ਅੰਮ੍ਰਿਤਸਰ : ਪੰਜਾਬ ਵਿੱਚ ਪੈ ਰਹੇ ਮੀਂਹ ਕਾਰਨ ਜਿੱਥੇ ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਜਨਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ l ਪਰ ਇਸ ਮੀਂਹ ਕਾਰਨ ਕਿਸੇ ਦੇ ਜੀਵਨ ਦਾ ਅੰਤ ਵੀ ਹੋ ਗਿਆ l ਜੀ ਹਾਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਅੰਮ੍ਰਿਤਸਰ ਤੋਂ ਜਿੱਥੇ ਵੀਰਵਾਰ ਸ਼ਾਮ ਰੁਕ ਰੁਕ ਕੇ ਹੋ ਰਹੀ ਬਾਰਿਸ਼ ਹੋ ਰਹੀ ਸੀ l ਅੰਮ੍ਰਿਤਸਰ ਦੇ ਪਿੰਡ ਮੂਲੇਚੱਕ ਵਿੱਚ ਸ਼ੱਕਰਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਦੇ ਕਾਰਨ ਇੱਕ ਮਕਾਨ ਢਹਿ ਗਿਆl ਜਿਸ ਵਿੱਚ ਕਿ ਰਹਿ ਰਹੇ ਪਰਿਵਾਰ ਦੇ ਚਾਰਾਂ ਜੀਆਂ ਦੀ ਮੌਤ ਹੋ ਗਈ l ਮਰਨ ਵਾਲਿਆਂ ਵਿੱਚ ਪਤੀ ਪਤਨੀ ਅਤੇ ਦੋ ਜੁੜਵਾ ਬੱਚੇ ਸ਼ਾਮਿਲ ਸਨ l ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲੇ ਦੋਨਾਂ ਬੱਚਿਆਂ ਦੀ ਉਮਰ ਛੇ ਛੇ ਮਹੀਨੇ ਹੈ l ਇਸ ਦੌਰਾਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ l ਮੌਕੇ ਤੇ ਕਾਡੀ ਸੰਖਿਆ ਵਿੱਚ ਲੋਕ ਇੱਕਠੇ ਹੋਏ ਹਨ l
