ਨਵੀਂ ਦਿੱਲੀ : ਦੇਸ਼ ਵਿੱਚ ਬੁੱਧਵਾਰ ਨੂੰ ਤੇਲ ਦੀ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ।ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ ਵਿੱਚ 2.69 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 2.33 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਆ ਗਈ ਹੈ।ਦਿੱਲੀ ਵਿੱਚ ਅੱਜ ਪੈਟਰੋਲ 70.29 ਅਤੇ ਡੀਜ਼ਲ 63.01 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਕਿਨੀ ਹੈ ਕੀਮਤ
ਕਲਕੱਤਾ, ਮੁੰਬਈ ਅਤੇ ਚੇਨਈ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 72.98, 75.99 ਅਤੇ 73.02 ਰੁਪਏ ਹੈ।ਡੀਜ਼ਲ ਦੀ ਗੱਲ ਕਰੀਏੇ ਤਾਂ ਇਨ੍ਹਾਂ ਥਾਵਾਂ ਵਿੱਚ ਇੱਕ ਲੀਟਰ ਡੀਜ਼ਲ ਦੇ ਲਈ ਲੋਕਾਂ ਨੂੰ 65.35, 65.97 ਅਤੇ 66.48 ਰੁਪਏ ਚੁਕਾਉਣੇ ਪੈਣਗੇ।ਦਿੱਲੀ ਅਤੇ ਕੱਲਕਤਾ ਵਿੱਚ ਪੈਟਰੋਲ ਦੀ ਕੀਮਤਾਂ ਵਿੱਚ ਕਟੋਤੀ ਹੋਈ ਹੈ ਪਰ ਮੁੰਬਈ ਅਤੇ ਚੇਨਈ ਵਿੱਚ ਅੱਜ ਜਬਰਦਸਤ ਵਾਧਾ ਹੋ ਗਿਆ ਹੈ।
ਗਿਰਾਵਟ ਦੀ ਵਜ੍ਹਾ
ਅੰਤਰਰਾਸ਼ਟਰੀ ਊਰਜਾ ਸੰਗਠਨ ਦਾ ਮੰਨਣਾ ਹੈ ਕਿ 2020 ਵਿੱਚ ਕੱਚੇ ਤੇਲ ਦੀ ਮੰਗ ਵਿੱਚ ਕਮੀ ਆਉਣ ਦੀ ਵਜ੍ਹਾ ਕਾਰਨ ਇਸ ਦੀ ਕੀਮਤਾਂ ਵਿੱਚ ਕਮੀ ਆ ਰਹੀ ਹੈ।ਸਾਊਦੀ ਅਰਬ ਅਤੇੇ ਰੂਸ ਦੇ ਵਿੱਚ ਆਇਲ ਪਰਾਈਜ਼ ਵਾਰ ਛਿੜਨ ਨਾਲ ਸੋਮਵਾਰ ਨੂੰ ਕੱਚੇ ਤੇਲ ਦੀ ਕੀਮਤ ਅੰਤਰਰਾਸ਼ਟਰੀ ਵਾਅਦਾ ਬਜ਼ਾਰ ਵਿੱਚ 31 ਫੀਸਦੀ ਤੱਕ ਟੁੱਟ ਗਈ ਸੀ।ਇਸ ਤੋਂ ਭਾਰਤ ਨੂੰ ਵਿੱਤੀ ਲਾਭ ਹੋ ਸਕਦਾ ਹੈ, ਕਿਉਂਕਿ ਸਾਡਾ ਦੇਸ਼ ਪੈਟਰੋਲੀਅਮ ਈਂਧਨ ਦੇ ਲਈ ਕਾਫੀ ਹੱਦ ਤੱਕ ਆਯਾਤ ਤੇ ਹੀ ਨਿਰਭਰ ਕਰਦਾ ਹੈ।
ਹਰ ਰੋਜ਼ 6 ਵਜੇ ਬਦਲਦੀ ਹੈ ਕੀਮਤ
ਦੱਸ ਦਈਏ ਕਿ ਪ੍ਰਤੀ ਦਿਨ 6 ਵਜੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ ਬਦਲਾਵ ਹੁੰਦਾ ਹੈ।ਸਵੇਰੇ 6 ਵਜੇ ਤੋਂ ਹੀ ਨਵੀਂ ਦਰਾਂ ਲਾਗੂ ਹੋ ਜਾਂਦੀਆਂ ਹਨ।ਪੈਟਰੋਲ ਅਤੇ ਡੀਜ਼ਲ ਦੇ ਦਾਮ ਵਿੱਚ ਕੀਮਤ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਦੇ ਬਾਿਅਦ ਇਸ ਦਾ ਮੁੱਲ ਲਗਭਗ ਦੁੱਗਣਾ ਹੋ ਜਾਂਦਾ ਹੈ।
ਡੀਲਰ ਵੀ ਜੋੜਦੇ ਹਨ ਆਪਣਾ ਮਾਰਜਿਨ
