ਜਲਾਲਾਬਾਦ : ਕੁਕਰਮ ਦੇ ਮੁਲਜ਼ਮ ਨੇ ਸਾਥੀਆਂ ਸਮੇਤ ਬੀਤੀ ਰਾਤ ਪੀੜਿਤਾ ਦੇ ਘਰ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ l ਜਿਸ ਨਾਲ ਪੀੜਿਤਾ ਦੇ ਮਾਤਾ ਪਿਤਾ ਜਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ l ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ l ਇਲਾਜ ਦੌਰਾਨ ਪੀੜਿਤਾ ਦੇ ਪਿਤਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਘਰ ਵਿੱਚ ਮੌਜੂਦ ਸਨ ਕਿ ਰਾਤ ਨੂੰ ਕਰੀਬ 10 ਵਜੇ ਦਰਜਨ ਭਰ ਲੋਕ ਗੱਡੀ ਵਿੱਚ ਆਏ ਅਤੇ ਆਉਂਦੇ ਹੀ ਉਨ੍ਹਾਂ ਨੇ ਧੱਕੇ ਨਾਲ ਦਰਵਾਜ਼ਾ ਖੋਲਿਆ ਅਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਜਖ਼ਮੀ ਕਰਕੇ ਫਰਾਰ ਹੋ ਗਏ l
ਇਸ ਮਾਮਲੇ ਵਿੱਚ ਐਸਐਚਓ ਅਮਰਿੰਦਰ ਸਿੰਘ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਹੋਈ ਘਟਨਾ ਦੇ ਬਾਅਦ ਪੁਲਿਸ ਨੇ ਜਖ਼ਮੀ ਕੁੜੀ ਦੇ ਪਿਤਾ ਦੇ ਬਿਆਨ ਲੈ ਲਏ ਅਤੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ l
ਪੀੜਿਤਾ ਦੇ ਪਿਤਾ ਨੇ ਦੱਸਿਆ ਕਿ ਘਰ ਵਿੱਚ ਉਸ ਦੀ ਧੀ ਵੀ ਮੌਜੂਦ ਸੀ ਪਰ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਆਪਣੀ ਜਾਨ ਬਚਾਈ l ਉਨ੍ਹਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਲੱਖੀ ਵਾਸੀ ਟੀਵਾਣਾ ਕਲਾਂ ਉਸ ਦੀ ਧੀ ਦੇ ਨਾਲ ਧੱਕੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਧੀ ਦੇ ਮਨਾਂ ਕਰਨ ਤੇ ਉਹ ਧੀ ਨੂੰ ਡਰਾ ਧਮਕਾ ਕੇ ਆਪਣੇ ਨਾਲ ਲੈ ਗਿਆ ਅਤੇ ਕੁਕਰਮ ਕੀਤਾ l ਮੁਲਜ਼ਮ ਦੇ ਭਾਈ ਨੇ ਧਮਕਾਇਆ ਕਿ ਜੇਕਰ ਉਹ ਕਿਸੇ ਨੂੰ ਦੱਸੇਗੀ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ l ਜਿਸ ਤੋਂ ਬਾਅਦ ਕਿ ਪੀੜਿਤਾ ਨੇ ਇਸ ਦੀ ਜਾਣਕਾਰੀ 21 ਫਰਵਰੀ ਨੂੰ ਪੁਲਿਸ ਨੂੰ ਦਿੱਤੀ l ਕੇਸ ਕਰਨ ਤੋਂ ਬਾਅਦ ਮੁਲਜ਼ਮ ਸਮਝੌਤਾ ਕਰਨ ਨੂੰ ਕਹਿ ਰਹੇ ਸਨ l
