Htv Punjabi
Uncategorized

ਹੈਰਾਨ ਨਾ ਹੋਣਾ, ਗਧੀ ਦੇ ਦੁੱਧ ਦੀ ਕੀਮਤ ਤੇ ਖੂਬੀਆਂ ਪੜ੍ਹ ਲਓ, ਸ਼ੁਰੂ ਹੋਣ ਜਾ ਰਹੀਆਂ ਡੇਅਰੀਆਂ

ਆਮ ਤੌਰ ‘ਤੇ ਅਸੀਂ ਗਧੇ ਦੇ ਨਾਮ ਦੀ ਵਰਤੋਂ ਕਿਸੇ ਨੂੰ ਨੀਵਾਂ ਜਾਂ ਚਿੜਾਉਣ ਲਈ ਕਰਦੇ ਹਾਂ, ਪਰ ਗਧੇ ਦੀ ਵਰਤੋਂ ਵੀ ਕਿਸੇ ਤੋਂ ਲੁਕੀ ਨਹੀਂ ਹੋਈ। ਅਸੀਂ ਤੁਹਾਨੂੰ ਗਧੇ ਦੀ ਅਜਿਹੀ ਖੂਬੀ ਬਾਰੇ ਦੱਸਣ ਜਾ ਰਹੇ ਹਾਂ,, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਤੁਸੀਂ ਹੁਣ ਤੱਕ ਗਾਂ ਜਾਂ ਮੱਝ ਦੇ ਦੁੱਧ ਦੀ ਡੇਅਰੀ ਹੀ ਦੇਖੀ ਹੋਵੇਗੀ, ਪਰ ਜਲਦੀ ਹੀ ਹਰਿਆਣਾ ਦੇ ਹਿਸਾਰ ‘ਚ ਗਧੀ ਦੇ ਦੁੱਧ ਦੀ ਡੇਅਰੀ ਖੁੱਲਣ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕੇ ਦੇਸ਼ ‘ਚ ਪਹਿਲੀ ਵਾਰ ਗਧੀ ਦਾ ਦੁੱਧ ਵੀ ਵਿਕਣ ਵਾਲਾ ਹੈ ਅਤੇ ਇੱਕ ਲੀਟਰ ਦੁੱਧ ਦੀ ਕੀਮਤ 7000 ਰੁਪਏ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਗਧੀ ਦਾ ਦੁੱਧ ਇਨਸਾਨਾਂ ਲਈ ਬਹੁਤ ਫਾਈਦੇਮੰਦ ਹੈ, ਇਹ ਸ਼ਰੀਰ ‘ਚ ਇਮਊਨਟੀ ਸਿਸਟਮ ਠੀਕ ਰੱਖਣ ‘ਚ ਕਾਫੀ ਭੂਮਿਕਾ ਨਿਭਾਉਦਾ ਹੈ। ਇਸ ਨਾਲ ਕਈ ਬਿਊਟੀ ਪਰੋਡਕਟ ਵੀ ਬਣਦੇ ਹਨ। ਹਿਸਾਰ ‘ਚ ਹਲਾਰੀ ਨਸਲ ਦੀ ਗਧੀ ਦੇ ਦੁੱਧ ਦੀ ਡੇਅਰੀ ਸ਼ੁਰੂ ਹੋਣ ਜਾ ਰਹੀ ਹੈ,ਜਿਸ ਲਈ ਐਨਆਰਸੀਈ ਨੇ ੧੦ ਹਲਾਰੀ ਨਸਲ ਦੀ ਗਧੀਆਂ ਨੂੰ ਪਹਿਲਾਂ ਹੀ ਮੰਗ ਲਿਆ ਹੈ।

ਹਲਾਰੀ ਨਸਲ ਦੀ ਗਧੀ ਨੂੰ ਦਵਾਈਆਂ ਦਾ ਖਜ਼ਾਨਾ ਕਿਹਾ ਜਾਂਦਾ ਹੈ, ਇਸ ਦੇ ਦੁੱਧ ‘ਚ ਕੈਂਸਰ, ਮੋਟਾਪਾ, ਏਲਰਜੀ ਵਰਗੀਆਂ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਕਾਬਿਲੇਗੌਰ ਹੈ ਕਿ ਇਸ ਨਸਲ ਨੂੰ ਗੁਜਰਾਤ ‘ਚ ਪਾਇਆ ਜਾਂਦਾ ਹੈ।

Related posts

ਵੀਜ਼ਾ ਕੈਂਸਿਲ ਹੋਣ ਦੇ ਡਰ ਕਾਰਨ ਕਰ ਰਹੇ ਹਨ ਘਰਵਾਲੀਆਂ ਨਾਲ ਸੁਲਾਹ, ਐਨਆਰਆਈ ਲਾੜੇ

Htv Punjabi

ਕੋਰੋਨਾ ਮਹਾਂਮਾਰੀ ਵਿਚਾਲੇ ਵਿੱਤ ਮੰਤਰੀ ਨੇ ਨਵਾਂ ਰੁਜ਼ਗਾਰ ਪੈਦਾ ਕਰਨ ਲਈ ਲਾਂਚ ਕੀਤੀ ‘ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ’

htvteam

ਕੋਰੋਨਾ ਵਾਇਰਸ : ਜਦੋਂ ਇਨਸਾਨ ਹੋ ਰਹੇ ਨੇ ਫੇਲ ਤਾਂ ਨਿੰਜਾ ਰੋਬੋਟ ਦੇਖੋ ਕਿਵੇਂ ਆ ਰਹੇ ਨੇ ਕੰਮ

Htv Punjabi