Htv Punjabi
Punjab

ਵੱਡੇ ਭਾਈ ਨੇ ਇਸ ਚੀਜ਼ ਪਿੱਛੇ ਛੋਟੇ ਭਾਈ ਨਾਲ ਹੀ ਕਰਤਾ ਪੁੱਠਾ ਕੰਮ

ਬਠਿੰਡਾ : ਇੱਥੋਂ ਦੇ ਪ੍ਰਤਾਪ ਨਗਰ ਵਿੱਚ ਸ਼ਨੀਵਾਰ ਦੇਰ ਸ਼ਾਮ ਨੂੰ ਜ਼ਮੀਨ ਦੇ ਝਗੜੇ ਨੂੰ ਲੈ ਕੇ ਵੱਡੇ ਭਾਈ ਨੇ ਛੋਟੇ ਭਾਈ ਤੇ 4 ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ l ਮ੍ਰਿਤਕ ਦੀ ਪਹਿਚਾਣ ਸਿਮਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ l ਘਟਨਾ ਦੇ ਬਾਅਦ ਮੁਲਜ਼ਮ ਜਸਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ l ਕੇਨਾਲ ਪੁਲਿਸ ਨੇ ਮ੍ਰਿਤਕ ਦੇ ਪਿਤ ਜਸਵੰਤ ਸਿੰਘ ਦੇ ਬਿਆਨ ਤੇ ਮੁਲਜ਼ਮ ਜਸਵਿੰਦਰ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
ਡੀਐਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸਿਮਰਨਜੀਤ ਸਿੰਘ ਅਤੇ ਉਸ ਦੇ ਭਾਈ ਜਸਵਿੰਦਰ ਸਿੰਘ ਦੇ ਵਿੱਚ ਜ਼ਮੀਨ ਨੂੰ ਲੈ ਕੇ ਝਗੜਾਾ ਚੱਲ ਰਿਹਾ ਸੀ l ਜਸਵਿੰਦਰ ਆਪਣੇ ਭਾਈ ਨਾਲ ਰੰਜਿਸ਼ ਰੱਖਦਾ ਸੀ l ਸ਼ਨੀਵਾਰ ਨੂੰ ਜਦ ਸਿਮਰਨਜੀਤ ਸਿੰਘ ਆਪਣੇ ਘਰ ਦੇ ਕੋਲ ਸੀ ਤਾਂ ਮੁਲਜ਼ਮ ਜਸਵਿੰਦਰ ਨੇ ਆਪਦੇ ਰਿਵਾਲਵਰ ਨਾਲ ਉਸ ਤੇ ਚਾਰ ਫਾਇਰ ਕਰ ਦਿੱਤੇ l
ਇੱਕ ਗੋਲੀ ਉਸ ਦੇੇ ਸਿਰ ਅਤੇ ਦੂਜੀ ਉਸ ਦੀ ਛਾਤੀ ਵਿੱਚ ਜਾ ਲੱਗੀ l ਇਸ ਨਾਲ ਸਿਮਰਨਜੀਤ ਦੀ ਮੌਕੇ ਤੇ ਮੌਤ ਹੋ ਗਈ l ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ l ਥਾਣਾ ਕੇਨਾਲ ਪੁਲਿਸ ਨੇ ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਦੇ ਬਿਆਨ ਤੇ ਮੁਲਜ਼ਮ ਜਸਵਿੰਦਰ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ l ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਲਾ ਭੇਜ ਦਿੱਤਾ ਹੈ l

Related posts

ਚਿੱਟਾ ਪਾਣੀ ਕੈਂਸਰ ਦੀਆਂ ਗੰਢਾਂ ਤੇ ਟਿਊਮਰ ਦੀ ਕਰ ਦਿੰਦੈ ਖਤਮ ਕਹਾਣੀ

htvteam

ਲਾਹਨਤੀ ਤੋਤੇ ਨੂੰ ਫੜ ਪੁਲਿਸ ਨੇ ਧੱਕਿਆ ਪਿੰਜਰੇ ‘ਚ; ਮਾਮਲਾ ਦਰਜ਼

htvteam

ਢਾਈ ਸਾਲ ਦੇ ਮਾਸੂਮ ਨੂੰ ਬੈਡ ਬਾਕਸ ਵਿੱਚ ਬੰਦ ਕਰ ਪ੍ਰੇਮੀ ਨਾਲ ਭੱਜੀ ਮਾਂ, ਬੱਚੇ ਦੀ ਮੌਤ

Htv Punjabi

Leave a Comment