ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਹਤ ਦੀ ਖਬਰ ਆਈ l ਸਿਹਤ ਮੰਤਰਾਲਿਆ ਦੇ ਸੰਯੁਕਤ ਮੰਤਰੀ ਲਵ ਅਗਰਵਾਲ ਨੇ ਦੱਸਿਆ ਕਿ ਬੀਤੇ 14 ਦਿਨ ਵਿੱਚ 80 ਜ਼ਿਲਿ੍ਹਆਂ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ l ਉੱਥੇ ਹੀ 15 ਅਜਿਹੇ ਜ਼ਿਲ੍ਹੇ ਵੀ ਹਨ ਜਿੱਥੇ ਪਿਛਲੇ 28 ਦਿਨਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ l ਲਾਕਡਾਊਨ ਦੇ ਚੱਲਦੇ ਪੀੜਿਤਾਂ ਦੀ ਵਾਇਰਸ ਦੇ ਫੈਲਣ ਦੀ ਰਫਤਾਰ ਵੀ ਘੱਟ ਹੋਈ ਹੈ l ਹੁਣ ਹਰ ਦਸ ਦਿਨ ਵਿੱਚ ਕੋਰੋਨਾ ਪੀੜਿਤਾਂ ਦੀ ਸੰਖਿਆ ਦੁੱਗਣੀ ਹੋ ਰਹੀ ਹੈ l ਠੀਕ ਹੋਣ ਦੀ ਦਰ ਯਾਨੀ ਰਿਕਵਰੀ ਰੇਟ 20.57 ਪ੍ਰਤੀਸ਼ਤ ਹੋਇਆ ਹੈ l
ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪਾਲ ਦੇ ਮੁਤਾਬਿਕ, ਲਾਕਡਾਊਨ ਦੇ ਪਹਿਲੇ ਹਫਤੇ ਵਿੱਚ ਦੇਸ਼ ਵਿੱਚ 1251 ਮਾਮਲੇ ਆਏ ਅਤੇ ਇਸ ਦਾ ਡਬਲੰਿਗ ਰੇਟ 5.2 ਰਿਹਾ l ਜਦਕਿ ਦੂਸਰੇ ਹਫਤੇ ਦੇ ਅੰਤ ਵਿੱਚ 4.2 ਦੇ ਡਬਲੰਿਗ ਰੇਟ ਦੇ ਨਾਲ 4421 ਮਾਮਲੇ ਆਏl ਤੀਸਰੇ ਹਫਤੇ ਵਿੱਚ 10,363 ਮਾਮਲੇ ਆਏ ਅਤ ਡਬਲੰਿਗ ਰੇਟ 8.6 ਰਿਹਾ l ਲਾਕਡਾਊਨ ਦੇ ਬਾਅਦ ਤੋਂ ਇਹ ਡਬਲੰਿਗ ਰੇਟ ਬਦਲ ਗਿਆ l ਜੇਕਰ ਲਾਕਡਾਊਨ ਜਿਹੇ ਉਪਾਅ ਨੂੰ ਲਾਗੂ ਕਰ ਕੇ ਕੋਰੋਨਾ ਵਾਇਰਸ ਦਾ ਰੇਟ ਨਹੀਂ ਰੋਕਦੇ ਤਾਂ ਅੱਜ ਸਾਡੇ ਦੇਸ਼ ਵਿੱਚ ਕਾਫੀ ਨੁਕਸਾਨ ਹੁੰਦਾ l ਅੱਜ ਸਾਡੇ ਇੱਥੇ 23 ਹਜ਼ਾਰ ਮਾਮਲੇ ਹਨ, ਜੇਕਰ ਲਾਕਡਾਊਨ ਲਾਗੂ ਨਾ ਹੁੰਦਾ ਤਾਂ 73 ਹਜ਼ਾਰ ਕੇਸ ਹੁੰਦੇ l
ਅਗਰਵਾਲ ਨੇ ਕਿਹਾ ਕਿ ਦੇਸ਼ ਦੇ 734 ਜ਼ਿਲਿ੍ਹਆਂ, 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਬੀਮਾਰੀ ਦਾ ਡਾਟਾ ਇੱਕਠਾ ਕਰ ਰਹੇ ਹਾਂ l ਹਰ ਤਰ੍ਹਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ l ਇਸ ਦੇ ਲਈ ਸਵਿਰਲਾਂਸ ਵਿੱਚ ਮਦਦ ਮਿਲੀ ਹੈ l ਘਰ ਘਰ ਜਾ ਕੇ ਲੋਕਾਂ ਦਾ ਸਰਵੇ ਅਤੇ ਸੈਂਪਲ ਲਿਆ ਜਾ ਰਿਹਾ ਹੈ l ਜੇਕਰ ਕੋਈ ਪ੍ਰਭਾਵਿਤ ਮਿਲਦਾ ਹੈ ਤਾਂ ਉਸ ਨੂੰ ਪੂਰਾ ਇਲਾਜ ਦਿੱਤਾ ਜਾਂਦਾ ਹੈ.ਅਸੀਂ ਜ਼ਿਲ੍ਹਾ ਲੈਵਲ ਤੇ ਰਾਜ ਅਤੇ ਕੇਂਦਰ ਤੱਕ ਸਵਿਰਲਾਂਸ ਸਿਸਟਮ ਬਣਾਇਆ ਗਿਆ ਹੈ l ਹੁਣ ਤੱਕ 9 ਲੱਖ 45 ਹਜ਼ਾਰ ਲੋਕ ਸਰਵਿਸਲਾਂਸ ਹਨ l
