Htv Punjabi
Punjab

ਕਿਸਾਨ ਆਤਮਹੱਤਿਆਵਾਂ ਮਗਰੋਂ ਚੱਲਿਆ ਸ਼ਹਿਰੀ ਆਤਮਹੱਤਿਆਵਾਂ ਦਾਂ ਦੌਰ, ਇੱਕ ਹੋਰ ਨੌਜਵਾਨ ਨੇ ਲਿਆ ਫਾਹਾ

ਫਿਰੋਜ਼ਪੁਰ : ਫਿਰੋਜ਼ਪੁਰ ਵਿੱਚ ਐਤਵਾਰ ਸ਼ਾਮ ਨੂੰ ਇੱਕ ਨੌਜਵਾਨ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।ਦੱਸ ਦਈਏ ਕਿ ਉਹ ਪਿਛਲੇ ਕਰੀਬ 6 ਮਹੀਨੇ ਤੋਂ ਦੋਸਤ ਦੀ ਮੌਤ ਹੋ ਜਾਣ ਦੇ ਕਾਰਨ ਮਾਨਸਿਕ ਰੂਪ ਨਾਲ ਪਰੇਸ਼ਾਨ ਰਹਿੰਦਾ ਸੀ।ਉਸ ਦੇ ਰਿਸ਼ਤੇਦਾਰ ਰਾਜ਼ੀਨਾਮੇ ਦੇ ਲਈ 25 ਲੱਖ ਦੀ ਮੰਗ ਕਰਦੇ ਹੋਏ ਧਮਕੀਆਂ ਦੇ ਰਹੇ ਸਨ।ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਰਿਵਾਰਕਿ ਦੇ ਬਿਆਨ ਲਏ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਦਿੱਤਾ ਹੈ।ਅੱਗੇ ਦੀ ਕਾਰਵਾਈ ਪੋਸਟਮਾਰਟਮ ਦੇ ਹਿਸਾਬ ਨਾਲ ਹੋਵੇਗੀ।

ਮ੍ਰਿਤਕ ਨੌਜਵਾਨ ਦੀ ਪਹਿਚਾਣ ਫਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ 34 ਸਾਲਾ ਮੋਂਟੀ ਦੇ ਰੂਪ ਵਿੱਚ ਹੋਈ ਹੈ।ਉਸ ਦੇ ਪਿਤਾ ਦੀ ਕਾਫੀ ਸਮੇਂ ਪਹਿਲਾਂ ਮੌਤ ਹੋ ਚੁੱਕੀ ਹੈ।ਐਤਵਾਰ ਸ਼ਾਮ ਨੂੰ ਉਸ ਨੇ ਘਰ ਵਿੱਚ ਹੀ ਫਾਂਸੀ ਲਾ ਕੇੇ ਆਤਮਹੱਤਿਆ ਕਰ ਲਈ।ਜਦ ਸੂਚਨਾ ਪਾ ਕੇ ਪੁਲਿਸ ਮੌਕੇ ਤੇ ਪਹੁੰਚੀ ਤਾਂ ਰਿਸ਼ਤੇਦਾਰਾਂ ਨੇ ਦੱਸਿਆ ਕਿ ਰੇਤਾ ਬਜਰੀ ਦਾ ਕੰਮ ਕਰਨ ਵਾਲੇ ਮੋਂਟੀ 26 ਅਕਤੂਬਰ, 2019 ਨੂੰ ਆਪਣੇ ਟਰੈਕਟਰ ਟਰਾਲੀ ਤੇ ਜਾ ਰਿਹਾ ਸੀ।ਉਸ ਦੌਰਾਨ ਉਸ ਦੇ ਨਾਲ ਉਸ ਦਾ ਇੱਕ ਦੋਸਤ ਵਿੱਕੀ ਵੀ ਸੀ, ਜਿਸ ਦੀ ਅਚਾਨਕ ਟਰੈਕਟਰ ਤੋਂ ਨੀਚੇ ਗਿਰਨ ਤੇ ਪਹੀਏ ਦੇ ਨੀਚੇ ਆ ਜਾਣ ਨਾਲ ਉਸ ਦੀ ਮੌਤ ਹੋ ਗਈ ਸੀ।

ਮਾਮਲਾ ਥਾਣੇੇ ਪਹੁੰਚਿਆ, ਤਦ ਤੋਂ ਵਿੱਕੀ ਦੇ ਪਰਿਵਾਰਿਕ ਰਾਜੀਨਾਮਾ ਕਰਨ ਦੇ ਲਈ 25 ਲੱਖ ਰੁਪਏ ਦੀ ਮੰਗ ਕਰ ਰਹੇ ਸਨ ਅਤੇ ਪਰਿਵਾਰ ਨੂੰ ਧਮਕੀਆਂ ਵੀ ਦਿੰਦੇ ਸਨ।ਇਨ੍ਹਾਂ ਧਮਕੀਆਂ ਦੇ ਕਾਰਨ ਮੋਂਟੀ ਦੇ ਪਿਤਾ ਨੇ 19 ਨਵੰਬਰ ਨੂੰ ਆਤਮਹੱਤਿਆ ਕਰ ਲਈ ਸੀ।ਮੋਂਟੀ ਵੀ ਉਸੀ ਐਕਸੀਡੈਂਟ ਦੇ ਕਾਰਨ ਪਰੇਸ਼ਾਨ ਰਹਿੰਦਾ ਸੀ। ਪਿਛਲੇ 4-5 ਦਿਨ ਤੋਂ ਲਗਾਤਾਰ ਸ਼ਰਾਬ ਪੀ ਰਿਹਾ ਸੀ।ਐਤਵਾਰ ਨੂੰ ਸ਼ਾਮ ਕਰੀਬ 4 ਵਜੇ ਉਸ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।

ਮੌਕੇ ਤੇ ਪਹੁੰਚੇ ਥਾਣਾ ਕੈਂਟ ਮੁਖੀ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਹੈ।ਜਾਂਚ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

 

Related posts

ਕੁਵਾਰੀ ਮਾਂ ਨੇ ਕਰਤਾ ਵੱਡਾ ਕਾਂਡ; ਕੂੜੇ ਦੇ ਡੰਪ ਵਿੱਚ ਨਵਜੰਮੀ ਬੱਚੀ ਸੁੱਟਕੇ ਫਰਾਰ

htvteam

ਸਸਤੇ ਤੇ ਰੰਗ ਬਿਰੰਗੇ ਸੂਟਾਂ ਦੀ ਆਨਲਾਈਨ ਸੇਲ ਦੇਖ ਹੋਸ਼ ਭੁਲੀਆਂ ਜਨਾਨੀਆਂ

htvteam

ਥਾਣੇ ਨੇੜੇ ਬਣੇ ਹੋਟਲ ‘ਚ ਰਾਤ ਹੋਣ ਸਾਰ ਚੜ੍ਹ ਜਾਂਦੈ ਦਿਨ, ਵਿਸ਼ੇਸ਼ ਗੇਟ ਰਾਹੀ ਹੁੰਦੀ ਐ ਰਾਤ ਜਵਾਨ, ਦੇਖੋ ਲੀਕ ਵੀਡੀਓ 

Htv Punjabi

Leave a Comment