Htv Punjabi
Uncategorized

ਧਰਮਿੰਦਰ ਦੇ ਹੋਟਲ ਦੇ ਕਮਰਿਆਂ ਨੂੰ ਕੀਤਾ ਸੀਲ, ਦੇਖੋ ਹੋ ਰਿਹਾ ਸੀ ਆਹ ਕੰਮ

ਕਰਨਾਲ : ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੋਵੇ ਬੰਦਾ ਆਗੂ ਵੀ ਭਾਰਤੀ ਜਨਤਾ ਪਾਰਟੀ ਦਾ ਹੋਵੇ ਤੇ ਇਸ ਦੇ ਬਾਵਜੂਦ ਜੇਕਰ ਉਸ ਆਗੂ ਦੇ ਹੋਟਲ ਦੇ ਕਮਰਿਆਂ ਨੂੰ ਸੀਲ ਕਰ ਦਿੱਤਾ ਜਾਵੇ ਤਾਂ ਇਹ ਗੱਲ ਜਿ਼ਆਦਾਤਰ ਲੋਕਾਂ ਦਾ ਹਾਜ਼ਮਾ ਜ਼ਰੂਰ ਖਰਾਬ ਕਰ ਸਕਦੀ ਹੈ ਕਿਉਂਕਿ ਅਜਿਹਾ ਅਕਸਰ ਤਾਂ ਹੀ ਹੁੰਦਾ ਹੈ ਜਦੋਂ ਪਾਰਟੀ ‘ਚ ਰਹਿੰਦਿਆਂ ਕੋਈ ਆਗੂ ਪਾਰਟੀ ਵਿਰੁੱਧ ਬਗਾਵਤੀ ਸੁਰ ਅਪਣਾਉਂਦਾ ਪਰ ਇੱਥੇ ਨਾ ਤਾਂ ਇਸ ਆਗੂ ਨੇ ਕੋਈ ਬਗਾਵਤੀ ਸੁਰ ਅਪਣਾਏ ਨੇ ਤੇ ਨਾ ਹੀ ਉਸ ਦੀ ਸਰਕਾਰ ਵਿੱਚ ਕਿਸੇ ਨਾਲ ਕੋਈ ਅਣਬਣ ਹੋਈ ਹੈ ਪਰ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਹੋਟਲ ਦੇ ਕਮਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਜੇਕਰ ਤੁਸੀਂ ਉਸ ਆਗੂ ਦਾ ਨਾਮ ਸੁਣੋਗੇ ਤਾਂ ਹੋਰ ਵੀ ਹੈਰਾਨ ਹੋਣਾ ਲਾਜ਼ਮੀ ਹੈ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਫਿਲਮ ਅਦਾਕਾਰ ਧਰਮਿੰਦਰ ਦੀ ਜਿਸ ਨੂੰ ਬਾਲੀਵੁਡ ਦਾ ਹੀਮੈਨ ਵਾਲਾ ਖਿਤਾਬ ਵੀ ਹਾਸਿਲ ਹੈ ਤੇ ਸ਼ਾਇਦ ਇਸ ਨਾਂ ਦਾ ਫਾਇਦਾ ਲੈਣ ਲਈ ਕਰਨਾਲ ਵਿੱਚ ਰਾਸ਼ਟਰੀ ਰਾਜਮਾਰਗ 44 ਤੇ ਹੋਟਲ ਨਿਊ ਵਰਲਡ ਵਿੱਚ ਹੀ ਮੈਨ ਢਾਬਾ ਖੋਲਿਆ ਸੀ ਪਰ ਏਸ ਹੋਟਲ ਦੀ ਪਹਿਲੀ ਮੰਜਿ਼ਲ ਤੇ ਬਣੇ ਕਮਰਿਆਂ ਨੂੰ ਨਗਰ ਨਿਗਮ ਕਰਨਾਲ ਦੇ ਅਧਿਕਾਰੀਆਂ ਨੇ ਵੀਰਵਾਰ ਸੀਲ ਕਰ ਦਿੱਤਾ।ਗੱਲ ਇੱਥੇ ਹੀ ਨਹੀਂ ਮੁੱਕੀ ਨਿਗਮ ਅਧਿਕਾਰੀਆਂ ਨੇ ਹੋਟਲ ਦੀ ਬਿਜਲੀ ਸਪਲਾਈ ਤੇ ਹੋਟਲ ਅੰਦਰ ਵੜਨ ਵਾਲੇ ਰਸਤਿਆਂ ਤ ਵੀ ਸੀਲਿੰਗ ਦੀ ਕਾਰਵਾਈ ਕੀਤੀ ਹੈ।ਏਸ ਤੋਂ ਇਲਾਵਾ ਅਧਿਕਾਰੀਆਂ ਨੇ ਢਾਬਾ ਤੇ ਹੋਟਲ ਪ੍ਰਬੰਧਕਾਂ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਸੀਲਿੰਗ ਨਾਲ ਕੋਈ ਪੰਗਾ ਲਿਆ ਤਾਂ ਉਨ੍ਹਾਂ ਵਿਰੁੱੱਧ ਪਰਚਾ ਦਰਜ ਕਰਵਾਇਆ ਜਾਵੇਗਾ।

ਦੱਸ ਦਈਏ ਕਿ ਹੋਟਲ ਨਿਊ ਵਰਲਡ ਦੇ ਹੀਮੈਲ ਆਰਗੈਨਿਕ ਫੂਡ ਢਾਬੇ ਨੂੰ ਲੰਘੀ 6 ਮਾਰਚ ਵਾਲੇ ਦਿਨ ਨਗਰ ਨਿਗਮ ਵਾਲਿਆਂ ਨੇ ਲਜਾਹਿਜ਼ ਉਸਾਰੀ ਦੇ ਚੱਲਦਿਆਂ ਸੀਲ ਕੀਤਾ ਸੀ।ਜਿਸ ਬਾਰੇ ਕੀਡੀਆ ‘ਚ ਛਪੀਆਂ ਰਿਪੋਰਟਾ ਅਨੁਸਾਰ ਇਸ ਹੋਟਲ ਨੂੰ ਨਵੇਂ ਤਰੀਕੇ ਨਾਲ ਤਿਆਰ ਕਰਕੇ ਇਸ ਅੰਦਰ ਹੀਮੈਨ ਢਾਬਾ ਖੋਲ ਦਿੱਤਾ ਗਿਆ ਜਦਕਿ ਬਿਲਡਿੰਗ ‘ਚ ਕਿਸੇ ਤਰ੍ਹਾਂ ਦਾ ਫੇਰਬਦਲ ਕਰਨ ਤੋਂ ਪਹਿਨਾਂ ਨਗਰ ਨਿਗਮ ਵਾਲਿਆਂ ਤੋਂ ਨਿਯਮ ਅਨੁਸਾਰ ਇਜ਼ਾਜਤ ਲੈਦੀ ਜ਼ਰੂਰੀ ਸੀ।ਏਸ ਸੰਬੰਧੀ ਡੀਸੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਨਿਸ਼ਾਂਤ ਕੁਮਾਰ ਸਾਦਵ ਨੇ ਨਜਾਹਿਜ਼ ਉਸਾਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਸੀਲਿੰਗ ਦੀ ਇਹ ਕਾਰਵਾਈ ਇੱਥੇ ਹੀ ਬੰਦ ਨਹੀਂ ਹੋਵੇਗੀ ਜਿਹੇ ਵੀ ਲੋਕ ਸੀਲਿੰਗ ਦੀ ਉਲੰਘਣਾ ਕਰਨਗੇ ਉਨ੍ਹਾਂ ਤੇ ਵੀ ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ।

ਦੱਸ ਦਈਏ ਕਿ ਫਿਲਮ ਅਦਾਕਾਰ ਭਾਵੇਂ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੰਜੋਂ ਗਤੀਵਿਧੀਆਂ ਨਹੀਂ ਕਰ ਰਹੇ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਸਪੁੱਤਰ ਸੰਨੀ ਦਿਓਲ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਹਨ ਤੇ ਪਤਨੀ ਹੇਮਾ ਮਾਲਿਨੀ ਵੀ ਕਈ ਵਾਰ ਭਾਜਪਾ ਦੀ ਟਿਕਟ ਤੇ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਚੁਣੇ ਜਾ ਚੁੱਕੇ ਹਨ ,ਅਜਿਹੇ ਵਿੱਚ ਹਰਿਆਣਾ ਅੰਦਰ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੀ ਸਰਕਾਰ ਵੱਲੋਂ ਉਨ੍ਹਾਂ ਦੇ ਢਾਬੇ ਅਤੇ ਹੋਟਲ ਅੰਦਰ ਕੀਤੀ ਗਈ ਅਜਿਹੀ ਕਾਰਵਾਈ ਨੇ ਬੀਜੇਪੀ ਤੇ ਵਿਰੋਧੀ ਧਿਰਾਂ ਅੰਦਰ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

Related posts

ਇੱਕ ਅਜਿਹੀ ਵੀਰਾਨ ਜਗ੍ਹਾ, ਜਿਸ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ

Htv Punjabi

ਬੰਦਾ ਕਰੋਨਾ ਨੂੰ ਹਰਾ ਕੇ ਪਹੁੰਚਿਆ ਘਰ, ਫਿਰ ਦੇਖੋ ਉਸਨੂੰ ਕਰੋਨਾ ਦਾ ਸ਼ੁਕਰੀਆ ਕਰਕੇ ਕਿਉਂ ਜਾਣਾ ਪਿਆ ਹੋਟਲ!

Htv Punjabi

ਕਰੋਨਾ ਮਹਾਂਮਾਰੀ : ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਚਿੰਬੜੀ ਆਹ ਨਾਮੁਰਾਦ ਬਿਮਾਰੀ, ਪੈ ਗਈਆਂ ਭਾਜੜਾਂ

Htv Punjabi

Leave a Comment