Htv Punjabi
Punjab

ਮੂੰਹ ਤੇ ਮਾਸਕ ਪਾ ਕੇ ਕੋਰੋਨਾ ਤੋਂ ਬਚਣ ਦੀ ਸੋਚ ਵਾਲਿਓ ਆਹ ਖਬਰ ਪੜੋ, ਆਉਣਗੇ ਹੋਸ਼ ਟਿਕਾਣੇ

ਜਲੰਧਰ : ਇਨੀਂ ਦਿਨੀਂ ਵਿਸ਼ਵ ਭਰ ਵਿੱਚ ਜੇਕਰ ਕਿਸੇ ਚੀਜ਼ ਦੀ ਸਭ ਤੋਂ ਵੱਡੀ ਦਹਿਸ਼ਤ ਹੈ ਤਾਂ ਉਹ ਹੈ ਕੋਰੋਨਾ ਵਾਇਰਸ ਦੀ ਦਹਿਸ਼ਤ l ਹਾਲਾਤ ਇਹ ਨੇ ਕਿ ਇਸ ਦਹਿਸ਼ਤ ਨੇ ਲੋਕਾਂ ਨੂੰ ਦਹਿਸਤਗਰਦੀ ਤੱਕ ਭੁਲਾ ਦਿੱਤੀ ਹੈ l ਦੁਨੀਆਂ ਭਰ ਦੇ ਮੁਲਕ ਜਿੱਥੇ ਪਹਿਲਾਂ ਆਪੋ ਆਪਣੇ ਦੇਸ਼ਾਂ ਨੂੰ ਅੱਤਵਾਦ ਤੋਂ ਬਚਾਉਣ ਲਈ ਸੁਰੱਖਿਆ ਦੇ ਪ੍ਰਬੰਧ ਕਰਦੇ ਸਨ l ਉਹ ਮੁਲਕ ਹੁਣ ਥਾਂ ਥਾਂ ਕੋਰੋਨਾ ਵਾਇਰਸ ਤੋਂ ਬਚਣ ਲਈ ਸੁਰੱਖਿਆ ਦੇ ਪ੍ਰਬੰਧ ਕਰ ਰਹੇ ਹਨ ਤੇ ਹਾਲਾਤ ਇਹ ਨੇ ਕਿ ਇਸ ਵਾਇਰਸ ਦੇ ਸੁਰੱਖਿਆ ਪ੍ਰਬੰਧਾਂ ਨੇ ਜਿੱਥੇ ਇੱਕ ਪਾਸੇ ਅੱਤਵਾਦੀਆਂ ਨੂੰ ਖੱਲਾਂ ਖੁੰਜਿਆਂ ‘ਚ ਵਾੜ ਦਿੱਤਾ l ਉੱਥੇ ਦੂਜੇ ਪਾਸੇ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਤੋਂ ਬਚਣ ਲਈ ਡਿਸਪੋਜ਼ਲ ਮਾਸਕ ਦੀ ਕਾਲਾ ਬਜ਼ਾਰੀ ਵੀ ਹੋਣੀ ਸ਼ੁਰੂ ਹੋ ਗਈ ਹੈ ਤੇ ਤੁਸੀਂ ਪੜ ਕੇ ਹੈਰਾਨ ਹੋਵੋਗੇ ਕਿ ਜਿਹੜਾ ਡਿਸਪੋਜ਼ਲ ਮਾਸਕ ਪਹਿਲਾਂ ਇੱਕ ਰੁਪਏ ਦਾ ਵਿੱਕ ਰਿਹਾ ਸੀ ਹੁਣ ਉਸ ਦੀ ਕੀਮਤ ਬਜ਼ਾਰ ਵਿੱਚ ਹੁਣ 25 ਰੁਪਏ ਕਰ ਦਿੱਤੀ ਗਈ ਹੈ l ਅਜਿਹੇ ਵਿੱਚ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਕਹਿੰਦੇ ਨੇ ਕਿ ਇਹ ਮਾਸਕ ਪਾਉਣ ਦਾ ਕੋਈ ਫਾਇਦਾ ਨਹੀਂ ਹੈ.ਜਦੋਂ ਵਾਇਰਸ ਨੇ ਅਟੈਕ ਕਰਨਾ ਤਾਂ ਸਾਰੇ ਮਾਸਕ ਧਰੇ ਦੇ ਧਰੇ ਰਹਿ ਜਾਣਗੇ l ਕਿਉਂਕਿ ਅਜੇ ਤੱਕ ਸਾਇੰਸਦਾਨਾਂ ਦੀ ਖੋਜ ਨੇ ਇਹ ਸਾਬਿਤ ਨਹੀਂ ਕੀਤਾ ਕਿ ਮਾਸਕ ਪਾਏ ਜਾਣ ਨਾਲ ਇਨਸਾਨ ਵਾਇਰਸ ਤੋਂ ਸੁਰੱਖਿਅਤ ਹੋ ਗਿਆ l
ਮੀਡੀਆ ਵਿੱਚ ਆ ਰਹੀਆਂ ਰਿਪੋਰਟਾਂ ਅਨੁਸਾਰ ਜਿੱਥੇ ਇੱਕ ਪਾਸੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸ਼ੇਅਰ ਬਜ਼ਾਰ ਦਾ ਸੈਨਸੈਕਸ ਲਗਾਤਾਰ ਡਿੱਗਦਾ ਜਾ ਰਿਹਾ, ਉੱਥੇ ਦੂਜੇ ਪਾਸੇ ਜੀਵਾਣੂਆਂ ਤੋਂ ਬਚਣ ਲਈ ਮੂੰਹ ਤੇ ਪਾਏ ਜਾਣ ਵਾਲੇ ਮਾਸਕ ਦੀ ਕਾਲਾਬਜ਼ਾਰੀ ਵੀ ਸ਼ੁਰੂ ਹੋ ਗਈ ਹੈ l ਵਪਾਰਕ ਮਾਹਿਰ ਦੱਸਦੇ ਹਨ ਕਿ ਇੱਕ ਮਹੀਨੇ ਵਿੱਚ ਦੁਬਈ ਚੀਨ ਆਸਟਰੇਲੀਆ, ਥਾਈਲੈਂਡ, ਈਰਾਨ, ਹੋਂਗਕੋਂਗ, ਮਕਾਊ ਅਤੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਤੋਂ ਇਲਾਵਾ ਭਾਰਤ ਦੀ ਮੰਡੀ ਵਿੱਚ ਵੀ ਇਸ ਦੀ ਮੰਗ ਅਸਮਾਨੀ ਜਾ ਚੜੀ ਹੈ l ਲਿਹਾਜ਼ਾ ਮਾਸਕ ਦੀ ਕੀਮਤ ‘ਚ 25 ਗੁਣਾ ਵਾਧਾ ਹੋਇਆ l ਕੁਝ ਇਹੋ ਹਾਲ ਆਨਲਾਈਨ ਮਾਰਕਿਟ ਵਿੱਚ ਵੀ ਹੈ, ਜਿੱਥੇ ਡਿਸਪੋਜ਼ਲ ਮਾਸਕ ਤੋਂ ਇਲਾਵਾ ਐਨ 95 ਵਰਗੇ ਮਾਸਕ ਮਿਲ ਤਾਂ ਰਹੇ ਹਨ ਪਰ ਵੇਚਣ ਵਾਲੇ ਇਨ੍ਹਾਂ ਨੂੰ ਇੱਕ ਵਾਰ ‘ਚ ਚਾਰ ਪੰਜ ਪੀਸ ਤੋਂ ਜ਼ਿਆਦਾ ਗ੍ਰਾਹਕ ਨੂੰ ਨਹੀਂ ਵੇਚ ਰਹੇ l
ਜਲੰਧਰ ਦੇ ਕਾਰੋਬਾਰੀ ਲਲਿਤ ਮਹਿਤਾ ਦੇ ਦੱਸਣ ਅਨੁਸਾਰ ਕੋਰੋਨਾ ਵਾਇਰਸ ਦੇ ਫੈਲਣ ਤੋਂ ਪਹਿਲਾਂ ਤਿੰਨ ਲੇਅਰਾਂ ਵਾਲੇ ਡਿਸਪੋਜ਼ਲ ਮਾਸਕ ਥੋਕ ਵਿੱਚ 1 ਰੁਪਏ ਅਤੇ ਆਮ ਦੁਕਾਨ ਤੋਂ 2 ਤੋਂ 3 ਰੁਪਏ ਵਿੱਚ ਅਸਾਨੀ ਨਾਲ ਮਿਲ ਜਾਇਆ ਕਰਦੇ ਸਨ ਪਰ ਹੁਣ ਨਾ ਤਾਂ ਇਹ ਅਸਾਨੀ ਨਾਲ ਮਿਲ ਰਹੇ ਹਨ ਤੇ ਜੇ ਮਿਲਦੇ ਵੀ ਹਨ ਤਾਂ ਕੋਈ 20 ਤੋਂ 25 ਰੁਪਏ ਤੋਂ ਘੱਟ ਵੇਚ ਨਈਂ ਰਿਹਾ l
ਇੱਕ ਹੋਰ ਤੱਥ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚਿਆ ਉਹ ਹੈ ਡਿਸਪੋਜ਼ਲ ਮਾਸਕ ਬਣਾਉਣ ਵਾਲੀਆਂ ਮਸ਼ੀਨਾ ਕਿਉਂਕਿ ਇਨ੍ਹਾਂ ਮਸ਼ੀਨਾਂ ਦੀ ਕੀਮਤ ਵੀ 6 ਗੁਣਾ ਤੱਕ ਵੱਧ ਗਈ ਹੈ l ਹਿਮਾਚਲ ਪ੍ਰਦੇਸ਼ ਦੇ ਬੱਦੀ ਅੰਦਰ ਡਿਸਪੋਜ਼ਲ ਮਾਸਕ ਬਣਾਉਣ ਵਾਲੀ ਇੱਕ ਫਰਮ ਦੇ ਮਾਲਿਕ ਦੱਸਦੇ ਹਨ ਕਿ ਜਿਉਂ ਜਿਉਂ ਮਾਸਕ ਦੀਆਂ ਕੀਮਤਾਂ ਵੱਧ ਰਹੀਆਂ ਹਨ ਤਿਉਂ ਤਿਉਂ ਇਹ ਮਾਸਕ ਬਣਾਉਣ ਵਾਲੀਆਂ ਮਸ਼ੀਨਾਂ ਦੀ ਕੀਮਤ ਵੀ ਵੱਧਦੀ ਜਾ ਰਹੀ ਹੈ ਤੇ ਪਹਿਲਾਂ ਜਿਹੜੀ ਮਸ਼ੀਨ ਓਪਨ ਮਾਰਕਿਟ ਤੋਂ ਲੈ ਕੇ ਆਨਲਾਈਨ ਇੰਡੀਆ ਮਾਰਟ ਰਾਹੀਂ 5 ਲੱਖ ਰੁਪਏ ਦੀ ਮਿਲ ਜਾਇਆ ਕਰਦੀ ਸੀ ਉਹ ਹੁਣ ਇੱਕ ਮਹੀਨੇ ਦੇ ਇੰਤਜ਼ਾਰ ਮਗਰੋਂ ਵੀ 30 ਲੱਖ ਰੁਪਏ ਦੀ ਮਿਲ ਰਹੀ ਹੈ ਤੇ ਹਾਲਾਤ ਇਹ ਹਨ ਕਿ ਸਰਕਾਰ ਨੇ ਦੇਸ਼ ਵਿੱਚ ਬਣਨ ਵਾਲੇ ਮਾਸਕ ਨੂੰ ਵਿਦੇਸ਼ਾਂ ਵਿੱਚ ਵੇਚਣ ਤੇ ਵੀ ਪਾਬੰਦੀ ਲਾ ਦਿੱਤੀ ਹੈ l ਏਸ ਸੰਬੰਧੀ ਖੁਲਾਸਾ ਕਰਦਿਆਂ ਕਮਰਸ ਐਂਡ ਇੰਡਸਟਰੀ ਮੰਤਰਾਲਾ ਦੇ ਡਾਇਰੈਕਟਰ ਜਨਰਲ ਆਫ ਫੋਰਨ ਟਰੇਡ ਨੇ ਵੀ ਇਹ ਮੰਨਿਆ ਕਿ ਇਹ ਪਾਬੰਦੀ 31 ਜਨਵਰੀ ਨੂੰ ਲਾਈ ਗਈ ਸੀ ਜਿਸ ਤਹਿਤ ਐਨ 95 ਵਰਗੇ ਲਾਂਗਲਾਈਫ ਮਾਸਕ ਦੀ ਵਿਦੇਸ਼ਾਂ ਵਿੱਚ ਵਿਕਰੀ ਤੇ ਰੋਕ ਅਜੇ ਵੀ ਬਰਕਰਾਰ ਹੈ l

Related posts

ਸਾਊਦੀ ਅਰਬ ਦੇ ਇੰਨ੍ਹਾਂ ਕਾਲੇ-ਕਾਲੇ ਬੀਜਾਂ ਨਾਲ 3 ਦਿਨ ‘ਚ ਸ਼ੂਗਰ ਤੋੜਨ ਲੱਗੇਗੀ ਦਮ

htvteam

ਰਸੋਈ ‘ਚ ਮੁਰਗਾ ਬਣਾਉਣਦੀ ਕੁੜੀ ਨਾਲ ਵਲੈਤੀ ਮੁੰਡਾ ਕਰ ਗਿਆ ਗਲਤ ਕੰਮ

htvteam

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ‘ਚ ਸ਼ਾਮਲ

htvteam

Leave a Comment