ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂਟਿਊਬ ਚੈਨਲ ਤੇ ਇੱਕ ਪੋਸਅ ਵਿੱਚ ਕਿਹਾ ਕਿ ਉਹ ਜਨਤਾ ਨਾਲ ਸੰਪਰਕ ਕਰਕੇ ਉਸ ਸਿਸਟਮ ਦੀਆਂ ਪਰਤਾਂ ਖੋਲ ਦੇਣਗੇ, ਜਿਹੜੀਆਂ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੀਆਂ ਹਨ।ਇਸ ਤੋਂ ਪਹਿਲਾਂ ਸਿੱਧੂ ਨੇ ਇੱਕ ਹੋਰ ਪੋਸਟ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਦਾਮ ਕੀਤਾ ਅਤੇ ਕਿਹਾ ਕਿ ਅਜਿਹੇ ਯੋਧਾ ਘਰ ਘਰ ਪੈਦਾ ਨਹੀਂ ਹੁੰਦੇ।ਜਿਨ੍ਹਾਂ ਨੇ ਪੰਜਾਬ ਦੇ ਲਈ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ।ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਗਲੀ ਲੜਾਈ ਲੜਨੀ ਹੈ।ਸਿੱਧੂ ਬੋਲੇ ਕਿ ਉਨ੍ਹਾਂ ਦਾ ਖੁਲਾਸਾ ਕਰਨ ਦਾ ਸਮਾਂ ਆ ਗਿਆ ਹੈ।ਸਿੱਧੂ ਨੇ ਕਿਹਾ ਕਿ ਇਹ ਲੜਾਈ ਹੁਣ ਗਰਾਸ ਰੂਟ ਲੈਵਲ ਤੇ ਲੜਨੀ ਪਵੇਗੀ।
ਖਾਲਸੇ ਦਾ ਸਿੱਧਾ ਸੰਪਰਕ ਪ੍ਰਮਾਤਮਾ ਨਾਲ ਹੁੰਦਾ ਹੈ ਅਤੇ ਮੈਂ ਮਾਨਵਤਾ ਦਾ ਸੇਵਕ ਹਾਂ ਅਤੇ ਸਿੱਧੇ ਲੋਕਾਂ ਨਾਲ ਸੰਪਰਕ ਬਣਾ ਲਵਾਂਗਾ।ਚਾਹ ਦੀ ਦੁਕਾਨ, ਚੌਰਾਹਿਆਂ, ਨੁੱਕੜਾਂ ਵਿੱਚ ਬੈਠਕਾਂ ਦੇ ਰਾਹੀਂ ਜਨਤਾ ਨਾਲ ਸੰਪਰਕ ਕਰੂੰਗਾ।ਮੇਰਾ ਸਿਆਸੀ ਜਨਮ ਹੀ ਸੜਕ ਤੇ ਸੰਘਰਸ਼ ਕਰਦੇ ਹੋਇਆ ਹੈ।ਆਮ ਲੋਕਾਂ ਦੀ ਆਵਾਜ਼ ਬਣ ਕੇ ਹੁਣ ਇਹ ਲੜਾਈ ਲੋਕਾਂ ਦੇ ਮਨਾਂ ਵਿੱਚ ਲੜਨੀ ਹੈ।ਅਖੀਰ ਵਿੱਚ ਸ਼ਾਇਰਾਨਾ ਅੰਦਾਜ਼ ਵਿੱਚ ਸਿੱਧੂ ਬੋਲੇ ਹਨ, ਹੈ ਹਨੇਰਾ ਬਹੁਤ ਹੁਣ ਸੂਰਜ ਨਿਕਲਣਾ ਚਾਹੀਦਾ ਹੈ, ਜਿਵੇਂ ਵੀ ਹੋਵੇ ਇਹ ਮੌਸਮ ਬਦਲਨਾ ਚਾਹੀਦਾ ਹੈ, ਜਿਹੜੇ ਚਿਹਰੇ ਰੋਜ਼ ਬਦਲਦੇ ਹਨ ਮੌਸਮ ਦੀ ਤਰ੍ਹਾਂ, ਹੁਣ ਜਨਾਜ਼ਾ ਉਨ੍ਹਾਂ ਦਾ ਧੂਮ ਨਾਲ ਨਿਕਲਣਾ ਚਾਹੀਦਾ ਹੈ।
