Htv Punjabi
Punjab

ਬੇੜਾ ਗਰਕ ! ਜਵਾਨ ਕੁੜੀ ਦੇ ਢਿੱਡ ‘ਚੋਂ ਡਾਕਟਰਾਂ ਨੇ ਆਹ ਦੇਖੋ ਕੀ ਕੱਢਿਆ, ਸਾਰੇ ਸ਼ਹਿਰ ‘ਚ ਪੈ ਗਿਆ ਰੋਲਾ

ਨਵਾਂਸ਼ਹਿਰ : ਇੱਥੋਂ ਦੇ ਬਲਾਚੌਰ ਸ਼ਹਿਰ ਵਿੱਚ ਇੱਕ ਔਰਤ ਦੇ ਨਾਲ ਸਰਕਾਰੀ ਡਾਕਟਰਾਂ ਦੁਆਰਾ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ।ਆਪਰੇਸ਼ਨ ਦੇ ਇੱਕ ਸਾਲ ਬਾਅਦ ਔਰਤ ਦੀ ਜਾਨ ਤੇ ਬਣ ਗਈ, ਜਿਸ ਦੇ ਬਾਅਦ ਉਸ ਦਾ ਦੁਬਾਰਾ ਆਪਰੇਸ਼ਨ ਕੀਤਾ ਗਿਆ।ਇਸ ਦੌਰਾਨ ਔਰਤ ਦੇ ਢਿੱਡ ਵਿੱਚੋਂ ਪੱਟੀਆਂ ਦਾ ਗੁੱਛਾ ਕੱਢਿਆ ਗਿਆ ਹੈ।ਫਿਲਹਾਲ ਔਰਤ ਆਪਣੇ ਪੈਰਾਂ ਤੇ ਖੜੀ ਹੋਣ ਦੇ ਅਸਮਰੱਥ ਹੈ।ਉੱਥੇ, ਔਰਤ ਦੇ ਰਿਸ਼ਤੇਦਾਰ ਡਾਕਟਰ ਤੇ ਲਾਪਰਵਾਹੀ ਵਰਤਣ ਦੇ ਇਲਜ਼ਾ ਵਿੱਚ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।ਐਸਐਮਓ ਨੇ ਸਿ਼ਕਾਇਤ ਮਿਲਣ ਦੇ ਬਾਅਦ ਜਾਂਚ ਕਰਨ ਦੀ ਗੱਲ ਕਹੀ ਹੈ।

ਕੀ ਹੈ ਮਾਮਲਾ : ਜਿ਼ਲ੍ਹੇ ਦੇ ਪਿੰਡ ਮਝੋਟ ਦੀ ਰੰਜਨਾ ਕੁਮਾਰੀ ਨੇ ਦੱਸਿਆ ਕਿ ਪਿਛਲੇ ਸਾਲ ਜਦ ਉਹ ਗਰਭਵਤੀ ਸੀ ਤਾਂ ਉਸ ਦਾ ਟਰੀਟਮੈਂਟ ਸਰਕਾਰੀ ਹਸਪਤਾਲ ਬਲਾਚੌਰ ਵਿੱਚ ਹੀ ਚੱਲ ਰਿਹਾ ਸੀ।11 ਮਾਰਚ ਨੂੰ ਵੱਡੇ ਆਪਰੇਸ਼ਨ ਦੇ ਬਾਅਦ ਉਸ ਨੇ ਮੁੰਡੇ ਨੂੰ ਜਨਮ ਦਿੱਤਾ।10 ਦਿਨ ਬਾਅਦ ਉਸ ਨੂੰ ਛੁੱਟੀ ਮਿਲੀ ਤਾਂ ਉਹ ਘਰ ਵਾਪਸ ਆ ਗਈ।ਕੁਝ ਦਿਨਾਂ ਬਾਅਦ ਔਰਤ ਨੂੰ ਪੈਰ ਸੁੰਨ ਹੋ ਜਾਣ ਦੀ ਦਿੱਕਤ ਆਉਣ ਲੱਗ ਗਈ।ਨਿੱਜੀ ਹਸਪਤਾਲ ਤੋਂ ਇਲਾਜ ਕਰਵਾਉਣਾ ਸ਼ੁਰੂ ਕੀਤਾ ਪਰ ਇਸੀ ਵਿੱਚ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ।ਆਖਿਰ ਤੰਗ ਆ ਕੇ ਪੀਜੀਆਈ ਚੰਡੀਗੜ ਪਹੁੰਚੇ ਤਾਂ ਜਾਂਚ ਵਿੱਚ ਪਤਾ ਲੱਗਿਆ ਕਿ ਢਿੱਡ ਵਿੱਚ ਕੁਝ ਗੁੱਛੇ ਵਰਗੀ ਚੀਜ਼ ਹੈ।11 ਫਰਵਰੀ ਨੂੰ ਆਪਰੇਸ਼ਨ ਕੀਤਾ ਤਾਂ ਡਾਕਟਰਾਂ ਨੇ ਢਿੱਡ ‘ਚੋਂ ਪੱਟੀਆਂ ਦਾ ਗੁੱਛਾ ਕੱਢਿਆ।

ਰੰਜਨਾ ਕੁਮਾਰ, ਉਸ ਦੇ ਪਤੀ ਵਿਨੋਦ ਕੁਮਾਰ ਦੇ ਇਲਾਵਾ ਸਰਪੰਚ ਹੀਰਾ ਖੇਪੜ ਨੇ ਕਿਹਾ ਕਿ ਇੱਥੋਂ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਗਰੀਬ ਪਰਿਵਾਰ ਇੱਕ ਸਾਲ ਤੋਂ ਪਰੇਸ਼ਾਨ ਹੋ ਰਿਹਾ ਹੈ।ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਦੱਸ ਦਈਏ ਕਿ ਇਸ ਸੰਬੰਧ ਵਿੱਚ ਡਿਲੀਵਰੀ ਦੇ ਸਮੇਂ ਤੈਨਾਤ ਡਾਕਟਰ ਰੂਬੀ ਨੇ ਦੱਸਿਅਿਾ ਕਿ ਆਪਰੇਸ਼ਨ ਵਿੱਚ ਬੱਚੇ ਦੇ ਜਨਮ ਦੇ ਬਾਅਦ ਟਾਂਕੇ ਲਾਉਣ ਦਾ ਕੰਮ ਡਾਕਟਰ ਦੀਪਾਲੀ ਦਾ ਸੀ।ਮੇਰੇ ਵੱਲੋਂ ਕ!ਈ ਲਾਪਰਵਾਹੀ ਨਹੀਂ ਵਰਤੀ ਗਈ।ਇਸ ਦੇ ਇਲਾਵਾ ਡਾਕਟਰ ਦੀਪਾਲੀ ਨੇ ਵੀ ਕਿਸੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੇ ਜਾਣ ਦੀ ਗੱਲ ਕਹੀ ਹੈ।

ਉੱਧਰ ਦੂਜੇ ਪਾਸੇ ਬਲਾਚੌਰ ਦੇ ਐਸਐਮਓ ਡਾਕਟਰ ਰਵਿੰਦਰ ਸਿੰਘ ਠਾਕੁਰ ਨੇ ਕਿਹਾ ਕਿ ਹਰ ਮਹੀਨੇ 80 ਦੇ ਕਰੀਬ ਡਿਲੀਵਰੀ ਕੀਤੀਆਂ ਜਾਂਦੀਆਂ ਹਨ।ਹਾਲਾਂਕਿ ਅਜਿਹੀ ਲਾਪਰਵਾਹੀ ਦਾ ਕੋਈ ਚਾਂਸ ਨਈਂ ਹੈ ਤੇੇ ਨਾ ਹੀ ਸੰਬੰਧਿਤ ਪਰਿਵਾਰ ਵੱਲੋਂ ਕ!ਈ ਸਿ਼ਕਾਇਤ ਮਿਲੀ ਹੈ।ਲਿਖਤੀ ਸਿ਼ਕਾਇਤ ਆਉਣ ਦੇ ਬਾਅਦ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਲਾਪਰਵਾਹੀ ਹੋਈ ਹੈ ਤਾਂ ਕਾਰਵਾਈ ਵੀ ਜ਼ਰੂਰ ਹੋਵੇਗੀ।

 

Related posts

ਸਕੇ ਪਿਓ ਨੇ ਆਪਣੀ ਵਿ/ਆ/ਹੀ ਧੀ ਨਾਲ ਟੱ/ਪੀ/ਆਂ ਹੱ/ਦਾਂ ?

htvteam

ਇਸ ਡਾਕਟਰ ਕੋਲ ਆਓ ਕੈਂਸਰ ਨਾਲ ਮਰਨ ਦਾ ਖਤਰਾ ਘਟਾਓ

htvteam

ਕਿਸਾਨਾਂ ਖਿਲਾਫ ਕੇਂਦਰ ਦੀ ਨਵੀਂ ਚਾਲ !

htvteam

Leave a Comment