Htv Punjabi
Punjab Religion

ਮਾਮਲਾ ਖੰਨਾ ਦੇ ਗੁਰਸਿੱਖ ਪਿਓ ਪੁੱਤਰਾਂ ਨੂੰ ਥਾਣੇ ‘ਚ ਨੰਗਾ ਕਰਨ ਦਾ : ਦਮਦਮੀ ਟਕਸਾਲ ਦੇ ਮੁਖੀ ਨੇ ਕੈਪਟਨ ਨੂੰ ਕਿਹਾ ਇਨਸਾਫ ਦਿਓ, ਨਹੀਂ ਪੀੜਿਤ ਗ਼ਲਤ ਰਾਹੇ ਵੀ ਪੈ ਸਕਦੇ ਨੇ  

ਖੰਨਾ:- ਖੰਨਾ ਦੇ ਥਾਣੇ ਅੰਦਰ 10 ਮਹੀਨੇ ਪਹਿਲਾਂ ਉਥੋਂ ਦੇ ਪਿੰਡ ਦਹੇੜੂ ਦੇ ਕਿਸਾਨ ਦੀ ਜ਼ਲਾਲਤ ਪੂਰਨ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦਾ ਮਾਮਲਾ ਦਿਨ ਪਰ ਦਿਨ ਜ਼ੋਰ ਫੜਦਾ ਜਾ ਰਿਹਾ ਹੈ।  ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਲੋਂ ਇਸ ਕੇਸ ਵਿੱਚ ਇਨਸਾਫ ਲੈਣ ਲਈ ਹਾਈ ਕੋਰਟ ਦਾ ਦਰਵਾਜਾ ਖੜਕਾਉਣ ਦੀ ਗੱਲ ਅਖਾਣ ਤੋਂ ਮਗਰੋਂ ਲੋਕ ਇਨਸਾਫ ਪਾਰਟੀ ਵਾਲਿਆਂ ਵੱਲੋਂ ਕਰਫਿਊ ਤੇ ਤਾਲਾਬੰਦੀ ਦੇ ਮੌਜੂਦਾ ਹੁਕਮਾਂ ਦੌਰਾਨ ਹੀ ਥਾਣੇ ਮੂਹਰੇ ਅਰਧ ਨਾਗਾਂ ਹਾਲਤ ‘ਚ ਕਰਕੇ ਪੀੜ੍ਹਤਾਂ ਨੂੰ ਇਨਸਾਫ ਦਵਾਏ ਜਾਣ ਦੀ ਮੰਗ ਕਰਨ ਉਪਰੰਤ ਹੁਣ ਦਮਦਮੀ ਟਕਸਾਲ ਦੇ ਮੁਖੀ ‘ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ   ਇਸ ਗੰਭੀਰ ਮਾਮਲੇ ‘ਚ ਆਪ ਖੁਦ ਤੁਰੰਤ ਦਖ਼ਲ ਦੇਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲਈ ਕਿਹਾ ਹੈ।
ਇਸ ਸਭੰਡ ‘ਚ ਪ੍ਰੋ: ਸਰਚਾਂਦ ਸਿੰਘ ਨੇ ਇੱਕ ਲਿਖਤੀ ਪ੍ਰੈੱਸ ਬਿਆਨ ਵਿੱਚ ਦਸਿਆ ਹੈ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਮੁਖ ਮੰਤਰੀ ਨੂੰ ਕਿਹਾ ਕਿ ਥਾਣੇ ‘ਚ ਵਾਪਰਿਆ ਵਰਤਾਰਾ ਅਤਿ ਨਿੰਦਣਯੋਗ ਹੈ ਤੇ ਕੇਸ ਦੀ ਉਚ ਪੱਧਰੀ ਨਿਰਪੱਖ ਪੜਤਾਲ ਕਰਾ ਕੇ ਦੋਸ਼ੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਕਰਨ ਤਾਂ ਕਿ ਭਵਿਖ ਵਿੱਚ ਕੋਈ ਅਧਿਕਾਰੀ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਣ ਦੀ ਜੁੱਰਤ ਨਾ ਕਰ ਸਕੇ।  ਉਨ੍ਹਾਂ ਕਿਹਾ ਕਿ ਉਕਤ ਕਾਰੇ ਦੀ ਵਾਇਰਲ ਵੀਡੀਓ ਬਾਰੇ ਸਹੀ ਹੋਣ ਦੀ ਲੁਧਿਆਣਾ ਰੇਂਜ ਦੇ ਆਈ. ਜੀ. ਜਸਕਰਨ ਸਿੰਘ ਵੱਲੋਂ ਕੀਤੀ ਗਈ ਤਸਦੀਕ ਅਤੇ ਕੇਸ ਦੇ ਸਾਹਮਣੇ ਆਉਣ ਦੇ ਦੋ ਹਫ਼ਤੇ ਬਾਅਦ ਵੀ ਸੰਬੰਧਿਤ ਨਾਮਜ਼ਦ ਮੁਲਜ਼ਮ ਥਾਣਾ ਮੁਖੀ ਬਲਜਿੰਦਰ ਸਿੰਘ ਦਾ ਕੇਵਲ ਉਸ ਥਾਣੇ ਚੋਂ ਤਬਾਦਲਾ ਕਰਨਾ ਮਾਮਲੇ ਦੀ ਸੰਜੀਦਗੀ ਮੁਤਾਬਿਕ ਕੀਤਾ ਗਿਆ ਨਿਆਇਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇੰਝ ਸ਼ਰੇਆਮ ਖੁੱਲ੍ਹਾ ਮੁਲਜ਼ਮ ਗਵਾਹਾਂ ਅਤੇ ਤੱਥਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਾਮਲੇ ਨੂੰ ਕਿਸੇ ਵੀ ਸਿਆਸੀ ਦਬਾਅ ਅਧੀਨ ਦਬਾਉਣ ਦੀ ਥਾਂ ਨਿਆਂ ਲਈ ਕਾਨੂੰਨ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਥਾਣੇ ਅੰਦਰ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੇ ਨੰਗੇ ਨਾਚ ਲਈ ਦੋਸ਼ੀਆਂ ‘ਤੇ ਪਰਚਾ ਦਰਜ ਕਰਦਿਆਂ ਉਨ੍ਹਾਂ ਨੂੰ ਨੌਕਰੀਆਂ ਤੋਂ ਤੁਰੰਤ ਬਰਖ਼ਾਸਤ ਕਰਨਾ ਚਾਹੀਦਦਾ ਸੀ । ਉਨ੍ਹਾਂ ਸਵਾਲ ਕੀਤਾ ਕਿ ਕੀ ਥਾਣਾ ਮੁਖੀ ਨੇ ਵਧੀਕੀ ਕਰਦਿਆਂ ਆਪਣੇ ਰੁਤਬੇ -ਪਦਵੀ ਦੀ ਗਲਤ ਵਰਤੋਂ ਨਹੀਂ ਕੀਤੀ ਅਤੇ ਇਹ ਪੁਲੀਸ ਦੀ ਭੂਮਿਕਾ ‘ਤੇ ਸਵਾਲ ਖੜਾ ਕਰਨਾ ਨਹੀਂ ਹੈ?। ਕੀ ਇਹ ਅਨੁਸ਼ਾਸਨਹੀਣਤਾ ਬਰਦਾਸ਼ਤ ਨਾ ਕਰਨ ਵਾਲੀ ਪੁਲੀਸ ਦੇ ਅਕਸ ਨੂੰ ਖ਼ਰਾਬ ਕਰਨਾ ਨਹੀਂ ਹੈ?।
ਉਕਤ ਤਸ਼ੱਦਦ ਅਤੇ ਦਿਲ ਨੂੰ ਅੰਦਰ ਤੱਕ ਝੰਝੋੜਕੇ ਰੱਖ ਦੇਣ ਵਾਲੇ ਕਾਰੇ ਨਾਲ ਪੀੜਤ ਪਰਿਵਾਰ ਨੂੰ ਮਾਨਸਿਕ ਪਰੇਸ਼ਾਨੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਬਿਆਨ ਅਨੁਸਾਰ ਇਨਸਾਫ਼ ਨਾ ਮਿਲਣ ਦੀ ਸੂਰਤ ਪੀੜਤਾਂ ਨੂੰ ਗਲਤ ਰਾਹੇ ਤੋਰਨ ਦਾ ਸਬੱਬ ਬਣ ਸਕਦਾ ਹੈ। ਕਿਸੇ ਹੋਰ ਅਣਚਾਹੇ ਦੁਖਾਂਤ ਨੂੰ ਟਾਲਣ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦਮਦਮੀ ਟਕਸਾਲ ਮੁਖੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਐੱਸ ਸੀ ਕਮਿਸ਼ਨ ਤੋਂ ਇਲਾਵਾ ਅੰਮ੍ਰਿਤਧਾਰੀ ਗੁਰਸਿਖ ਦੇ ਕੇਸਾਂ ਕਕਾਰਾਂ ਦੀ ਬੇਅਦਬੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਤੁਰੰਤ ਢੁਕਵੀਂ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ।  

Related posts

ਘਰਵਾਲੀ ਨੇ ਕੀਤਾ ਸੀ ਘਰਵਾਲੇ ਨਾਲ ਝਗੜਾ, ਆਹ ਦੇਖੋ ਬਦਲਾ ਲੈਣ ਲਈ ਕੀ ਕੀਤਾ ਘਰਵਾਲੇ ਨੇ

Htv Punjabi

ਆਹ ਦੇਖਲੋ ਫੂਕ-ਰਿਆਂ ਨੇ ਚਾ-ੜ੍ਹਤਾ ਚੰ-ਨ੍ਹ

htvteam

ਤਿੰਨ ਮਹੀਨੇ ਦੀ ਬੱਚੀ ਨੇ ਬਾਪ ਨੂੰ ਭੇਂਟ ਕੀਤੀ ਅੱਗ, ਦੇਖੋ ਕੀ ਐ ਪੂਰਾ ਮਾਮਲਾ

Htv Punjabi

Leave a Comment