Htv Punjabi
Uncategorized

ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2014-18 ਦੇ ਵਿੱਚ 1.75 ਲੱਖ ਤੋਂ ਜਿ਼ਆਦਾ ਮਾਮਲੇ

ਨਵੀਂ ਦਿੱਲੀ : ਬੀਤੀ ਕੱਲ ਜਿੱਥੇ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਅਜਿਹੇ ਮਾਮਲੇ ਘੱਟਣ ਦੀ ਜਗ੍ਹਾ ਵੱਧ ਰਹੇ ਹਨ।ਦੇਸ਼ ਭਰ ਵਿੱਚ ਜਿੱਥੇ ਸਾਲ 2014-18 ਦੇ ਵਿੱਚ ਬਲਾਤਕਾਰ ਦੇ 1.75 ਲੱਖ ਤੋਂ ਜਿ਼ਆਦਾ ਮਾਮਲੇ ਦਰਜ ਕੀਤੇ ਗਏ।ਇਸ ਦੌਰਾਨ ਮੱਧ ਪ੍ਰਦੇਸ਼ ਵਿੱਚ ਸਭ ਤੋਂ ਜਿ਼ਆਦਾ ਮਾਮਲੇ ਸਾਹਮਣੇ ਆਏ।ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਵਿੱਚ ਇਹ ਸਾਹਮਣੇ ਆਇਆ ਹੈ।

ਗ੍ਰਹਿ ਮੰਤਰਾਲਿਆ ਦੇ ਅਧੀਨ ਆਉਣ ਵਾਲੀ ਕੇਂਦਰੀ ਏਜੰਸੀ ਦੇ ਅੰਕੜਿਆਂ ਦੇ ਮੁਤਾਬਿਕ ਸਾਲ 2016 ਵਿੱਚ ਬਲਾਤਕਾਰ ਦੇ ਸਭ ਤੋਂ ਜਿ਼ਆਦਾ 38,947 ਮਾਮਲੇ ਦਰਜ ਕੀਤੇ ਗਏ।ਦੇਸ਼ਭਰ ਵਿੱਚ ਸਾਲ 2014 ਵਿੱਚ 36,739 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਸਨ ਜਦਕਿ 2015 ਵਿੱਚ 34,094 ਮਾਮਲੇ, 2017 ਵਿੱਚ 32,559 ਮਾਮਲੇ ਜਦ ਕਿ 2018 ਵਿੱਚ 33,356 ਮਾਮਲੇ ਦਰਜ ਕੀਤੇ ਗਏ।ਐਲਸੀਆਰਬੀ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਇਨ੍ਹਾਂ 5 ਸਾਲਾਂ ਦੇ ਦੌਰਾਨ ਦੇਸ਼ਭਰ ਵਿੱਚ ਕੁੱਲ 1,75,695 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ।5 ਸਾਲਾਂ ਦੇ ਦੌਰਾਨ 25,259 ਮਾਮਲਿਆਂ ਦੇ ਨਾਲ ਇਸ ਸੂਚੀ ਵਿੱਚ ਮੱਧ ਪ੍ਰਦੇਸ਼ ਅਵੱਲ ਰਿਹਾ ਅਤੇ ਇਸ ਦੇ ਬਾਅਦ ਉੱਤਰ ਪ੍ਰਦੇਸ਼ ਵਿੱਚ 19,406 ਮਾਮਲੇ ਜਦ ਕਿ ਰਾਜਸਥਾਨ ਵਿੱਚ 18,542 ਮਾਮਲੇ ਅਤੇ ਮਹਾਂਰਾਸ਼ਟਰ ਵਿੱਚ 15,613 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ।

ਇਸ ਦੌਰਾਨ ਅਸਮ ਵਿੱਚ 8,889 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਜਦ ਕਿ ਦਿੱਲੀ ਵਿੱਚ 8,693 ਅਤੇ ਛੱਤੀਸਗੜ ਵਿੱਚ 8,592 ਅਜਿਹੇ ਮਾਮਲੇ ਦਰਜ ਕੀਤੇ ਗਏ।ਪ੍ਰਤੀਸ਼ਤ ਦੇ ਤਹਿਤ ਦੇਖੀਏ ਤਾਂ ਸਾਲ 2018 ਵਿੱਚ ਔਰਤਾਂ ਦੇ ਖਿਲਾਫ ਹੋਣ ਵਾਲੇ ਅਪਰਾਧਾਂ ਦਾ ਇਹ 8.8 ਪ੍ਰਤੀਸ਼ਤ ਰਿਹਾ, ਜਦਕਿ ਸਾਲ 2017 ਵਿੱਚ 9.04 ਪ੍ਰਤੀਸ਼ਤ, 2016 ਵਿੱਚ 11.49 ਪ੍ਰਤੀਸ਼ਤ, 2015 ਵਿੱਚ 10.35 ਪ੍ਰਤੀਸ਼ਤ ਅਤੇ 2014 ਵਿੱਚ 10.82 ੍ਰਤੀਸ਼ਤ ਰਿਹਾ।ਐਨਸੀਆਰਬੀ ਦੇਸ਼ਭਰ ਵਿੱਚ ਹੋਣ ਵਾਲੇ ਅਪਰਾਧਾਂ ਦਾ ਡਾਟਾ ਇੱਕਠਾ ਕਰਨ ਦਾ ਕੰਮ ਕਰਦਾ ਹੈ।

Related posts

ਹੁਣ ਕੰਗਨਾ ਰਣੌਤ ਨਾਲ ਹੋਇਆ ਕਰਨਗੇ ਸੱਤ ਪੁਲਿਸ ਵਾਲੇ

htvteam

ਹੈਰਾਨ ਨਾ ਹੋਣਾ, ਗਧੀ ਦੇ ਦੁੱਧ ਦੀ ਕੀਮਤ ਤੇ ਖੂਬੀਆਂ ਪੜ੍ਹ ਲਓ, ਸ਼ੁਰੂ ਹੋਣ ਜਾ ਰਹੀਆਂ ਡੇਅਰੀਆਂ

htvteam

ਕਈ ਸਿਆਸੀ ਰਾਜ ਆਪਣੀ ਬੁੱਕਲ ਵਿੱਚ ਲੈ ਗਈ ਸਾਬਕਾ ਐਸ.ਜੀ.ਪੀ. ਸੀ ਪ੍ਰਧਾਨ ਮੱਕੜ ਦੀ ਮੌਤ (Avatar Singh Makkar Passes Away)

Htv Punjabi

Leave a Comment