Htv Punjabi
Uncategorized

ਕੋਰੋਨੇ ਦੌਰਾਨ ਇਸ ਬੰਦੇ ਨੇ ਨਵਜੋਤ ਸਿੱਧੂ ਦੀ ਬਣਾਈ LIVE ਰੇਲ, ਵੱਡੇ ਵੱਡੇ ਲੀਡਰਾਂ ਨੂੰ ਕਹਿੰਦਾ ਹੁਣ ਨਿਕਲੋ ਬਾਹਰ !

ਅੰਮ੍ਰਿਤਸਰ(ਹਰਜੀਤ ਗਰੇਵਾਲ)  : ਸੂਬੇ ‘ਚ ਕੋਰੋਨਾ ਪੀੜਿਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਆਪਣੇ ਬਿਆਨ ਰਾਹੀਂ ਸੂਬੇ ‘ਚੋਂ ਕਰਫਿਊ ਹਟਾਉਣ ਦਾ ਇਸ਼ਾਰਾ ਵੀ ਦਿੱਤਾ ਗਿਆ ਸੀ। ਅਜਿਹੇ ਵਿੱਚ ਇੱਕ ਪਾਸੇ ਤਾਂ ਕੈਪਟਨ ਵੱਲੋਂ ਸੂਬੇ ਦੇ ਲੋਕਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਨੇ, ਪਰ ਸੂਬੇ ਦੇ ਹਾਲਾਤਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਦਾਅਵਿਆਂ ਕੁਝ ਹੋਰ ਹੀ ਰੂਪ ਦਿਖਾਉਂਦੀਆਂ ਦਿਖਾਈ ਦੇ ਰਹੀਆਂ ਨੇ ਤੇ ਇਹ ਪੋਲ ਖੋਲਣ ਦਾ ਦਾਅਵਾ ਕਿਤੈ ਸੋਸ਼ਲ ਮੀਡੀਆ ‘ਤੇ ਕਾਂਗਰਸ ਅਤੇ ਅਕਾਲੀ ਦਲ ਦੇ ਮੰਤਰੀਆਂ ਖਿਲਾਫ ਅਕਸਰ ਆਪਣੀ ਭੜਾਸ ਕੱਢਦੇ ਰਹਿੰਦੇ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨ੍ਹਾ ਨੇ। ਜਿਨ੍ਹਾਂ ਨੇ ਅੱਜ ਅੰਮ੍ਰਿਤਸਰ ‘ਚ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਨਣ ਦੇ ਨਾਲ ਨਾਲ ਉਨ੍ਹਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਮੰਨ੍ਹਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਸਮੇਤ ਸਾਰੇ ਵਿਧਾਇਕਾਂ ਖਿਲਾਫ ਇੱਕ ਵਾਰ ਫੇਰ ਦੱਬ ਕੇ ਭੜਾਸ ਕੱਢੀ।  ਦੱਸ ਦੀਏ ਕਿ ਅੱਜ ਮੰਨ੍ਹਾ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਆਟੇ ਦੀਆਂ ਥੈਲੀਆਂ ‘ਤੇ ਆਪਣੀ ਫੋਟੋ ਲਗਾ ਕੇ ਗਰੀਬਾਂ ‘ਚ ਵੰਡਣ ‘ਤੇ ਕੁਝ ਜ਼ਿਆਦਾ ਹੀ ਨਾਰਾਜ਼ ਦਿਖੇ ਅਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਕਥਿਤ ਮਾੜੀਆਂ ਨੀਤੀਆਂ ਨੂੰ ਵੀ ਕੈਮਰੇ ਸਾਹਮਣੇ ਦੱਬਕੇ ਭੰਡਿਆ।

ਆਖ਼ਰ ਮੰਨ੍ਹਾ ਨੇ ਨਵਜੋਤ ਸਿੰਘ ਸਿੱਧੂ ਖਿਲਾਫ ਹੋਰ ਕੀ ਕੀ ਕਿਹਾ? ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਇਹ ਵੀਡੀਓ..

Related posts

ਬੰਦਾ ਕਰੋਨਾ ਨੂੰ ਹਰਾ ਕੇ ਪਹੁੰਚਿਆ ਘਰ, ਫਿਰ ਦੇਖੋ ਉਸਨੂੰ ਕਰੋਨਾ ਦਾ ਸ਼ੁਕਰੀਆ ਕਰਕੇ ਕਿਉਂ ਜਾਣਾ ਪਿਆ ਹੋਟਲ!

Htv Punjabi

ਕੋਰੋਨਾ ਮਹਾਂਮਾਰੀ : ਸਰਕਾਰਾਂ ਹਾਰ ਗਈਆਂ ਲੋਕਾਂ ਨੂੰ ਸਮਝਾ ਸਮਝਾ, ਹਾਰਕੇ ਚੱਕਿਆ ਆਹ ਕਦਮ ਤੇ ਹੋ ਗਈਆਂ ਮਾਲਾਮਾਲ, ਦੇਖੋ ਕਿਵੇਂ 

Htv Punjabi

ਚੋਰ ਰਾਤ ਵੇਲੇ ਖੋਲ੍ਹ ਰਹੇ ਸੀ ਮੱਝ, ਮਾਲਕਿਨ ਨੇ ਰੋਲਾ ਪਾਇਆ ਤਾਂ ਮੱਝ ਛੱਡ ਮਾਲਕਿਨ ਹੀ ਚੁੱਕ ਕੇ ਲੈ ਗਏ

Htv Punjabi

Leave a Comment