ਚੰਡੀਗੜ੍ਹ : ਪੰਜਾਬ ਦੇ ਫਗਵਾੜਾ ਸ਼ਹਿਰ ਵਿੱਚ ਇੱਕ ਨਵੇਂ ਵਿਆਹੇ ਜੋੜੇ ਨੂੰ ਪੁਲਿਸ ਵਾਲਿਆਂ ਵੱਲੋਂ ਅਨੋਖਾ ਤੋਹਫਾ ਮਿਲਿਆ ਹੈ l ਪੁਲਿਸ ਵਾਲਿਆਂ ਨੇ ਇਸ ਜੋੜੇ ਦੇ ਲਈ ਇੱਕ ਕੇਕ ਦਾ ਇੰਤਜ਼ਾਮ ਕਰਵਾਇਆ l ਕੇਕ ਦਾ ਇੰਤਜ਼ਾਮ ਇਸ ਲਈ ਕਰਵਾਇਆ ਗਿਆ ਕਿਉਂਕਿ ਇਸ ਨਵ ਵਿਆਹੇ ਜੋੜੇ ਨੇ ਆਪਣੇ ਵਿਆਹ ਸਮਾਰੋਹ ਦੇ ਦੌਰਾਨ ਲਾਕਡਾਊਨ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਨ ਕੀਤਾ ਸੀ l ਵਿਆਹ ਸਮਾਰੋਹ ਵਿੱਚ ਦੋਨਾਂ ਪੱਖਾਂ ਦੇ ਸਿਰਫ ਪੰਜ ਪੰਜ ਲੋਕ ਸ਼ਾਮਿਲ ਹੋਏ ਅਤੇ ਬੁੱਧਵਾਰ ਨੂੰ ਇੱਥੇ ਇੱਕ ਗੁਰਦੁਆਰੇ ਵਿੱਚ ਸੁਖਵਿੰਦਰ ਸਿੰਘ ਧਾਲੀਵਾਲ ਅਤੇ ਖੁਸ਼ਬੀਰ ਕੌਰ ਵਿਆਹ ਬੰਧਨ ਵਿੱਚ ਬੰਨੇ ਗਏ l
ਵਿਆਹ ਦੇ ਬਾਅਦ ਜਦੋਂ ਲਾੜਾ ਲਾੜੀ ਸਤਨਾਮਪੁਰਾ ਦੇ ਕੋਲ ਪਹੁੰਚੇ ਤਾਂ ਉਹ ਅਚਾਨਕ ਹੈਰਾਨ ਰਹਿ ਗਏ l ਐਸਐਚਓ ਊਸ਼ਾ ਰਾਣੀ ਦੀ ਲੀਡਰਸ਼ਿਪ ਵਿੱਚ ਪੁਲਿਸ ਅਧਿਕਾਰੀਆਂ ਨੇ ਪੁਲਿਸ ਥਾਣੇ ਦੇ ਬਾਹਰ ਕੇਕ ਤਿਆਰ ਰੱਖਿਆ ਸੀ l ਲਾਕਡਾਊਨ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ ਦੇ ਲਈ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ ਹੀ ਦੋਨਾਂ ਤੋਂ ਕੇਕ ਕਟਵਾਇਆ ਗਿਆ l
ਐਸਐਚਓ ਊਸ਼ਾ ਰਾਣੀ ਦਾ ਵੀ ਹਾਲ ਹੀ ਵਿੱਚ ਵਿਆਹ ਹੋਇਆ ਹੈ ਅਤੇ ਉਹ ਵੀ ਹੱਥਾਂ ਵਿੱਚ ਚੂੜਾ ਪਾ ਕੇ ਡਿਊਟੀ ਕਰ ਰਹੀ ਹੈ l ਲਾੜੇ ਨੇ ਕਿਹਾ, ਅਸੀਂ ਪੂਰੀ ਜ਼ਿੰਦਗੀ ਇਸ ਗੱਲ ਨੂੰ ਯਾਦ ਰੱਖਾਂਗੇ l