Htv Punjabi
Uncategorized

ਆਹ ਖ਼ਬਰ ਨੂੰ ਧਿਆਨ ਨਾਲ ਪੜ੍ਹਿਓ, ਦੇਖੋ ਭਾਰਤ ‘ਚ 17 ਦੇਸ਼ਾਂ ਚੋਂ ਕਿਵੇਂ ਆਈ ਐ ਕਰੋਨਾ ਵਾਇਰਸ ਦੀ ਬਿਮਾਰੀ!

ਨਵੀਂ ਦਿੱਲੀ : ਜਲਵਾਯੂ ਅਤੇ ਜਗ੍ਹਾ ਦੇ ਹਿਸਾਬ ਨਾਲ ਕੋਰੋਨਾ ਵਾਇਰਸ ਦਾ ਰੂਪ ਬਦਲਣ ਤੇ ਹੁਣ ਭਾਰਤੀ ਵਿਗਿਆਨਿਕਾਂ ਨੇ ਵੀ ਮੁਹਰ ਲਾ ਦਿੱਤੀ ਹੈ l ਇਸ ਦੇ ਜੀਨੋਮ ਦੀ ਤਲਾਸ਼ ਕਰ ਰਹੇ ਵਿਗਿਆਨਿਕਾਂ ਨੇ ਪਾਇਆ ਕਿ ਭਾਰਤੀ ਮਰੀਜ਼ਾਂ ਵਿੱਚ ਹੁਣ ਤੱਕ 17 ਤੋਂ ਵੀ ਜ਼ਿਆਦਾ ਦੇਸ਼ਾਂ ਦੇ ਵਾਇਰਸ ਮਿਲ ਚੁੱਕੇ ਹਨ l ਵਾਇਰਸ ਦੇ ਪੰਜ ਮਿਊਟੇਸ਼ਨ ਯਾਨੀ ਆਨੁਵਾਂਸ਼ਿਕ ਪਰਿਵਰਤਨ ਵੀ ਮਿਲੇ ਹਨ l
ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਦੇ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਭਾਰਤੀ ਮਰੀਜ਼ਾਂ ਵਿੱਚ ਹੁਣ ਤੱਕ ਮਿਲਣ ਵਾਲੇ ਵਾਇਰਸ ਕਿਸੀ ਇੱਕ ਦੇਸ਼ ਦੇ ਵਾਇਰਸ ਜਿਹੇ ਨਹੀਂ ਹਨ l ਮਰੀਜ਼ ਜਿਸ ਦੇਸ਼ ਤੋਂ ਵਾਪਸ ਆਇਆ ਹੈ, ਉਸ ਵਿੱਚ ਉੱਥੇ ਫੈਲੇ ਸਟਰੇਨ ਦਾ ਪਤਾ ਲੱਗਿਆ ਹੈ l ਇਸ ਨਾਲ ਸਾਬਿਤ ਹੁੰਦਾ ਹੈ ਕਿ ਚੀਨ ਦੇ ਵੁਹਾਨ ਤੋਂ ਨਿਕਲਿਆ ਵਾਇਰਸ ਜਿਸ ਦੇਸ਼ ਵਿੱਚ ਪਹੁੰਚਿਆ, ਉੱਥੇ ਦੇ ਹਾਲਾਤ ਦੇ ਮੁਤਾਰਿਕ ਖੁਦ ਨੂੰ ਢਾਲ ਲਿਆ l ਵਿਗਿਆਨਿਕਾਂ ਨੇ ਕੇਰਲ, ਇਟਲੀ, ਈਰਾਨ ਤੋਂ ਵਾਪਸ ਆਏ ਭਾਰਤੀਆਂ ਨੂੰ ਪੰਜ ਸਮੂਹਾਂ ਵਿੱਚ ਵੰਡਿਆ ਅਤੇ ਉਨ੍ਹਾਂ ਦੇ 21 ਨਮੂਨਿਆਂ ਤੇ ਅਧਿਐਨ ਕੀਤਾ l
ਪਾਇਆ ਗਿਆ ਹੈ ਕਿ ਹਰ ਪ੍ਰਭਾਵਿਤ ਨਮੂਨੇ ਵਿੱਚ ਵਾਇਰਸ ਅਲੱਗ ਅਲੱਗ ਦੇਸ਼ ਦੇ ਮੁਤਾਬਿਕ ਵਿਵਹਾਰ ਕਰ ਰਿਹਾ ਹੈ l ਐਨਆਈਵੀ ਦੇ ਇੱਕ ਵਿਗਿਆਨਿਕ ਨੇ ਦੱਸਿਆ ਕਿ ਤੀਸਰੇ ਅਧਿਐਨ ਵਿੱਚ ਵੀ ਸਾਨੂੰ ਕਾਮਯਾਬੀ ਹਾਸਿਲ ਨਹੀਂ ਹੋਈ, ਜਿਸ ਦੇ ਲਈ ਅਸੀਂ ਦੋ ਮਹੀਨੇ ਤੋਂ ਲੱਗੇ ਹੋਏ ਸੀ l ਇਸ ਤੋਂ ਪਤਾ ਲਾ ਸਕਾਂਕੇ ਕਿ ਭਾਰਤ ਵਿੱਚ ਕਿੰਨੇ ਸਟਰੋਨ ਅਤੇ ਮਿਊਟੇਸ਼ਨ ਹਨ l ਇਨ੍ਹਾਂ ਵਿੱਚ ਕਿਵੇਂ ਕਿਵੇਂ ਬਦਲਾਵ ਹੋ ਰਹੇ ਹਨ l
ਚੀਨ ਦੇ ਨੈਸ਼ਨਲ ਸੈਂਟਰ ਫਾਰ ਬਾਇਓਇਨਫਾਰਮੇਸ਼ਨ ਦੇ ਇੱਕ ਅਧਿਐਨ ਵਿੱਚ ਵਾਇਰਸ ਦੇ 4300 ਮਯੂਟੇਸ਼ਨ ਦਰਜ ਕੀਤੇ ਸਨ l ਇਨ੍ਹਾਂ ਨੇ ਵੁਹਾਨ ਵਿੱਚ ਮਿਲੇ 10 ਹਜ਼ਾਰ ਲੋਕਾਂ ਦੇ ਸੈਂਪਲ ਤੇ ਜਾਂਚ ਕੀਤੀ ਸੀ l ਉੱਥੇ ਹੀ ਤਿੰਨ ਸਟਰੇਨ ਏ, ਬੀ ਅਤੇ ਸੀ ਦਾ ਪਤਾ ਵੀ ਲਾਇਆ ਸੀ ਪਰ ਭਾਰਤੀ ਵਿਗਿਆਨਿਕਾਂ ਨੂੰ ਲੱਗਦਾ ਹੈ ਕਿ ਕੁਝ ਸਟਰੇਨ ਅਜਿਹੇ ਵੀ ਹਨ ਜਿਨ੍ਹਾਂ ਦੀ ਤਾਕਤ ਦਾ ਪੂਰਾ ਅਨੁਮਾਨ ਨਹੀਂ ਲਾਇਆ ਜਾ ਸਕਦਾ l ਮੈਡ ਰੈਕਸੀਵ ਸਾਇੰਸ ਜਰਨਲ ਵਿੱਚ ਪ੍ਰਕਾਸ਼ਿ ਇੱਕ ਅਧਿਐਨ ਵਿੱਚ ਵੀ ਘਾਤਕ ਮਯੂਟੇਸ਼ਨ ਦੀ ਪੁਸ਼ਟੀ ਹੋਈ l

Related posts

ਗੁਰਦੁਆਰੇ ਦੇ ਗ੍ਰੰਥੀ ਵੱਲੋਂ ਪਾਠ ਸਿੱਖਣ ਆਈ ਨਾਬਾਲਗ ਕੁੜੀ ਨਾਲ ਕੀਤੀਆਂ ਅਸ਼ਲੀਲ ਹਾਕਤਾਂ ਕੈਮਰੇ ‘ਚ ਹੋਈਆਂ ਕੈਦ, ਦੇਖੋ ਗ੍ਰੰਥੀ ਦੇ ਨਾਲ ਹੋਰ ਕੌਣ ਰਗੜਿਆ ਗਿਆ ਤੇ ਕਿਵੇਂ 

Htv Punjabi

ਪੁਲਿਸ ਨੇ ਰਾਜਸਥਾਨ ਤੋਂ ਆਉਂਦੇ ਟਰੱਕ ਨੂੰ ਰੋਕਿਆਂ ਤਾਂ ਉੱਡੇ ਹੋਸ਼!

htvteam

ਰੋਹਿਤ ਸ਼ਰਮਾ ਦੂਜੀ ਵਾਰ ਬਣੇ ਪਿਤਾ: ਪਤਨੀ ਰਿਤਿਕਾ ਨੇ ਦਿੱਤਾ ਪੁੱਤ ਨੂੰ ਜਨਮ

htvteam

Leave a Comment