Htv Punjabi
Punjab

ਕਾਰਡਬੋਰਡ ਸ਼ੀਟ ‘ਚ ਲੁਕੋ ਕੇ ਲਿਆਂਦਾ ਜਾ ਰਿਹਾ 580 ਗ੍ਰਾਮ ਸੋਨਾ ਬਰਾਮਦ

ਅੰਮ੍ਰਿਤਸਰ : ਕਸਟਮ ਵਿਭਾਗ ਵੱਲੋਂ ਨਸ਼ੀਲੇ ਪਦਾਰਥ, ਹਥਿਆਰ, ਵਿਸਫੋਟਕ ਅਤੇ ਸੋਨੇ ਦੀ ਤਸਕਰੀ ਰੋਕਣ ਦੇ ਲਈ ਜਾਰੀ ਸਖ਼ਤੀ ਦੇ ਤਹਿਤ ਵਿਭਾਗ ਨੇ ਦੁਬਈ ਤੋਂ ਲਿਆਂਦਾ ਜਾ ਰਿਹਾ 580 ਗ੍ਰਾਮ ਸੋਨਾ ਬਰਾਮਦ ਕੀਤਾ ਹੈ l ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਦੇ ਮੁਤਾਬਿਕ ਇਹ ਸਾਰੀ ਖੇਪ ਦੁਬਈ ਤੋਂ ਆਈ ਏਅਰ ਇੰਡੀਆ ਦੀ ਐਕਸਪ੍ਰੈਸ ਫਲਾਈਟ ਤੋਂ ਲਿਆਂਦੀ ਜਾ ਰਹੀ ਸੀ l ਇਸ ਨੂੰ ਕਾਰਬਨ ਪੇਪਰ ਦੇ ਜ਼ਰੀਏ ਕਾਰਡ ਬੋਰਡ ਸ਼ੀਟ ਵਿੱਚ ਗੋਲਡ ਫਾਈਲਸ ਦੇ ਰੂਪ ਵਿੱਚ ਲਕੋਇਆ ਗਿਆ ਸੀ l ਇਸ ਨੂੰ ਲੈ ਕੇ ਆਉਣ ਵਾਲੇ ਵਿਅਕਤੀ ਨੇ ਇਸ ਨੂੰ ਬੜੀ ਹੁਸ਼ਿਆਰੀ ਨਾਲ ਬੈਗ ਅਤੇ ਸਰੀਰ ਵਿੱਚ ਲੁਕੋ ਕੇ ਰੱਖਿਆ ਹੋਇਾ ਸੀ l ਕਸਟਮ ਵਿਭਾਗ ਦੇ ਅਫਸਰਾਂ ਨੇ ਜਦੋਂ ਮੁਲਜ਼ਮ ਨੌਜਵਾਨ ਦੀ ਤਲਾਸ਼ੀ ਲਈ ਤਾਂ ਕਾਰਡ ਬੋਰਡ ਸ਼ੀਟ ਵਿੱਚ ਲੁਕੋ ਕੇ ਰੱਖਿਆ ਸੋਨਾ ਮਿਲਿਆ l ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਦੇ ਅਨੁਸਾਰ ਵਿਭਾਗ ਪਹਿਲਾਂ ਵੀ ਅਜਿਹੇ ਮਾਮਲਿਆਂ ਦਾ ਖੁਲਾਸਾ ਕਰ ਚੁੱਕਿਆ ਹੈ ਅਤੇ ਅੱਗੇ ਵੀ ਇਹ ਕਾਰਵਾਈ ਅਤੇ ਨਿਗਰਾਨੀ ਜਾਰੀ ਰਹੇਗੀ l

Related posts

ਮੋਬਾਈਲ ਦੀ ਬੈਟਰੀ ਫਟਣ ਤੋਂ ਪਹਿਲਾਂ ਦੇਂਦੀ ਐ ਆਹ ਸੰਕੇਤ, ਦੇਖੋ ਕੋਟਕਪੂਰੇ ਦੇ ਬਾਜ਼ਾਰ ਚ ਮੋਬਾਈਲ ਕਿਵੇਂ ਬਣਿਆ ਬੰਬ 

Htv Punjabi

ਬੱਸ ‘ਚ ਖੜ੍ਹੀਆਂ ਕੁੜੀਆਂ ਨੂੰ ਦੇਖ ਚਾਂਬਲਿਆ ਕਾਲਾ ਜਿਹਾ ਮੁੰਡਾ

htvteam

ਵਿਦੇਸ਼ ‘ਚ ਮਰੇ ਪੁੱਤ ਦੀ ਲਾਸ਼ ਲਿਆਉਣ ਲਈ ਨਹੀਂ ਸਨ ਪੈਸੇ, ਦੇਖੋ ਵੀਡੀਓ ਕਾਲੰਿਗ ਰਾਹੀਂ ਮਾਪਿਆਂ ਨੂੰ ਕਿਵੇਂ ਦਿਖਾਇਆ ਅੰਤਿਮ ਸੰਸਕਾਰ

Htv Punjabi

Leave a Comment