ਜਿੱਥੇ ਇਲਾਜ ਅਧੀਨ ਲੜਕੀ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਸਹਿਮਤੀ ਨਾਲ ਪਿੰਡ ਸਹਿਜਾਦੀ ਦੇ ਵਸਨੀਕ ਦੋਸੀ ਬਲਜੀਤ ਸਿੰਘ ਬਾਬਾ ਨੇ ਉਸ ਨੂੰ ਆਪਣੀ ਧੀ ਬਨਾਇਆ ਹੋਇਆ ਸੀ ਤੇ ਉਹ ਉਸ ਕੋਲ ਹੀ ਪਿਛਲੇ ਤਿੰਨ ਚਾਰ ਸਾਲ ਤੋਂ ਹੀ ਉਸਦੇ ਡੇਰੇ ਤੇ ਰਹਿ ਰਹੀ ਸੀ । ਉਸ ਨੇ ਦੱਸਿਆ ਕਿ ਦੋਸੀ ਬਾਬਾ ਉਸਨੂੰ ਡਰਾ ਧਮਕਾ ਕੇ ਉਸ ਨਾਲ ਜਬਰ ਜਿਨਾਹ ਕਰਦਾ ਰਿਹਾ ਹੈ ਅਤੇ ਅਕਸਰ ਉਸਨੂੰ ਘਰ ਤੋਂ ਬਾਹਰ ਲਿਜਾ ਕੇ ਵੀ ਇਹ ਕਾਰਾ ਕਰਦਾ ਰਹਿੰਦਾ ਸੀ।
ਉਧਰ ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਬਲਜੀਤ ਸਿੰਘ ਨਾਮ ਦੇ ਵਿਅਕਤੀ ਕੋਲ ਪਿਛਲੇ ਤਿੰਨ ਚਾਰ ਸਾਲ ਤੋਂ ਰਹਿ ਰਹੀ ਸੀ। ਅਤੇ ਦੋਸੀ ਬਲਜੀਤ ਸਿੰਘ ਦਾ ਮਨ ਬੇਈਮਾਨ ਹੋ ਗਿਆ ਤੇ ਉਸ ਨੇ ਪੀੜਤਾ ਨਾਲ ਜਬਰਦਸਤੀ ਕੀਤੀ। ਜਿਸਤੇ ਪੀੜਤਾ ਗਰਭਵਤੀ ਹੋ ਗਈ ਤੇ ਗੱਲ ਸਭ ਦੇ ਸਾਹਮਣੇ ਆ ਗਈ। ਉਨ੍ਹਾਂ ਪੀੜਤ ਲੜਕੀ ਦੇ ਬਿਆਨਾ ਦੇ ਅਧਾਰ ‘ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਇਥੇ ਜਿਕਰਯੋਗ ਇਹ ਹੈ ਕਿ ਆਖੋਤੀ ਬਾਬਿਆਂ ਦੇ ਡੇਰਿਆਂ ਵਿੱਚ ਰਹਿੰਦੀਆਂ ਲੜਕੀਆਂ ਨਾਲ ਜਬਰਜਿਨਾਹ ਹੋਣ ਦਾ ਕੋਈ ਪਹਿਲਾਂ ਮਾਮਲਾ ਨਹੀਂ ਅਕਸਰ ਹੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਸੋ ਲੋੜ ਹੈ ਅਜਿਹੇ ਆਖੋਤੀ ਸਾਧਾ ਖਿਲਾਫ ਸਖਤ ਕਾਰਵਾਈ ਕਰਨ ਦੀ ਤਾਂ ਜੋ ਅਜਿਹੀਆਂ ਘਟਨਾਵਾ ਵਾਰ ਵਾਰ ਸਾਹਮਣੇ ਨਾ ਆ ਸਕਣ।
