Htv Punjabi
Punjab

ਦੇਖੋ ਭਾਰਤੀ ਕੁਨੀਨ ਦੀ ਦੁਨੀਆਂ ਕਿਉਂ ਦੀਵਾਨੀ ਐ, ਪਰ ਪਤਾ ਨਹੀਂ ਭਾਰਤੀਆਂ ਨੂੰ ਕਦੋਂ ਸਮਝ ਆਏਗੀ? ਡਾਕਟਰ ਦੀ ਗੱਲ ਮੰਨਣ ਤਾਂ ਹੀ ਕੁਝ ਹੋਏ?

ਇੰਦੌਰ : ਦੁਨੀਆਂ ਭਰ ਵਿੱਚ ਹਾਈਡਰੋਕਸੀਕਲੋਰੋਕਵੀਨ ਦਵਾਈ ਨੂੰ ਕੋਰੋਨਾ ਦੇ ਬਚਾਅ ਵਿੱਚ ਕਾਰਗਰ ਮੰਨਿਆ ਜਾ ਰਿਹਾ ਹੈ l ਪਰ ਇੱਥੇ ਸਵਾਲ ਇਹ ਹੈ ਕਿ ਕੀ ਇੰਦੌਰ ਵਿੱਚ ਪ੍ਰਭਾਵਿਤ ਹੋਏ ਕੋਰੋਨਾ ਦਾ ਇਲਾਜ ਕਰ ਰਹੇ 3 ਡਾਕਟਰ, 9 ਨਰਸਾਂ ਅਤੇ 2 ਟੈਕਨੀਸ਼ੀਅਨ ਨੇ ਇਹ ਦਵਾਈ ਨਹੀਂ ਲਈ ਸੀ l ਦਰਅਸਲ ਸਿਹਤ ਕਰਮੀਆਂ ਨੂੰ ਦੇਣ ਦੇ ਲਈ ਸਿਹਤ ਵਿਭਾਗ ਨੂੰ 2 ਲੱਖ ਗੋਲੀਆਂ ਦਿੱਤੀਆਂ ਗਈਆਂ ਸਨ l ਮੈਡੀਕਲ ਕਾਲਜ ਨੇ ਵੀ ਲੱਖਾਂ ਦੀ ਸੰਖਿਆ ਵਿੱਚ ਦਵਾਈ ਖਰੀਦੀ l ਡਾਕਟਰਸ ਅਤੇ ਨਰਸਿੰਗ ਸਟਾਫ ਨੇ ਦਵਾਈ ਦਾ ਡੋਜ਼ ਲਿਆ ਸੀ l ਇਸ ਦੇ ਬਾਵਜੂਦ ਡਾਕਟਰ ਨਰਸਾਂ ਸਮੇ਼ 14 ਹੈਲਥ ਵਰਕਰਸ ਪ੍ਰਭਾਵਿਤ ਹੋ ਗਏ l ਇਨ੍ਹਾਂ ਦਾ ਐਮਆਰ ਟੀਬੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ l

ਐਨੇਸਥੀਸਿਆ ਵਿਭਾਗ ਵਿੱਚ ਕੰਮ ਕਰਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਕਬੀਰ ਕੌਸ਼ਲ ਦੀ ਡਿਊਟੀ ਐਮਆਰ ਟੀਬੀ ਹਸਪਤਾਲ ਵਿੱਚ ਲੱਗੀ ਸੀ l ਡਾਕਟਰ ਕੌਸ਼ਲ ਚੌਥੇ ਹਫਤੇ ਦੀ ਦਵਾਈ ਲੈਣ ਤੋਂ ਪਹਿਲਾਂ ਹੀ ਕੋਰੋਨਾ ਦੀ ਚਪੇਟ ਵਿੱਚ ਆ ਗਏ ਪਰ ਹੁਣ ਉਹ ਡਿਸਚਾਰਜ ਹੋ ਗਏ ਹਨ l ਉਨ੍ਹਾਂ ਦਾ ਕਹਿਣਾ ਹੈ ਕਿ ਐਚਸੀਕਿਊਐਸ ਕੋਰੋਨਾ ਵਾਇਰਸ ਤੋਂ ਬਚਾਉਂਦੀ ਨਹੀਂ ਹੈ, ਪਰ ਉਸ ਦੀ ਤੀਬਰਤਾ ਘੱਟ ਕਰ ਦਿੰਦੀ ਹੈ l ਸੰਭਾਵਨਾ ਹੈ ਕਿ ਇਸ ਦਵਾਈ ਦੇ ਕਾਰਨ ਹੀ ਬੀਮਾਰੀ ਦਾ ਮੇਰੇ ਤੇ ਪ੍ਰਭਾਵ ਨਾ ਮਾਤਰ ਦਾ ਰਿਹਾ l

ਆਈਐਮਏ ਦੇ ਪ੍ਰਧਾਨ ਅਤੇ ਗਠੀਆ ਰੋਗ ਵਿਸ਼ੇਸ਼ਕ ਡਾਕਟਰ ਸੌਰਭ ਮਾਲਵੀ ਦੱਸਦੇ ਹਨ ਕਿ ਸਰੀਰ ਦੇ ਸੈਲ ਐਸਿਟਿਕ ਹੁੰਦੇ ਹਨ l ਇਹ ਦਵਾਈ ਉਨ੍ਹਾਂ ਦਾ ਪੀਐਚ ਲੈਵਲ ਵਧਾਉਂਦੀ ਹੈ, ਜਿਸ ਕਾਰਨ ਵਾਇਰਸ ਸਿੱਧੇ ਅਟੈਕ ਨਹੀਂ ਕਰ ਪਾਉਂਦਾ, ਹਾਲਾਂਕਿ ਦਵਾਈ ਦੇ ਕੋਰੋਨਾ ਵਾਇਰਸ ਤੇ ਅਸਰ ਨੂੰ ਲੈ ਕੇ ਬਹਿਸ ਚੱਲ ਰਹੀ ਹੈ l

Related posts

ਮਹਿ ਲਾ ਕਰਮ ਚਾਰੀ ਤੇ ਵੱਡੇ ਅਧਿਕਾਰੀ ਨੇ ਰੱਖੀ ਗੰ ਦੀ ਨਜ਼ਰ, ਵੱਡੇ ਅਧਿਕਾਰੀ ਨੂੰ ਪੈ ਗਈਆਂ ਭਾਜੜਾਂ

htvteam

ਸ਼ਰਾਬ ਦੀ ਬੋਤਲ ਤੇ ਅਜਿਹਾ ਕਿ ਲਿਖਿਆ ਕਿ ਬੰਦੇ ਨੇ ਕੀਤਾ ਹੰਗਾਮਾ !

htvteam

ਦੇਖੋ ਕੀ ਹੋ ਗਿਆ

htvteam

Leave a Comment