Htv Punjabi
Punjab Video

ਕੋਰੋਨੇ ਦੇ ਮਾਹੌਲ ‘ਚ ਇਸ ਪਿੰਡ ਚੋਂ ਆਈ ਬਹੁਤ ਹੀ ਮਾੜੀ ਖ਼ਬਰ, ਕੋਰੋਨੇ ਤੋਂ ਵੱਧ ਨਿਕਲੇ ਆਹ ਬੇਜ਼ੁਬਾਨ, ਦੇਖੋ 70 ਸਾਲ ਬਜ਼ੁਰਗ ਦਾ ਹਾਲ 

ਨਾਭਾ (ਸੁਖਚੈਨ ਸਿੰਘ ਲੁਭਾਣਾ): ਇੱਕ ਪਾਸੇ ਜਿੱਥੇ ਪੂਰੀ ਦੁਨੀਆਂ ਕੋਰੋਨੇ ਦੀ ਜੰਗ ਜਿੱਤਣ ਲਈ ਆਪੋ ਆਪਣੇ ਘਰਾਂ ਅੰਦਰ ਵੜ੍ਹੀ ਬੈਠੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ‘ਚ ਕੋਰੋਨੇ ਦੇ ਏਸ ਖਤਰਨਾਕ ਮਾਹੌਲ ‘ਚ ਵੀ ਵੱਡੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ।  ਜਿਸ ਵਿਚ ਕੀਤੇ ਕੋਈ ਪੁਲਿਸ ਵਾਲੇ ਆਪਣੇ ਹੀ ਮੁਲਾਜ਼ਮਾਂ ਤੇ ਕੁੱਟਮਾਰ ਦੇ ਇਲਜ਼ਾਮਲਾਉਂਦੀਆਂ ਸੜਕਾਂ ਤੇ ਰੋਂਦੇ ਦਿਖਾਈ ਦਿੱਤੇ, ਉਥੇ ਹੀ ਕੋਈ ਲੋਕਾਂ ਦੀ ਰੱਖਿਆ ਲਈ ਖਾਧੇ ਪੁਲਿਸ ਵਾਲੇ ਦਾ ਹੀ ਹੱਥ ਵੱਢ ਗਿਆ।  ਪਰ ਜਿਹੜੀ ਵਾਰਦਾਤ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਚ ਵਾਪਰੀ ਐ ਉਸ ਨੇ ਵੀ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤੈ। ਜਿਸ ਵਿਚ ਨਾਭਾ ਦੇ ਪਿੰਡ ਅਲੌਹਰਾਂ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦਾ ਗਵਾਂਢ ‘ਚ ਰਹਿੰਦੇ ਆਪਣੇ ਭਰਾ ਦੇ ਪਰਿਵਾਰ ਨਾਲ ਜਦੋਂ ਕਬੂਤਰਾਂ ਪਿੱਛੇ ਮਾਮੂਲੀ ਝਗੜਾ ਹੋ ਗਿਆ ਤਾਂ ਉਹ ਝਗੜਾ ਇੰਨੀ ਜਲਦੀ ਖੂਨੀ ਰੂਪ ਧਾਰਨ ਕਰ ਲਾਵੇਗਾ ਇਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਇਸ ਵਾਰਦਾਤ ਦੌਰਾਨ ਜਗਿੰਦਰ ਸਿੰਘ ਨੂੰ ਹਮਲਾਵਰਾਂ ਨੇ ਜਾਣੋ ਮਾਰ ਮੁਕਾਇਆ। ਜਿਸ ਬਾਰੇ ਮ੍ਰਿਤਕ ਦੇ ਪੋਤੇ ਮਨਦੀਪ ਸਿੰਘ ਦੇ ਦੋਸ਼ ਨੇ ਕਿ ਉਨ੍ਹਾਂ ਦੇ ਤਾਏ ਦੇ ਮੁੰਡੇ ਕੁੜੀਆਂ ਨੇ ਉਸਦੇ ਦਾਦੇ ਦੇ ਸਿਰ ‘ਚ ਡਾਂਗਾਂ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤੈ।

ਇਸ ਤੋਂ ਇਲਾਵਾ ਹਸਪਤਾਲ ਦੇ ਡਾਕਟਰ ਸੰਜੇ ਮਾਥੁਰਦਾ ਕਹਿਣੈ ਕਿ ਪਰਿਵਾਰ ਵਾਲੇ ਜਦੋਂ ਜ਼ਖਮੀ ਹਾਲਤ ‘ਚ ਜੋਗਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ ਤਾਂ ਉਸਦੀ ਪਹਿਲਾਂ ਮੌਤ ਹੋ ਚੁੱਕੀ ਸੀ। ਡਾਕਟਰ ਮਾਥੁਰ ਅਨੁਸਾਰ ਲੜ ਦਾ ਮੁਆਇਨਾ ਕਾਰਨ ਤੇ ਮੁਢਲੇ ਤੌਰ ਤੇ ਇਹ ਦਿਖਾਈ ਦੇਂਦਾ ਸੀ ਕਿ ਉਸ ਦੇ ਕੰਨ ਤੇ ਮੂੰਹ ਚੋਣ ਖੂਨ ਆ ਰਿਹਾ ਸੀ

ਉੱਧਰ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨਾਭਾਐੱਸਐੱਚਓ ਤੇ ਜਾਂਚ ਅਧਿਕਾਰੀ ਜੈਇੰਦਰ ਸਿੰਘ ਰੰਧਾਵਾਦਾ ਕਹਿਣੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ…
ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਹੇਠ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ…

Related posts

ਲਓ ਜੀ 10 ਲੱਖ ਵਾਲੇ ਬੀਮੇ ਦੀ ਹੋਈ ਸ਼ੁਰੂਆਤ, ਜਾਣੋ ਕਿਸਨੂੰ ਮਿਲੂ ਲਾਭ

htvteam

ਢੋਂਗੀ ਬਾਬੇ ਨੇ ਵੱਸ ਚ ਕਰਲੀ ਜਨਾਨੀ, ਫਿਰ ਕੀਤਾ ਕਾਂਡ ?

htvteam

ਭਾਰਤ ਜੋੜੋ ਯਾਤਰਾ ਦੇ ਦੌਰਾਨ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ; ਦਿੱਗਜ ਨੇਤਾ ਦਾ ਅਸਤੀਫ਼ਾ

htvteam

Leave a Comment