Htv Punjabi
Uncategorized

ਇਸ ਕਾਰਨ ਗਰਕਦੇ ਜਾ ਰਹੇ ਹਨ ਰਿਸ਼ਤੇ : ਸਤਿੰਦਰ ਸਰਤਾਜ

ਮੋਹਾਲੀ : ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਹੈ, ਪਰ ਸਾਰਾ ਕੁਝ ਨਹੀਂ l ਇਹ ਕਹਿਣਾ ਹੈ ਪੰਜਾਬ ਸੂਫੀ ਗਾਇਕ ਸਤਿੰਦਰ ਸਰਤਾਜ ਦਾ l ਚੰਡੀਗੜ੍ਹ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਨਾਲ ਟਾਕ ਸ਼ੋਅ ਵਿੱਚ ਮੰਗਲਵਾਰ ਨੂੰ ਸਤਿੰਦਰ ਸਰਤਾਜ ਨੇ ਸੰਗੀਤ, ਸ਼ਾਇਰੀ ਅਤੇ ਥੀਏਟਰ ਖੇਤਰ ਦੀ ਬਰੀਕੀਆਂ ਅਤੇ ਆਪਣੀ ਜ਼ਿੰਦਗੀ ਦੇ ਅਨੁਭਵ ਨੌਜਵਾਨਾਂ ਦੇ ਨਾਲ ਸਾਂਝੇ ਕੀਤੇ l ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਵਿਸ਼ਵ ਪੱਧਰ ਉਹ ਚੰਗਾ ਬਦਲਾਵ ਹੈ,ਬਸ਼ਰਤੇ ਇਸ ਦਾ ਪ੍ਰਯੋਗ ਦੇ ਲਈ ਕੁਝ ਸੀਮਾਵਾਂ ਨਿਰਧਾਰਿਤ ਕਰ ਲਈਆਂ ਜਾਣ l ਸਰਤਾਜ ਨੇ ਕਿਹਾ ਕਿ ਮੌਜੂਦਾ ਦੋਰ ਵਿੱਚ ਰਿਸ਼ਤਿਆਂ ਵਿੱਚ ਪੈ ਰਹੀ ਦਰਾਰਾਂ ਦੇ ਲਈ ਸੋਸ਼ਲ ਮੀਡੀਆ ਦਾ ਬਹੁਤ ਯੋਗਦਾਨ ਹੈ l
ਸਤਿੰਦਰ ਸਰਤਾਜ ਨੇ ਕਿਹਾ ਕਿ ਸਾਨੂੰ ਸਭ ਨੂੰ ਇੱਕ ਸਮਾਨ ਨਜ਼ਰ ਨਾਲ ਦੇਖਣਾ ਚਾਹੀਦਾ ਹੈ l ਇਸ ਦਾ ਉਦਾਹਰਣ ਦਿੰਦੇ ਹੋਏ ਸਰਤਾਜ ਨੇ ਕਿਹਾ ਕਿ ਕੋਈ ਵੀ ਧਾਰਮਿਕ ਸਥਾਨ ਮੰਦਿਰ, ਮਸਜਿਦ, ਗੁਰਦੁਆਰਾ, ਚਰਚ ਸਮਾਨਤਾ ਦਾ ਪ੍ਰਤੀਕ ਹੈ l ਹਰ ਮਨੁੱਖ ਧਾਰਮਿਕਸਥਾਨ ਤੇ ਬਰਾਬਰ ਅਤੇ ਸਕਾਰਾਤਮਕ ਦਾ ਅਹਿਸਾਸ ਕਰਦਾ ਹੈ l ਸਰਤਾਜ ਨੇ ਕਿਹਾ ਕਿ ਸਿੰਗਰ, ਅਭਿਲੇਤਾ ਅਤੇ ਨਿਰਦੇਸ਼ਕਾਂ ਨੂੰ ਸਲਾਹ ਹਮੇਸ਼ਾ ਆਮ ਆਦਮੀ ਤੋਂ ਲੈਣੀ ਚਾਹੀਦੀ ਹੈ, ਤਦ ਉਹ ਬਿਨਾਂ ਫਾਇਦੇ ਅਤੇ ਨੁਕਸਾਨ ਦੇ ਡਰ ਤੋਂ ਸੱਚ ਦੱਸਣਗੇ l ਉਨ੍ਹਾਂ ਨੇ ਸਟੂਡੈਂਟ ਦੇ ਬਾਰੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਇਹ ਸਮਾਂ ਜਿੰਦਗੀ ਦਾ ਬਹੁਤ ਮਹੱਤਵਪੂਰਨ ਸਮਾਂ ਹੁੰਦਾ ਹੈ l
ਛੋਟੇ ਛੋਟੇ ਅਨੁਭਵਾਂ ਤੋਂ ਸਿੱਖ ਕੇ ਅਤੇ ਮਿਹਨਤ ਅਤੇ ਸਿੱਖਿਆ ਨੂੰ ਵਿਵਹਾਰਿਕ ਤੋਰ ਤੇ ਪ੍ਰਯੋਗ ਕਰ ਅੱਗੇ ਵੱਧਣਾ ਦੀ ਕੋਸ਼ਿਸ਼ ਕਰਨੀ ਚਾਹੀਦੀ ਹੇ l ਸਰਤਾਜ ਨੇ ਕਿਹਾ ਕਿ ਵਿਦਿਆਰਥੀ ਭਵਿੱਖ ਦੇ ਨਿਰਮਾਤਾ ਹਨ l ਸਮਾਜ ਨੂੰ ਹਰ ਖੇਤਰ ਵਿੱਚ ਹੋ ਰਹੇ ਬਦਲਾਵ ਨੂੰ ਸਵੀਕਾਰਨਾ ਚਾਹੀਦਾ ਹੈ l ਸਟੂਡੈਂਟ ਦੇ ਇੱਕ ਸਵਾਲ ਤੇ ਸਰਤਾਜ ਨੇ ਕਿਹਾ ਕਿ ਸੱਚੀ ਕਵਿਤਾਵਾਂ ਅਤੇ ਸ਼ਾਇਰੀ ਜ਼ਿੰਦਗੀ ਦੇ ਅਨੁਭਵਾਂ ਤੋਂ ਉਤਪੰਨ ਇੱਕ ਅਹਿਸਾਸ ਹੈ l ਸਟੂਡੈਂਟਸ ਨੂੰ ਉਦਾਹਰਣ ਦੇ ਕੇ ਸਮਝਾਉਂਦੇ ਹੋਏ ਸਰਤਾ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਬੀਜ ਨੂੰ ਦਰੱਖਤ ਬਣਨ ਵਿੱਚ ਸਮਾਂ, ਮੌਸਮ ਅਤੇ ਵਾਤਾਵਰਨ ਦੀ ਭੂਮਿਕਾ ਹੁੰਦੀ ਹੇ, ਉਸੀ ਤਰ੍ਹਾਂ ਸ਼ਾਇਰੀ ਤੁਹਾਡੇ ਅਨੁਭਵਾਂ ਕਾਰਨ ਬਣ ਰਿਹਾ ਅੰਦਰੂਨੀ ਅਹਿਸਾਸ ਹੈ, ਜਿਸ ਨੂੰ ਤੁਸੀਂ ਲਫਜਾਂ ਦਾ ਰੂਪ ਦਿੰਦੇ ਹਨ l
ਸਤਿੰਦਰ ਸਰਤਾਜ ਨੇ ਦੱਸਿਆ ਕਿਉਨ੍ਹਾਂ ਦੀ ਨਵੀਂ ਫਿਲਮ ਸਮਾਜਿਕ ਪਹਿਲੂਆਂ ਦਾ ਆਈਨਾ ਹੈ, ਜਿਸ ਵਿੱਚ ਪਤੀ ਪਤਨੀ ਦੇ ਰਿਸ਼ਤੇ ਨੂੰ ਗਹਿਰਾਈ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ l ਫਿਲਮ ਵਿੱਚ ਪਤੀ ਪਤਨੀ ਇੱਕ ਦੂਜੇ ਦੀ ਜ਼ਿੰਦਗੀ ਦੀ ਚੁਣੌਤੀਆਂ, ਸਮੱਸਿਆਵਾਂ ਅਤੇ ਹਰ ਚੰਗੇ ਬੁਰੇ ਅਨੁਭਵ ਨੂੰ ਸਮਝਣ ਦੀ ਕੋਸ਼ਿਸ਼ ਕਰ ਸਮਾਜਿਕ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨਜ਼ਰ ਆਉਂਦੇ ਹਨ l

Related posts

ਕਈ ਸਵਾਲ ਖੜ੍ਹੇੇ ਕਰ ਗਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੋਗੋਈ ਦੀ ਰਾਜ ਸਭਾ ਮੈਂਬਰ ਵੱਲੋਂ ਨਿਯੁਕਤੀ

Htv Punjabi

ਅੰਮ੍ਰਿਤਸਰ ਦੇ ਰੈਸਟੋਰੈਂਟ ਮਾਲਿਕ ਅਤੇ ਨੌਕਰ ਤੇ ਤੇਜਧਾਰ ਹਥਿਆਰਾਂ ਨਾਲ ਹੋਇਆ ਹਮਲਾ

htvteam

ਮਹਾਂਮਾਰੀਆਂ ਦੋਰਾਨ ਚੱਲੀਆਂ ਸਾਜ਼ਿਸ਼ਾਂ ਦੇ ਉਹ ਕਿੱਸੇ ਜਿਹੜੇ ਸਦੀਆਂ ਤੋਂ ਅੱਜ ਵੀ ਨੇ ਮਸ਼ਹੂਰ! ਪੜ੍ਹੋ ਅੱਖਾਂ ਖੋਲ੍ਹ ਸੱਚ!

Htv Punjabi

Leave a Comment