦੇ ਭਾਈਆਂ ਨੇ ਦੱਸਿਆ ਕਿ ਸ਼ੀਫ਼ਾ ਦਾ ਵਿਆਹ ਹੋ ਗਿਆ ਸੀ ਪਰ ਉਹ ਬਚਪਨ ਤੋਂ ਹੀ ਮਾਨਸਿਕ ਤੌਰ ‘ਤੇ ਕਮਜ਼ੋਰ ਸੀ l ਉਸ ਦਾ ਗੁੱਜਰ ਪੰਚਾਇਤ ਵਿੱਚ ਤਲਾਕ ਕਰਵਾ ਦਿੱਤਾ ਗਿਆ ਸੀ l ਉਨ੍ਹਾਂ ਦੀ ਕਿਸੀ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਚਾਰ ਮਹੀਨੇ ਤੋਂ ਗਾਇਬ ਚੱਲ ਰਹੀ ਕੁੜੀ ਦੀ ਲਾਸ਼ ਮਿਲਣਾ ਪਰੇਸ਼ਾਨੀ ਦੀ ਗੰਲ ਹੈ l ਪੀੜਿਤ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੁਲਿਸ ਸ਼ੀਫ਼ਾ ਦੇ ਕਾਤਿਲਾਂ ਦਾ ਜਲਦ ਤੋਂ ਜਲਦ ਸੁਰਾਗ ਲਾਏ ਅਤੇ ਦੋਸ਼ੀਆਂ ਦੇ ਖਿਲਾਫ ਸ਼ਖ਼ਤ ਕਾਰਵਾਈ ਕੀਤੀ ਜਾਵੇ l
ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਕੁੜੀ ਦੀ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੀ ਨੇ ਬੇਰਹਿਮੀ ਨਾਲ ਕਤਲ ਕੀਤਾ ਹੈ l ਲਾਸ਼ ਉਨ੍ਹਾਂ ਦੇ ਡੇਰੇ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਖੇਤਾਂ ਵਿੱਚ ਦੋ ਹਿੱਸਿਆਂ ਵਿੱਚ ਕੱਟਿਆ ਮਿਲਿਆ ਹੈ ਜਿਸ ਦੀ ਉਨ੍ਹਾਂ ਨੂੰ ਕੋਈ ਭਨਕ ਨਹੀਂ ਲੱਗੀ l ਪੁਲਿਸ ਨੂੱ ਸਿਰਫ, ਖੋਪੜੀ, ਕੰਕਾਲ ਅਤੇ ਮੂੰਹ ਦਾ ਜਬੜਾ ਹੀ ਬਰਾਮਦ ਹੋਇਆ ਹੈ l ਹੱਥ, ਪੈਰ ਸਮੇਤ ਬਾਕੀ ਅੰਗ ਗਾਇਬ ਹਨ l

Related posts

ਮੋਦੀ ਸਾਬ੍ਹ ਦੇ ਪੰਜਾਬ ਆਉਂਣ ਤੇ ਕਿਸਾਨਾਂ ਅਤੇ ਚੰਨੀ ਨੇ ਕਸੀ ਕਮਰ

htvteam

ਅੱਜ ਹੀ ਛੱਡ ਦਿਓ ਆਹ 8 ਚੀਜ਼ਾਂ ਜ਼ਿੰਦਗੀ ਦੇ ਲੈਣ ਲੱਗੋਗੇ ਮਜ਼ੇ

htvteam

ਜੇਕਰ ਕੋਈ ਰਾਹ ‘ਚ ਰੋਕ ਕੇ ਪਤਾ ਪੁੱਛੇ ਤਾਂ ਰੱਖਿਓ ਧਿਆਨ, ਨਹੀਂ ਤਾਂ ਤੁਹਾਡੇ ਨਾਲ ਹੋ ਸਕਦਾ ਅਜਿਹਾ

htvteam

Leave a Comment