Htv Punjabi
Punjab

ਦੇਖੋ ਕੋਰੋਨਾ ਟੈਸਟ ਤੇ ਹੁੰਦੇ ਨੇ ਕਿੰਨੇ ਪੈਸੇ ਖਰਚ

ਲੁਧਿਆਣਾ : ਕੋਰੋਨਾ ਵਾਹਿਰਸ ਦੇ ਡਰ ਦੇ ਵਿੱਚ ਹਰ ਆਮ ਖਾਂਸੀ, ਬੁਖਾਰ ਵਾਲਾ ਵਿਅਕਤੀ ਵੀ ਚਾਹ ਰਿਹਾ ਹੈ ਕਿ ਸਰਕਾਰ ਉਸ ਦਾ ਸੈਂਪਲ ਲੈ ਕੇ ਲੈਬੋਰੇਟਰੀ ਤੋਂ ਟੈਸਟ ਕਰਾ ਕੇ ਉਸ ਦੀ ਤਸੱਲੀ ਕਰਵਾ ਦੇਵੇ ਪਰ ਸਰਕਾਰ ਦੇ ਲਈ ਇਹ ਆਸਾਨ ਨਹੀਂ ਹੈ l ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੋਰੋਨਾ ਵਾਇਰਸ ਦੇ ਮਰੀਜ਼ ਦੇ ਟੈਸਟ ਤੇ ਸਰਕਾਰ ਦਾ ਪੰਜਾਹ ਹਜ਼ਾਰ ਰੁਪਏ ਖਰਚ ਆ ਜਾਂਦਾ ਹੈ l ਪੰਜਾਹ ਹਜ਼ਾਰ ਖਰਚ ਵੀ ਤਦ ਹੈ, ਜਦੋਂ ਮਰੀਜ਼ ਦੀ ਰਿਪੋਰਟ ਨੈਗੇਟਿਵ ਆਵੇ l ਜੇਕਰ ਰਿਪੋਰਟ ਪਾਜੀਟਿਵ ਆ ਜਾਵੇ ਤਾਂ ਫੇਰ ਵਾਹਿਰਸ ਕਨਫਰਮੇਸ਼ਨ ਟੈਸਟ ਤੇ ਅਲੱਗ ਤੋਂ ਖਰਚਾ ਹੁੰਦਾ ਹੈ l ਉਸ ਦੇ ਬਾਅਦ 14 ਦਿਨ ਦੇ ਬਾਅਦ ਮਰੀਜ਼ ਦਾ ਫੇਰ ਤੋਂ ਟੈਸਟ ਕੀਤਾ ਜਾਂਦਾ ਹੈ l ਜੇਕਰ ਰਿਪੋਰਟ ਨੈਗੇਟਿਵ ਆ ਜਾਵੇ ਤਦ ਵੀ ਉਸ ਨੂੰ ਡਿਸਚਾਰਜ ਨਹੀਂ ਕੀਤਾ ਜਾਂਦਾ ਬਲਕਿ 24 ਘੰਟੇ ਦੇ ਅੰਦਰ ਦੁਬਾਰਾ ਟੈਸਟ ਕੀਤਾ ਜਾਂਦਾ ਹੈ l ਇਸ ਤਰ੍ਹਾਂ ਇੱਕ ਪਾਜੀਟਿਵ ਮਰੀਜ਼ ਦੇ ਟੈਸਟਾਂ ਤੇ ਹੀ ਲੱਖਾਂ ਰੁਪਏ ਖਰਚ ਹੋ ਜਾਂਦੇ ਹਨ l ਇਹੀ ਵਜ੍ਹਾ ਹੈ ਕਿ ਕਿਸੀ ਵੀ ਮਰੀਜ਼ ਦਾ ਸੈਂਪਲ ਲੈਣ ਤੋਂ ਪਹਿਲਾਂ ਜੀਐਸੀ ਪਟਿਆਲਾ ਦੇ ਵਿਸ਼ਸ਼ਕਾਂ ਤੋਂ ਪੂਰੀ ਕੇਸ ਹਿਸਟਰੀ ਤੇ ਚਰਚਾ ਕੀਤੀ ਜਾਂਦੀ ਹੈ l ਜੇਕਰ ਵਿਸ਼ੇਸ਼ਕ ਸੰਤੁਸ਼ਟ ਹੋਣ ਤਦ ਮਰੀਜ਼ ਦਾ ਸੈਂਪਲ ਲਿਆ ਜਾਂਦਾ ਹੈ l ਵੀਆਰਡੀਐਲ ਅੰਮ੍ਰਿਤਸਰ ਦੇ ਵਾਇਰੋਲੋਜੀ ਡਿਪਾਰਟਮੈਂਟ ਦੇ ਹੈਡ ਡਾਕਟਰ ਕੇਡੀ ਸਿੰਘ ਦੇ ਮੁਤਾਬਿਕ ਸੈਂਪਲ ਟੈਸਟਿੰਗ ਵਿੱਚ ਇਸਤੇਮਾਲ ਹੋਣ ਵਾਲਾ ਸਟੀਕ ਤਾਂ ਨਹੀਂ ਦੱਸ ਸਕਦੇ ਹਨ ਪਰ ਇੰਨਾ ਜ਼ਰੂਰ ਹੈ ਕਿ ਟੈਸਟ ਕਾਫੀ ਮਹਿੰਗਾ ਪੈਂਦਾ ਹੈ l ਇਸ ਵਿੱਚ ਪ੍ਰਾਈਮਰ ਪ੍ਰੋਬ ਕਾਫੀ ਮਹਿੰਗਾ ਹੁੰਦਾ ਹੈ ਪਰ ਸਾਨੂੰ ਇਹ ਐਨਆਈਵੀ ਪੂਣੈ ਤੋਂ ਆਉਂਦਾ ਹੈ ਜਦਕਿ ਸੈਂਪਲ ਟੈਸਟਿੰਗ ਵਿੱਚ ਕਈ ਰਿਏਜੇਡਸ ਇਸਤੇਮਾਲ ਹੁੰਦੇ ਹਨ l ਇਸ ਦੇ ਇਲਾਵਾ ਕਈ ਹੋਰ ਖਰਚ ਵੀ ਹੁੰਦੇ ਹਨ, ਜਿਨ੍ਹਾਂ ਨੂੰ ਮਿਲਾ ਕੇ ਇੱਕ ਨੈਗੇਟਿਵ ਸੈਂਪਲ ਤੇ ਹੀ ਸਰਕਾਰ ਦਾ ਹਜ਼ਾਰਾਂ ਰੁਪਏ ਖਰਚ ਹੋ ਜਾਂਦਾ ਹੈ l

Related posts

ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਫਤਿਹ ਕਿੱਟ ਖਰੀਦ ਘੁਟਾਲੇ ਦਾ ਲਗਾਇਆ ਆਰੋਪ

htvteam

ਜੰਗਲੀ ਜੀਵ ਵਿਭਾਗ ਵਾਲੇ ਕਰਾਫਟ ਮੇਲੇ ਵਿੱਚ ਲੱਗੇ ਹੋਏ ਨੇ ਤੇ ਬਾਂਦਰ ਲੋਕਾਂ ਨੂੰ ਦੰਦੀਆਂ ਵੱਢ ਵੱਢ ਖਾ ਗਏ

Htv Punjabi

ਇਲਾਜ ਲਈ ਹਸਪਤਾਲ ‘ਚ ਭਾਰਤੀ ਫੁਟਬਾਲ ਖਿਡਾਰਨ ਕੁੜੀ ਲਈ ਮੰਗਵਾਈ ਗਈ ਮੈਦਾਨ ਦੀ ਜਰਸੀ ਤੇ ਮੈਦਾਨ ਦੀ ਮਿੱਟੀ, ਕੁੜੀ ਨੇ ਜਰਸੀ ਪਈ ਤੇ ਦੱਮ ਤੋੜ ਦਿੱਤਾ  

Htv Punjabi

Leave a Comment