Htv Punjabi
Uncategorized

ਕੋਰੋਨਾ ਦਾ ਕਹਿਰ 53 ਪੱਤਰਕਾਰ ਦੀਆਂ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਮੁੰਬਈ : ਕਰਫਿਊ ਤੇ ਲਾਕਡਾਊਨ ਦਾ ਭਾਰਤ ‘ਚ ਕੁੱਲ 27ਵਾਂ ਦਿਨ ਹੈ ਤੇ ਇਸ ਦੌਰਾਨ ਭਾਰਤ ਦਾ ਮਹਾਂਰਾਸ਼ਟਰ ਸੂਬਾ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਸਭ ਤੋਂ ਵੱਧ ਆਇਆ ਹੈ, ਜਿੱਥੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਕੁੱਲ 4203 ਲੋਕਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਇਸ ਦੌਰਾਨ ਜਿੱਥੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਪੁਲਿਸ, ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਵੀ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਏ ਹਨ, ਉੱਥੇ ਲੰਘੇ ਦਿਨੀ ਮਹਾਂਰਾਸ਼ਟਰ ਦੇ 167 ਪੱਤਰਕਾਰਾਂ ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਰੋਨਾ ਟੈਸਟ ਕੀਤਾ ਗਿਆ।ਜਿਨ੍ਹਾਂ ਵਿੱਚੋਂ ਪ੍ਰਿੰਟ ਅਤੇੇ ਇਲੈਕਟਰੋਨਿਕ ਮੀਡੀਆ ਫੀਲਡ ਵਿੱਚ ਕੰਮ ਕਰਦੇ 53 ਪੱਤਰਕਾਰਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਉੱਥੋਂ ਦੇ ਪੁਲਿਸ ਅਤੇ ਲੋਕਲ ਪ੍ਰਸ਼ਾਸ਼ਨ ਤੋਂ ਇਲਾਵਾ ਮੀਡੀਆ ਜਗਤ ਵਿੱਚ ਵੀ ਭਾਜੜਾਂ ਪੈ ਗਈਆਂ ਹਨ।ਦੱਸ ਦਈਏ ਕਿ ਜਿਨ੍ਹਾਂ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਉਨ੍ਹਾਂ ਵਿੱਚ ਪ੍ਰਿੰਟ ਮੀਡੀਆ ਦੇ ਫੋਟੌਗ੍ਰਾਫਰ ਤੇ ਇਲੈਕਟਰਾਨਿਕ ਮੀਡੀਆ ਦੇ ਉਹ ਪੱਤਰਕਾਰ ਤੇ ਕੈਮਰਾਮੈਨ ਸ਼ਾਮਿਲ ਹਨ, ਜਿਹੜੇ ਕਿ ਹਰ ਘਟਨਾ ਨੂੰ ਮੌਕੇ ਤੇ ਜਾ ਕੇ ਕਵਰ ਕਰਦੇ ਆ ਰਹੇ ਹਨ।ਏਸ ਤੋਂ ਇਲਾਵਾ ਪ੍ਰਿੰਟ ਮੀਡੀਆ ਦੀ ਟੈਸਟ ਰਿਪੋਰਟ ਅਜੇ ਆਣੀ ਬਾਕੀ ਹੈ।

ਏਸ ਸੰਬੰਧੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਰੋਨਾ ਪਾਜ਼ੀਟਿਵ ਪਾਏ ਗਏ ਸਾਰੇੇ ਪੱਤਰਕਾਰਾਂ ਤੇ ਕੈਮਰਾਮੈਨਾਂ ਨੂੰ ਕੁਆਰੰਨਟਾਈਨ ਕਰ ਦਿੱਤਾ ਹੈ ਤੇ ਏਸ ਤੋਂ ਇਲਾਵਾ ਇਨ੍ਹਾਂ ਸਾਰਿਆਂ ਦੇ ਪਰਿਵਾਰਾਂ ਨੂੰ ਵੀ ਏਕਾਂਤਵਾਸ ‘ਚ ਰੱਖ ਕੇ ਉਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ।ਦੱਸ ਦਈਏ ਕਿ ਜਿਨ੍ਹਾਂ 167 ਮੀਡੀਆ ਕਰਮੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ ਉਸ ਸੰਬੰਧੀ ਇੱਕ ਕੈਂਪ ਸਿਹਤ ਵਿਭਾਗ ਦੀ ਮਦਦ ਨਾਲ ਪੱਤਰਕਾਰਾਂ ਦੀ ਇੱਕ ਸੰਸਥਾ ਵੱਲੋਂ ਹੀ ਲਾਇਆ ਗਿਆ ਸੀ, ਜਿਸ ਦੇ ਨਤੀਜੇ, ਦੇਖ ਸੁਣ ਕੇ ਪੱਤਰਕਾਰਾਂ ਸਮੇਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਸਨ।

Related posts

ਕਾਲਜ ਵਾਲਿਆਂ ਨੇ 68 ਕੁੜੀਆਂ ਦੇ ਉਤਰਵਾਏ ਕੱਪੜੇ, ਕਹਿੰਦੇ ਦਿਖਾਓ ਮਹੀਨਾ ਆਉਂਦੈ ਕਿ ਨਹੀਂ! ਪੈ ਗਿਆ ਰੌਲਾ

Htv Punjabi

ਇੱਕ ਮਾਰਚ ਤੋਂ ਇੱਥੇ ਹੋਵੇਗਾ ਬੱਸਾਂ ਅਤੇ ਟਰੇਨਾਂ ਵਿੱਚ ਆਣਾ ਜਾਣਾ ਸਭ ਦੇ ਲਈ ਮੁਫਤ

Htv Punjabi

ਦੇਖੋ ਤਾਲਾਬੰਦੀ ਕਿਵੇਂ ਵਧੇਗੀ ਦੁਨੀਆਂ ਦੀ 70 ਲੱਖ ਅਬਾਦੀ, ਹੈ ਤਾਂ ਸ਼ਰਮ ਵਾਲੀ ਗੱਲ ਪਰ ਹੈ ਸੱਚੀ!

Htv Punjabi

Leave a Comment