Htv Punjabi
Punjab

ਥਾਣੇਦਾਰ ਨੇ ਗਰੁਸਿੱਖ ਪਿਓ ਪੁੱਤ ਨੂੰ ਸੀਰੀ ਨਾਲ ਕੀਤਾ ਥਾਣੇ ‘ਚ ਨੰਗਾ, ਨੰਗਾ ਕਰਕੇ ਬਣਵਾਈ ਵੀਡੀਓ ਕਹਿੰਦਾ ਸਾਰੀ ਰਾਤ ਇਨ੍ਹਾਂ ਨੂੰ ਨੰਗਾ ਰੱਖੋ, ਸਾਬਕਾ ਸਰਪੰਚ ਪੁੱਤ ਨਾਲ ਨੰਗਾ ਕਰਕੇ ਕਟਾਈ ਰਾਤ, ਵੀਡੀਓ ਵਾਇਰਲ

ਖੰਨਾ : ਪਿਛਲੇ ਦਿਨੀਂ ਜਦੋਂ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਕੁਝ ਕਥਿਤ ਨਿਹੰਗਾਂ ਵੱਲੋਂ ਪੁਲਿਸ ਵਾਲਿਆਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਜਖ਼ਮੀ ਕਰ ਦਿੱਤਾ ਸੀ ਤਾਂ ਉਸ ਵੇਲੇ ਪੂਰੇ ਹਿੰਦੁਸਤਾਨ ‘ਚ ਗਲਤ ਨੂੰ ਗਲਤ ਕਹਿੰਦਿਆਂ ਹਮਲਾਵਰ ਬੰਦਿਆਂ ਖਿਲਾਫ ਜ਼ੋਰਦਾਰ ਨਿੰਦਾ ਕੀਤੀ ਗਈ ਸੀ।ਪਰ ਹੁਣ ਖੰਨਾ ਵਿਖੇ ਪੁਲਿਸ ਵੱਲੋਂ ਥਾਣੇ ਵਿੱਚ ਇੱਕ ਗੁਰਸਿੱਖ ਬੰਦੇ ਉਸ ਦੇ ਪੁੱਤਰ ਅਤੇੇ ਸੀਰੀ ਨੂੰ ਅਲਫ ਨੰਗਾ ਕਰਕੇ ਨਾ ਸਿਰਫ ਉਸ ਦੀ ਰੱਜ ਕੇ ਬੇਇੱਜ਼ਤੀ ਕੀਤੀ ਗਈ ਬਲਕਿ ਉਸ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ।ਅਜਿਹੇ ਵਿੱਚ ਸਵਾਲ ਇਹ ਉੱਠਣ ਲੱਗ ਪਏ ਹਨ ਕਿ ਹੁਣ ਪੁਲਿਸ ਵਾਲਿਆਂ ਨੇ ਆਪਣੇ ਮਹਿਕਮੇ ਦੇ ਬੰਦਿਆਂ ਵੱਲੋਂ ਕੀਤੇ ਪੁੱਠੇ ਕੰਮ ਸੰਬੰਧੀ ਸ਼ੋਸ਼ਲ ਮੀਡੀਆ ਤੇ ਆ ਕੇ ਏਸ ਗੱਲ ਦੀ ਨਿੰਦਾ ਕਿਉਂ ਨਹੀਂ ਕੀਤੀ।

ਦੱਸ ਦਈਏ ਕਿ ਜਿਸ ਗੁਰਸਿੱਖ ਬੰਦੇ ਦੇ ਨਾਲ ਪੁਲਿਸ ਵੱਲੋਂ ਇਹ ਧੱਕਾ ਕੀਤਾ ਗਿਆ ਉਸ ਦਾ ਕਿਸੇ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ ਤੇ ਦੋਸ਼ ਐ ਕਿ ਜਿਸ ਨਾਲ ਉਸ ਦਾ ਝਗੜਾ ਚੱਲਦਾ ਸੀ ਉਹ ਅੱਗੋਂ ਖੰਨਾ ਪੁਲਿਸ ਸਦਰ ਥਾਣਾ ਪੁਲਿਸ ਦੇ ਐਸਐਚਓ ਬਲਜਿੰਦਰ ਸਿੰਘ ਦਾ ਰਿਸ਼ਤੇਦਾਰ ਸੀ।ਜਿਸ ਕਾਰਨ ਨਾ ਸਿਰਫ ਬਲਜਿੰਦਰ ਸਿੰਘ ਨੇ ਉਸ ਗੁਰਸਿੱਖ ਬੰਦੇ ਅਤੇ ਉਸ ਦੇ ਪੁੱਤਰ ਉੱਤੇ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ ਬਲਕਿ ਜੇਲ ਭੇਜਣ ਤੋਂ ਪਹਿਲਾਂ ਉਸ ਗੁਰਸਿੱਖ ਸਾਬਕਾ ਸਰਪੰਚ ਅਤੇ ਉਸ ਦੇ ਪੁੱਤਰ ਤੋਂ ਇਲਾਵਾ ਉਸ ਦੇ ਸੀਰੀ ਨੂੰ ਅਲਫ ਨੰਗਾ ਕਰਕੇ ਉਸ ਦੀ ਵੀਡੀਓ ਬਣਾ ਲਈ।ਜਿਹੜੀ ਕਿ ਹੁਣ 10 ਮਹੀਨੇ ਬਾਅਦ ਵਾਇਰਲ ਕਰ ਦਿੱਤੀ ਗਈ ਹੈ।ਉਸ ਗੁਰਸਿੱਖ ਸਰਪੰਚ ਨੂੰ ਇਸ ਵਾਇਰਲ ਵੀਡੀਓ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਉਸ ਦੇ ਵਕੀਲ ਨੇ ਫੋਨ ਕਰਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਤੁਹਾਡੀ ਅਲਫਨੰਗਿਆਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਉਨ੍ਹਾਂ ਤੱਕ ਪਹੁੰਚੀ ਹੈ।ਜਿਸ ਨੂੰ ਦੇਖਣ ਉਪਰੰਤ ਗੁਰਸਿੱਖ ਵਿਅਕਤੀ ਨੇ ਹੁਣ ਇਸ ਦੀ ਸਿ਼ਕਾਇਤ ਡੀਜੀਪੀ ਪੰਜਾਬ ਦਫਤਰ ਦੇ ਗਰੀਵੈਂਨਸ ਸੈੱਲ ਵਿਭਾਗ ਨੂੰ ਕੀਤੀ ਹੈ ਤੇ ਉਨ੍ਹਾਂ ਨੇ ਇਸ ਸਿ਼ਕਾਇਤ ਉੱਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਆਖਰ ਕੀ ਹੈ ਉਸ ਵਾਇਰਲ ਵੀਡੀਓ ਅੰਦਰ ਤੇ ਇਸ ਪੂਰੇ ਕੇਸ ਬਾਰੇ ਉਸ ਗੁਰਸਿੱਖ ਸਰਪੰਚ ਦਾ ਕੀ ਕਹਿਣਾ ਹੈ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,,,

 

 

 

 

 

Related posts

ਆਪਣੇ ਆਲੇ ਦੁਆਲੇ ਧਿਆਨ ਰੱਖਿਆ ਕਰੋ

htvteam

ਜਦੋਂ 6 ਪੋਹ ਦੀ ਰਾਤ ਨੂੰ ਸਤਿਗੁਰੂ ਜੀ ਨੇ ਅਨੰਦਗੜ੍ਹ ਦਾ ਕਿਲ੍ਹਾ ਤਿਆਗਿਆ…

htvteam

ਆਰਮੀ ਦੀ ਵਰਦੀ ਪਾ ਕੇ ਦੇਖੋ ਮੁੰਡੇ ਨੇ ਕੀ ਕੀਤਾ

htvteam

Leave a Comment