ਨਿਊਜ਼ ਡੈਸਕ (ਸਿਮਰਨਜੀਤ ਕੌਰ) : ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਤੇ ਨਾ ਕਿਤੇ ਪੜਿਆ ਹੋਵੇਗਾ ਕੋੜ ਦਾ ਇਲਾਜ ਕੀਤਾ ਜਾ ਸਕਦਾ ਹੈ l ਮਤਲਬ ਕਿ ਕੋੜ ਰੋਗ ਦੀ ਬਿਮਾਰੀ ਦਾ ਇਲਾਜ ਮੁਮਕਿਨ ਹੈ l ਭਾਰਤ ਸਰਕਾਰ ਪਿਛਲੇ ਕਈ ਦਸ਼ਕਾਂ ਤੋਂ ਇਸ ਬਿਮਾਰੀ ਤੋਂ ਦੇਸ਼ ਨੂੰ ਨਿਜਾਤ ਦਿਵਾਉਣ ਦੇ ਲਈ ਕੰਮ ਕਰ ਰਹੀ ਹੈ l ਹਾਲਾਂਕਿ ਅੱਜ ਵੀ ਦੁਨੀਆਂ ਦੇ ਅੱਧੇ ਤੋਂ ਜ਼ਿਆਦਾ ਨਵੇਂ ਕੋੜ ਦੇ ਰੋਗੀ ਭਾਰਤ ਵਿੱਚ ਹੀ ਹੁੰਦੇ ਹਨ l ਕੋੜ ਦੀ ਬਿਮਾਰੀ ਬਹੁਤ ਬੁਰੀ ਮੰਨੀ ਜਾਂਦੀ ਰਹੀ ਹੈ l ਸਦੀਆਂ ਤੋਂ ਇਸ ਦੇ ਸ਼ਿਕਾਰ ਲੋਕਾਂ ਨੂੰ ਸਮਾਜ ਤੋਂ ਅਲੱਗ ਥਲੱਗ ਕਰਨ ਦਾ ਕੰਮ ਚੱਲ ਰਿਹਾ ਹੈ l ਪਹਿਲਾਂ ਤਾਂ ਕੋੜ ਦੇ ਸ਼ਿਕਾਰ ਰੋਗੀਆਂ ਨੂੰ ਬਿਲਕੁਲ ਅਲੱਗ ਹੀ ਰੱਖਿਆ ਜਾਂਦਾ ਸੀ l ਬਾਅਦ ਵਿੱਚ ਉਨ੍ਹਾਂ ਦੇ ਲਈ ਕੋੜ ਰੋਗ ਦੇ ਆਸ਼ਰਮ ਬਣਨ ਲੱਗੇ l ਅੱਜ ਵੀ ਦੇਸ਼ ਵਿੱਚ ਕਈ ਕੋੜ ਰੋਗ ਦੇ ਆਸ਼ਰਮ ਚਲਦੇ ਹਨ l ਸਿਰਫ ਹਿੰਦੁਸਤਾਨ ਵਿੱਚ ਹੀ ਨਹੀਂ ਬਹੁਤ ਸਾਰੇ ਪੱਛਮੀ ਦੇਸ਼ਾਂ ਵਿੱਚ ਵੀ ਕੋੜ ਦੇ ਮਰੀਜ਼ਾਂ ਦੇ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਸੀ l ਯੂਰੋਪ ਦੇਸ਼ ਗਰੀਸ ਜਾਂ ਯੂਨਾਲ ਵਿੱਚ ਤਾਂ ਇੱਕ ਜਜੀਰਾ ਹੀ ਕੋੜ ਦੇ ਮਰੀਜਾਂ ਦੇ ਲਈ ਅਲੱਗ ਕਰ ਦਿੱਤਾ ਗਿਆ ਸੀ l
ਇਸ ਜਜੀਰੇ ਦਾ ਨਾਮ ਹੈ, ਸਿਪਨਾਲਾਂਗਾ l ਇਹ ਯੂਨਾਨ ਦੇ ਸਭ ਤੋਂ ਵੱਡੇ ਦੀਪ ਕਰੀਟ ਦੇ ਕੋਲ ਸਥਿਤ ਹੈ l ਸਿਪਨਾਲਾਂਗਾ ਦਾ ਕੁੱਲ ਇਲਾਕਾ 8.5 ਹੈਕਟੇਅਰ ਦਾ ਹੈ.ਇਹ ਭੂਮੱਧ ਸਾਗਰ ਵਿੱਜ ਮਿਰਾਬੇਲੋ ਦੀ ਖਾੜੀ ਦੇ ਮੁਹਾਨੇ ‘ਤੇ ਸਥਿਤ ਹਨ l ਅੱਜ ਦੀ ਤਰੀਕ ਵਿੱਚ ਸਿਪਨਾਲਾਂਗਾ ਦੀਪ ‘ਤੇ ਕੋਈ ਵੀ ਨਹੀਂ ਰਹਿੰਦਾ l ਬਹੁਤ ਘੱਟ ਲੋਕ ਹੀ ਉੱਥੇ ਆਂਦੇ ਜਾਂਦੇ ਹਨ l ਇਹ ਦੀਪ ਕਰੀਟ ਦੇ ਪਿੰਡ ਪਲਾਕਾ ਤੋਂ ਥੋੜੀ ਹੀ ਦੂਰੀ ‘ਤੇ ਸਥਿਤ ਹੈ ਪਰ ਉਸ ਵਿੱਚ ਬਹੁਤ ਘੱਟ ਲੋਕਾਂ ਦੀ ਦਿਲਚਸਪੀ ਹੈ l
ਕਿਸੇ ਜ਼ਮਾਨੇ ਵਿੱਚ ਸਿਪਨਾਲਾਂਗਾ ਦੀਪ ਇੱਕ ਵੱਡਾ ਫੌਜੀ ਅੱਡਾ ਹੋਇਆ ਕਰਦਾ ਸੀ l ਪਹਿਲਾਂ ਵੇਨਿਸ ਦੇ ਰਾਜਾ ਨੇ ਇੱਥੇ ਸੈਨਿਕ ਅੱਡਾ ਬਣਾਇਆ ਸੀ l ਬਾਅਦ ਵਿੱਚ ਤੁਰਕੀ ਦੇ ਆਟੋਮਾਨ ਸਮਰਾਜ ਨੇ ਇੱਥੇ ਕਿਲੇਬੰਦੀ ਕਰ ਕੇ ਰੱਖੀ ਸੀ l 1904 ਵਿੱਚ ਕਰੀਟ ਦੇ ਨਿਵਾਸੀਆਂ ਨੇ ਤੁਰਕਾਂ ਨੂੰ ਆਪਣੇ ਦੇਸ਼ ਤੋਂ ਖਦੇੜ ਦਿੱਤਾ l ਇਸ ਦੇ ਬਾਅਦ ਸਿਪਨਾਲਾਂਗਾ ਨੂੰ ਕੋੜ ਦੇ ਮਰੀਜ਼ਾਂ ਦਾ ਅੱਡਾ ਬਣਾ ਦਿੱਤਾ ਗਿਆ l ਇੱਕ ਸਮੇਂ ਵਿੱਚ ਇਸ ਦੀਪ ‘ਤੇ 400 ਦੇ ਕਰੀਬ ਕੋੜ ਦੇ ਮਰੀਜ਼ ਰਿਹਾ ਕਰਦੇ ਸਨ l
ਕਰੀਟ ਅਤੇ ਯੂਨਾਨ ਦੇ ਦੂਜੇ ਹਿੱਸਿਆਂ ਦੇ ਕੋੜ ਦੇ ਰੋਗੀਆਂ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ ਸੀ l ਉਨ੍ਹਾਂ ਦੀ ਪਹਿਚਾਣ ਖਤਮ ਕਰ ਦਿੱਤੀ ਜਾਂਦੀ ਸੀ l ਉਨ੍ਹਾਂ ਦੀ ਆਂ ਸੰਪਤੀਆਂ ਖੋਹ ਲਈਆਂ ਜਾਂਦੀਆਂ ਸਨ l ਸਿਪਨਾਲਾਂਗਾ ਦੀਪ ‘ਤੇ ਕੋੜ ਦੇ ਮਰੀਜ਼ਾਂ ਦੇ ਇਲਾਜ ਦਾ ਵੀ ਕੋਈ ਇੰਤਜ਼ਾਮ ਨਹੀਂ ਸੀ l ਇੱਕ ਡਾਕਟਰ ਇੱਥੇ ਤੈਨਾਤ ਕੀਤਾ ਗਿਆ ਸੀ ਪਰ ਉਹ ਵੀ ਤਦ ਆਉਂਦਾ ਸੀ ਜਦ ਇਸ ਜਜੀਰੇ ਦੇ ਕਿਸੇ ਬਾਸ਼ਿੰਦੇ ਨੂੰ ਦੂਜੀ ਬਿਮਾਰੀ ਹੋ ਜਾਂਦੀ ਸੀ l
ਵੈਸੇ ਤਾਂ 1940 ਦੇ ਦਸ਼ਕ ਵਿੱਚ ਵਿਗਿਆਨੀਆਂ ਨੇ ਕੋੜ ਦਾ ਇਲਾਜ ਲੱਭ ਲਿਆ ਸੀ l ਪਰ ਯੂਨਾਨ ਦੀ ਸਰਕਾਰ ਨੇ ਸਿਪਨਾਲਾਂਗਾ ਵਿੱਚ ਰਹਿਣ ਵਾਲਿਆਂ ਦੇ ਇਲਾਜ ਦੀ ਕੋਸ਼ਿਸ਼ ਹੀ ਨਹੀਂ ਕੀਤੀ l ਕੋੜ ਦੇ ਮਰੀਜ਼ਾਂ ਦਾ ਇਹ ਕੇਂਦਰ 1957 ਤੱਕ ਚਲਦਾ ਰਿਹਾ ਸੀ l 1957 ਵਿੱਚ ਇੱਕ ਬ੍ਰਿਟਿਸ਼ ਐਕਸਪਰਟ ਨੇ ਇੱਥੇ ਦਾ ਹਾਲ ਦੇਖਿਆ ਅਤੇ ਪੂਰੀ ਦੁਨੀਆਂ ਨੂੰ ਦੱਸਿਆ l ਯੂਨਾਨ ਦੀ ਸਰਕਾਰ ਨੂੰ ਇਸ ਦੀ ਵਜ੍ਹਾ ਤੋਂ ਕਾਫੀ ਸ਼ਰਮਿੰਦਗੀ ਚੁੱਕਣੀ ਪੲ, ਜਿਸ ਦੇ ਬਾਅਦ ਇੱਥੇ ਦੇ ਸਾਰੇ ਲੋਕਾਂ ਨੂੰ ਇਲਾਜ ਦੇ ਲਈ ਲੈ ਜਾਇਆ ਗਿਆ l ਉਹ ਕੋੜ ਰੋਗੀ ਆਸ਼ਰਮ ਬੰਦ ਕਰ ਦਿੱਤਾ ਗਿਆ l ਯੂਨਾਨ ਦੀ ਸਰਕਾਰ ਨੇ ਇਸ ਜਜੀਰੇ ‘ਤੇ ਕੋੜ ਦੇ ਮਰੀਜਾਂ ਦੇ ਰਹਿਣ ਦੇ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ l
ਜਦ ਇੱਥੇ ਦੇ ਕੋੜ ਦੇ ਮਰੀਜ਼ ਚਲੇ ਗਏ ਤਾਂ ਸਿਪਨਾਲਾਂਗਾ ਦੀਪ ਵੀਰਾਨ ਹੋ ਗਿਆ l ਕੋਈ ਇੱਥੇ ਝਾਂਕਣ ਵੀ ਨਹੀਂ ਆਉਂਦਾ ਸੀ l ਦੁਨੀਆਂ ਦਾ ਧਿਆਨ ਇਸ ਦੀਪ ‘ਤੇ ਤਦ ਗਿਆ, ਜਦ ਬ੍ਰਿਟਿਸ਼ ਲੇਖਿਕਾ ਵਿਕਟੋਰੀਆ ਹਿਸਲਾਪ ਨੇ ਇਸ ਜਜੀਰੇ ਦੇ ਮਰੀਜ਼ਾਂ ਦੀ ਜਿੰ਼ਦਗੀ ਨੂੰ ਬੁਨਿਆਦ ਬਣਾ ਕੇ ਇੱਕ ਫੰਤਾਸੀ ਉਪਨਿਆਸ ਲਿਖਿਆ l ਤਦ ਜਾ ਕੇ ਲੋਕਾਂ ਨੂੰ ਪਤਾ ਲੱਗਿਆ ਕਿ ਦੁਨੀਆਂ ਤੋਂ ਦੂਰ ਕਰ ਦਿੱਤੇ ਗਏ ਕੋੜ ਦੇ ਇਨ੍ਹਾਂ ਮਰੀਜ਼ਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਸੀ l ਬਾਅਦ ਦੇ ਦਿਨਾਂ ਵਿੱਚ ਇੱਥੇ ਦੇ ਇੱਕ ਮਰੀਜ਼ ਏਪਾਪਮਿਨਾਨਡਾਸ ਰੇਮੋਨਡਾਕਿਸ ਨੇ ਮਾਰਿਸ ਬਾਰਨ ਦੇ ਨਾਲ ਮਿਲ ਕੇ ਇੱਥੇ ਦੇ ਲੋਕਾਂ ‘ਤੇ ਇੱਕ ਕਿਤਾਬ ਲਿਖੀ l
ਦੀਪ ‘ਤੇ ਸੈਂਟ ਜਾਰਜ ਨਾਮ ਦਾ ਇੱਕ ਗਿਰਜਾਘਰ ਵੀ ਹੈ l ਇਸ ਨੂੰ ਵੇਨਿਸ ਦੇ ਲੋਕਾਂ ਨੇ ਬਣਵਾਇਆ ਸੀ l ਨਾਲ ਹੀ ਇੱਥੇ ਇੱਕ ਕਬਰਿਸਤਾਨ ਵੀ ਹੈ l ਜਦ ਅੱਸੀ ਦੇ ਦਹਾਕੇ ਵਿੱਚ ਇੱਥੇ ਆਉਂਦੇ ਸਨ ਤਾਂ ਉਹ ਕਬਰਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਸਨ l 2013 ਵਿੱਚ ਇਨ੍ਹਾਂ ਸਾਰੀਆਂ ਹੱਡੀਆਂ ਨੂੰ ਇੱਕਠਾ ਕਰਕੇ ਇੱਕ ਵੱਡੀ ਸਾਰੀ ਕਬਰ ਬਣਵਾਈ ਗਈ l ਕੋੜ ਰੋਗੀਆਂ ਦੀ ਕਲੋਨੀ ਖਤਮ ਹੋਣ ਦੇ ਬਾਅਦ ਤੋਂ ਅੱਜ ਕਈ ਸਾਲ ਬਾਅਦ ਵੀ ਸਿਪਨਾਲਾਂਗਾ ਦੀਪ ਵੀਰਾਨ ਪਿਆ ਹੈ l ਪਰ ਇਹ ਆਪਣੇ ਆਪ ਵਿੱਚ ਇਨਸਾਨ ਦੇ ਇਤਿਹਾਸ ਨੂੰ ਸ਼ਰਮਸਾਰ ਕਰਨ ਵਾਲਾ ਪੰਨਾ ਲਕੋਏ ਹੋਏ ਹੈ l
previous post
