Htv Punjabi
Uncategorized

ਦੇਖੋ ਬੱਚਿਆਂ ਲਈ ਕਿੰਨਾ ਖ਼ਤਰਨਾਕ ਹੁੰਦਾ ਜਾ ਰਿਹੈਕੋਰੋਨਾ, ਹਸਪਤਾਲਾਂ ‘ਚ ਤੜਫਦੇ ਬੱਚੇ ਦੇਖੇ ਨੀ ਜਾਂਦੇ, ਐਮਰਜੈ਼ਸੀ ਅਲਰਟ ਜਾਰੀ 

ਬਿ੍ਰਟੇਨ : ਬਿ੍ਰਟੇਨ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਨੈਸ਼ਨਲ ਹੈਲਥ ਸਰਵਿਸਿਜ਼ ਨੇ ਕੋਰੋਨਾ ਵਾਇਰਸ ਦੇ ਵਿੱਚ ਬੱਚਿਆਂ ਦੇ ਲਈ ਐਮਰਜੈਂਸੀ ਅਲਰਟ ਜਾਰੀ ਕੀਤਾ ਹੈ l ਡਾਕਟਰਾਂ ਦੇ ਮੁਤਾਬਿਕ ਆਈਸੀਯੂ ਵਿੱਚ ਬੱਚਿਆਂ ਦੇ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੇ ਦਿਨ ਵਿੱਚ ਸੋਜਿਸ਼, ਪੇਟ ਵਿੱਚ ਦਰਦ, ਉਲਟੀ ਅਤੇ ਡਾਇਰੀਆ ਦੇ ਲੱਛਣ ਹਨ l ਇਸ ਨੂੰ ਇਨਫਲੇਮੇਟਰੀ ਸਿੰਡਰੋਮ ਕਿਹਾ ਗਿਆ ਹੈ l ਇਨ੍ਹਾਂ ਲੱਛਣਾਂ ਦਾ ਸੰਬੰਧ ਕੋਰੋਨਾ ਵਾਇਰਸ ਨਾਲ ਹੋ ਸਕਦਾ ਹੈ l ਪਿਛਲੇ ਤਿੰਨ ਹਫਤਿਆਂ ਵਿੱਚ ਹਰ ਉਮਰ ਦੇ ਵਰਗ ਦੇ ਬੱਚਿਆਂ ਵਿੱਚ ਅਜਿਹੇ ਮਾਮਲੇ ਵਧੇ ਹਨ ਅਤੇ ਹਾਲਾਤ ਨਾਜ਼ੁਕ ਹੋਣ ਦੇ ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਨਾ ਪਿਆ ਹੈ l ਡਾਕਟਰਜ਼ ਦਾ ਕਹਿਣਾ ਹੈ ਕਿ ਅਜਿਹੇ ਲੱਛਣਾਂ ਵਾਲੇ ਕੁਝ ਬੱਚਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਅਤੇ ਕੁਝ ਬੱਚਿਆਂ ਦੀ ਪਾਜ਼ੀਟਿਵ ਆਈ ਹੈ l

ਡਾਕਟਰਜ਼ ਇਸ ਸਥਿਤੀ ਨੂੰ ਸਮਝ ਨਹੀਂ ਪਾ ਰਹੇ ਹਨ ਅਤੇ ਇਸ ਦੀ ਤੁਲਨਾ ਸ਼ਾਕ ਸਿੰਡਰੋਮ ਅਤੇ ਕਾਵਾਸਾਕੀ ਡਿਸੀਜ਼ ਨਾਲ ਕਰ ਰਹੇ ਹਨ l ਜਿਸ ਵਿੱਚ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਸੋਜਿਸ਼ ਆ ਜਾਂਦੀ ਹੈ, ਬੁਖਾਰ ਦੇ ਨਾਲ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ l ਲਗਭਗ ਅਜਿਹੇ ਹੀ ਲੱਛਣ ਕੋਵਿਡ-19 ਦੇ ਵੀ ਹਨ.ਹਾਲਾਂਕਿ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਕਿਸੀ ਨਤੀਜੇ ਤੇ ਨਹੀਂ ਪਹੁੰਚੇ ਹਾਂ ਅਤੇ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ l

ਕਿੰਨੇ ਬੱਚੇ ਇਸ ਇਨਫਲੇਮੇਟਰੀ ਸਿੰਡਰੋਮ ਨਾਲ ਲੜ ਰਹੇ ਹਨ ਜਾਂ ਕਿੰਨੀਆਂ ਮੌਤਾਂ ਹੋਈਆਂ ਹਨ, ਇਹ ਹੁਣ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ l ਪੀਡੀਯਾਟਿ੍ਰਕ ਇੰਟੇਨਸਿਵ ਕੇਅਰ ਸੁਸਾਇਟੀ ਦੇ ਇੱਕ ਟਵੀਟ ਦੇ ਮੁਤਾਬਿਕ, ਬੱਚਿਆਂ ਵਿੱਚ ਮਿਲੇ ਜੁਲੇ ਲੱਛਣ ਦਿਸ ਰਹੇ ਹਨ l ਸ਼ਾਕ ਸਿੰਡਰਾਮ, ਕਾਵਾਸਾਕੀ ਡਿਸੀਜ਼ ਅਤੇ ਕੋਵਿਡ-19 ਤਿੰਨਾਂ ਦੇ ਗੰਭੀਰ ਲੱਛਣ ਬੱਚਿਆਂ ਵਿੱਚ ਇੱਕੋ ਵਾਰ ਵਿੱਚ ਦਿੱਖ ਰਹੇ ਹਨ l ਮਾਹਿਰਾਂ ਦੇ ਮੁਤਾਬਿਕ, ਬੱਚਿਆਂ ਦੇ ਪੇਟ ਵਿੱਚ ਦਰਦ ਹੋਣਾ ਇਹ ਇੱਕ ਤਰ੍ਹਾਂ ਦੀ ਐਮਰਜੈਂਸੀ ਹੈ l

ਨੈਸ਼ਨਲ ਹੈਨਥ ਸਰਵਿਸਿਜ਼ ਦੇ ਸਰਕੁਲਰ ਦੇ ਮੁਤਾਬਿਕ, ਇੰਫਲੇਮੇਟਰੀ ਸਿੰਡਰੋਮ ਦੇ ਮਾਮਲੇ ਪਿਛਲੇ 3 ਹਫਤਿਆਂ ਤੋਂ ਦਿਸਣੇ ਸ਼ੁਰੂ ਹੋਏ ਹਨ l ਇਸ ਦੀ ਵਜ੍ਹਾ ਬੀਮਾਰੀ ਦਾ ਬਿਲਕੁਲ ਹੋਲੀ ਹੋਲੀ ਸਾਹਮਣੇ ਆਉਣਾ ਜਾਂ ਦੁਰਲੱਭ ਹੋਣਾ ਹੋ ਸਕਦਾ ਹੈ ਕਿਉਂਕਿ ਇਹ ਜਦੋਂ ਸਾਹਮਣੇ ਆਈ ਹੈ ਮਹਾਂਮਾਰੀ ਆਪਣੇ ਚਰਮ ਤੇ ਹਨ l ਇਸ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆਉਣੇ ਸ਼ੁਰੂ ਹੋਏ ਹਨ l ਬਿ੍ਰਟੇਨ ਦੇ ਬਾਲ ਰੋਗ ਵਿਸ਼ੇਸ਼ਕ ਡਾਕਟਰ ਐਲੀਜ਼ਾਬੇਥ ਵਿਟੇਕਰ ਦਾ ਕਹਿਣਾ ਹੈ ਕਿ ਅਜਿਹੇ ਹੀ ਮਾਮਲੇ ਦੂਸਰੇ ਦੇਸ਼ ਇਟਲੀ ਅਤੇ ਸਪੇਨ ਵਿੱਚ ਵੀ ਦੇਖੇ ਗਏ ਸਨ l
ਡਾਕਟਰ ਐਲੀਜ਼ਾਬੇਥ ਵਿਟੇਕਰ ਦਾ ਕਹਿਣਾ ਹੈ, ਅਜਿਹੇ ਮਾਮਲਿਆਂ ਦੀ ਸੰਖਿਆ ਘੱਟ ਹੈ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ l ਪੀਡਿਯਾਟਰਿਕ ਐਮਰਜੈਂਸੀ ਰਿਸਰਚ ਦੇ ਚੇਅਰਮੈਨ ਡਾਕਟਰ ਰੋਲੈਂਡ ਦੇ ਮੁਤਾਬਿਕ, ਹਰ ਉਸ ਬੱਚੇ ਨੂੰ ਖਤਰਾ ਹੈ ਜਿਹੜਾ ਪੇਟ ਦੇ ਦਰਦ ਨਾਲ ਲੜ ਰਿਹਾ ਹੈ l ਇਸ ਲੂੰ ਜਲਦੀ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਤੱਕ ਮਿਲੇ ਸਬੂਤ ਇਸ ਨਾਲ ਮੇਲ ਨਹੀਂ ਖਾ ਰਹੇ l

Related posts

ਮਹਿਲਾ ਦੇ ਪਹਿਲਾਂ ਹੀ ਹੋਏ ਸੀ 3 ਵਿਆਹ, ਬਿਨਾਂ ਦੱਸੇ ਨੌਜਵਾਨ ਕਰਵਾਇਆ ਸੀ 3 ਸਾਲ ਪਹਿਲਾਂ ਵਿਆਹ

htvteam

‘ਆਪ’ ਦੀ ਮੰਗ, ਲੁਟੇਰਿਆਂ ਨੂੰ ਦਿਨ ‘ਚ ਤਾਰੇ ਦਿਖਾਉਣ ਵਾਲੀ ਲੜਕੀ ਨੂੰ ਐਵਾਰਡ ਨਾਲ ਸਨਮਾਨੇ ਸਰਕਾਰ

htvteam

ਰਾਸ਼ਟਰਪਤੀ ਬਣਨ ਦੇ ਨਾਲ ਹੀ ਬਾਈਡਨ ਨੇ ਲਏ ਇਹ ਵੱਡੇ ਫੈਸਲੇ, ਮੁਸਲਿਮ ਦੇਸ਼ਾਂ `ਤੇ ਵੀ ਕੀਤਾ ਵੱਡਾ ਐਲਾਨ!

htvteam

Leave a Comment