Htv Punjabi
Punjab

ਮੌਤ ਇੰਝ ਵੀ ਆਉਂਦੀ ਐ, ਕਾਸ਼ ਇਹ ਔਰਤ ਘਰ ਬੈਠੀ ਰਹਿੰਦੀ ਤਾਂ ਘੱਟੋ ਘੱਟ ਇੰਝ ਤਾਂ ਨਾ ਮਰਦੀ

ਮੋਗਾ : ਕਹਿੰਦੇ ਨੇ ਜਦੋਂ ਮੌਤ ਆਉਂਦੀ ਹੈ ਤਾਂ ਉਹ ਹਰ ਬਹਾਨਾ ਹਰ ਰੁਕਾਵਟ ਨੂੰ ਦੂਰ ਕਰਕੇ ਆਪਣੇ ਸਿ਼ਕਾਰ ਨੂੰ ਉਸ ਜਗ੍ਹਾ ਤੇ ਲਿਜਾ ਕੇ ਪੰਜੇ ਵਿੱਚ ਦਬੋਚ ਲੈਂਦੀ ਐ, ਜਿਸ ਜਗ੍ਹਾ ਤੇ ਉਸ ਦੀ ਮੌਤ ਦਾ ਦਿਨ ਸਮਾਂ ਤੇ ਥਾਂ ਧੁਰ ਦਰਗਾਹੋਂ ਤੈਅ ਹੋ ਕੇ ਆਇਆ ਹੁੰਦਾ ਤੇ ਇਹ ਗੱਲ ਭਾਵੇਂ ਕੁਝ ਤਰਕਸ਼ੀਲ ਮਿਜਾਜ ਬੰਦੇ ਮੰਨਣ ਨੂੰ ਤਿਆਰ ਨਾ ਵੀ ਹੋਣ ਪਰ ਮੋਗਾ ‘ਚ ਵਾਪਰੀ ਇੱਕ ਘਟਨਾ ਨੇ ਲੋਕਾਂ ਨੂੰ ਉਕਤ ਕਥਨ ਬਾਰੇ ਵਿਚਾਰ ਕਰਨ ਨੂੰ ਮਜ਼ਬੂਰ ਜ਼ਰੂਰ ਕਰ ਦਿੱਤੈ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੋਗਾ ਦੇ ਪਿੰਡ ਜਲਾਲਾਬਾਦ ਪੂਰਵੀ ਅੰਦਰ ਇੱਕ ਭੱਠੇ ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਕਾਂਤਾ ਸਿੰਘ ਦੀ ਪਤਨੀ ਸੁਮਨ ਦੀ ਜਿਸ ਨੂੰ ਪੇਟ ਵਿੱਚ ਦਰਦ ਹੋਣ ਕਾਰਨ ਉਸਦਾ ਪਤੀ ਦਵਾਈ ਦਿਵਾਉਣ ਮੋਗਾ ਲੈ ਕੇ ਜਾ ਰਿਹਾ ਸੀ।ਦਰਦ ਜਿ਼ਆਦਾ ਹੋਣ ਕਾਰਨ ਉਨ੍ਹਾਂ ਦੋਵਾਂ ਨੇ ਨੈਸ਼ਨਲ ਹਾਈਵੇ ਤੇ ਇੱਕ ਟਰੈਕਟਰ ਨੂੰ ਰੋਕ ਕੇ ਉਸ ਤੋਂ ਲਿਫਟ ਲਈ ਤੇ ਉਸ ਦੌਰਾਨ ਸੁਮਨ ਨੂੰ ਟਰੈਕਟਰ ਵਾਲੇ ਨੇ ਬੋਨਟ ਤੇ ਬਿਠਾ ਲਿਆ।ਫੇਰ ਅਕਸਰ ਆਪਣੇ ਸੁਭਾਅ ਮੁਤਾਬਿਕ ਬੁੜਕ ਬੁੜਕ ਕੇ ਚੱਲਣ ਵਾਲੇ ਟਰੈਕਟਰ ਨੇ ਸੁਮਨ ਅਤੇ ਉਸ ਦੇ ਪਤੀ ਨੂੰ ਅਜਿਹੇ ਝਟਕੇ ਦੇਣੇ ਸ਼ੁਰੂ ਕਰ ਦਿੱਤੇ, ਜਿਸ ਦੇ ਕਿ ਉਹ ਪਹਿਲਾਂ ਆਦੀ ਨਹੀਂ ਸਨ ਤੇ ਫੇਰ ਇੱਕ ਸਮਾਂ ਅਿਜਿਹਾ ਆਇਆ ਕਿ ਉਸ ਬੁੜਕਦੇ ਟਰੈਕਟਰ ਦੇ ਇੱਕ ਝਟਕੇ ਨਾਲ ਸੁਮਨ ਦਾ ਉਸ ਟਰੈਕਟਰ ਨੂੰ ਪਾਇਆ ਹੱਥ ਛੁੱਟ ਗਿਆ ਤੇ ਉਹ ਟਰੈਕਰ ਤੋਂ ਹੇਠਾਂ ਜਾ ਡਿੱਗੀ।ਜਿਸ ਦੇ ਡਿੱਗਦੇ ਸਾਰ ਟਰੈਕਟਰ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ।

ਘਟਨਾ ਤੋਂ ਬਾਅਦ ਸੁਮਨ ਨੂੰ ਜਖਮੀ ਹਾਲਤ ਵਿੱਚ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਅਧਿਕਾਰੀਆਂ ਦਾ ਕਹਿਣੈ ਕਿ ਕਾਂਤਾ ਸਿੰਘ ਦੇ ਬਿਆਨ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related posts

ਫਲਾਈਓਵਰ ਤੋਂ ਕੁੱਦ ਕੇ ਹੋਟਲ ਕਾਰੋਬਾਰੀ ਨੇ ਕੀਤੀ ਆਤਮਹੱਤਿਆ, ਰਿਸ਼ਤੇਦਾਰ ਦੇ ਇਲਾਜ ਲਈ ਲੈ ਰੱਖਿਆ ਸੀ ਕਰਜ਼ਾ

Htv Punjabi

ਕੈਪਟਨ ਤੇ ਉਹਨਾਂ ਦੇ ਬੇਟੇ ਖਿਲਾਫ ਇਨਕਮ ਤੋਂ ਜਿਆਦਾ ਜਾਇਦਾਦ ਦੇ ਮਾਮਲੇ ‘ਚ ਲੁਧਿਆਣਾ ਕੋਰਟ ਦਾ ਫੈਂਸਲਾ

htvteam

ਖ਼ਾਸ ਤੇਲ ਨੇ ਦੇਖੋ ਬੰਦੇ ਦੀਆਂ ਕਿੱਦਾਂ ਕੱਢਵਾਈਆਂ ਚੀਕਾਂ

htvteam

Leave a Comment