Htv Punjabi
Punjab

ਸਿਹਤ ਮਹਿਕਮੇ ਦੇ ਬੰਦਿਆਂ ਨੇ ਕੋਰੋਨਾ ਦੇ ਮਰੀਜ਼ ਨਾਲ ਕੀਤਾ ਉਲਟਾ ਕੰਮ, ਅੱਧੀ ਰਾਤ ਨੂੰ ਉਠਾ ਲਿਆ, ਪਤਾ ਲੱਗਣ ‘ਤੇ ਪਰਿਵਾਰ ‘ਚ ਪਈਆਂ ਭਾਜੜਾਂ

ਜਲੰਧਰ : ਜਲੰਧਰ ਦੇ ਸਿਵਿਲ ਹਸਪਤਾਲ ਵਿੱਚ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਦਾਖਲ ਕਰਵਾਏ ਗਏ ਵਿਸ਼ਵ ਸ਼ਰਮਾ ਨਾਮ ਦੇ ਇੱਕ ਨੌਜਵਾਨ ਨੂੰ ਕੁਝ ਚਿਰ ਹਸਪਤਾਲ ਵਿੱਚ ਰੱਖਣ ਤੋਂ ਬਾਅਦ ਹਸਪਤਾਲ ਪ੍ਰਸ਼ਾਸ਼ਨ ਮੁੜ ਇਹ ਕਹਿੰਦਿਆਂ ਛੁੱਟੀ ਦੇ ਦਿੱਤੀ, ਤੁਹਾਡੀ ਰਿਪੋਰਟ ਨੈਗੇਟਿਵ ਆ ਗਈ ਹੈ, ਇਸ ਲਈ ਘਰ ਜਾਓ, ਇਸ ਉਪਰੰਤ ਜਦੋਂ ਵਿਸ਼ਵ ਸ਼ਰਮਾ ਆਪਣੇ ਘਰ ਪਹੁੰਚਿਆ ਤਾਂ ਉਸ ਦੇ ਨਜ਼ਦੀਕੀਆਂ ਤੇ ਮਿੱਤਰਾਂ ਦੋਸਤਾਂ ਨੇ ਉਸ ਦਾ ਫੁੱਲਾਂ ਦੀ ਵਰਖਾ ਕਰਕੇ ਯਾਦਗਾਰ ਸਵਾਗਤ ਕੀਤਾ ਪਰ ਉਸ ਦੀ ਇਹ ਖੁਸ਼ੀ ਕੁਝ ਚਿਰ ਬਾਅਦ ਹੀ ਪਰਿਵਾਰ ਅਤੇ ਮਿੱਤਰਾਂ ਦੋਸਤਾਂ ਸਮੇਤ ਉਸ ਵੇਲੇ ਮਾਤਮ ‘ਚ ਤਬਦੀਲ ਹੋ ਗਈ, ਜਦੋਂ ਉਸੇ ਹਸਪਤਾਲ ਵਿੱਚੋਂ ਵਿਸ਼ਵ ਸ਼ਰਮਾ ਨੂੰ ਇਹ ਫੋਨ ਆ ਗਿਆ ਕਿ ਬਾਈ ਜੀ ਤੁਹਾਡੀ ਰਿਪੋਰਟ ਗਲਤੀ ਨਾਲ ਨੈਗੇਟਿਵ ਦੱਸ ਦਿੱਤੀ ਗਈ ਹੈ l ਤੁਸੀਂ ਅਜੇ ਵੀ ਕੋਰੋਨਾ ਪਾਜ਼ੀਟਿਵ ਹੋ ਤਾਂ ਲਿਹਾਜ਼ਾ ਤੁਸੀਂ ਹੁਣੇ ਹਸਪਤਾਲ ਵਾਪਸ ਆਓ l ਇਸ ਉਪਰੰਤ ਵਿਸ਼ਵ ਸ਼ਰਮਾ ਨੇ ਜਦੋਂ ਹਸਪਤਾਲ ਪ੍ਰਸ਼ਾਸ਼ਨ ਨਾਲ ਦੁਬਾਰਾ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣੇ ਫੋਨ ਬੰਦ ਕਰ ਲਏ ਤੇ ਆਰਾਮ ਦੀ ਨੀਂਦ ਸੌਂ ਗਏ l ਹੁਣ ਵਿਸ਼ਵ ਸ਼ਰਮਾ ਮੁੜ ਆਪਣੇ ਆਪ ਹਸਪਤਾਲ ਦਾਖਲ ਤਾਂ ਹੋ ਗਿਆ ਹੈ ਪਰ ਉਹ ਇਸ ਗੱੱਲ ਤੋਂ ਦੁਖੀ ਹੈ ਕਿ ਹਸਪਤਾਲ ਵਾਲਿਆਂ ਨੇ ਇੱਕ ਛੋਟੀ ਜਿਹੀ ਅਣਗਹਿਲੀ ਨਾਲ ਨਾ ਸਿਰਫ ਉਸ ਦੇ ਪਰਿਵਾਰ ਬਲਕਿ ਮਿੱਤਰਾਂ, ਸੰਬੰਧੀਆਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਸੀ l ਵਿਸ਼ਵ ਅਨੁਸਾਰ ਉਹ ਹੁਣ ਇਸ ਅਣਗਹਿਲੀ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਨੂੰਨੀ ਰਸਤਾ ਅਪਣਾਉਂਦਿਆਂ ਮਾਨਹਾਨੀ ਦਾ ਕੇਸ ਵੀ ਠੋਕੇਗਾ ਕਿਉਂਕਿ ਜਦੋਂ ਉਹ ਘਰ ਪਹੁੰਚਿਆ ਸੀ ਤਾਂ ਸਾਰਿਆਂ ਨੇ ਉਸ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਸੀ ਤੇ ਹੁਣ ਜਦੋਂ ਇਹ ਪਤਾ ਲੱਗਿਆ ਹੈ ਕਿ ਉਹ ਹੁਣ ਵੀ ਕੋਰੋਨਾ ਪਾਜ਼ੀਟਿਵ ਹੈ ਤੇ ਬੇਵਜ੍ਹਾ ਹੀ ਫੁੱਲਾਂ ਦੀ ਵਰਖਾ ਕਰਵਾ ਗਿਆ.ਇਸ ਨਾਲ ਉਸ ਦੀ ਸ਼ਾਖ਼ ਨੂੰ ਸੱਟ ਵੱਜੀ ਹੈ l
ਦੂਜੇ ਪਾਸੇ ਇਸ ਸੰਬੰਧ ਵਿੱਚ ਜਲੰਧਰ ਦੀ ਸਿਵਿਲ ਸਰਜਨ ਗੁਰਵਿੰਦਰ ਕੌਰ ਚਾਵਲਾ ਇਸ ਪੂਰੇ ਮਾਮਲੇ ਤੇ ਪਰਦਾ ਪਾਉਂਦੇ ਦਿਖਾਈ ਦੇਣ ਦੇ ਨਾਲ ਨਾਲ ਇਹ ਕਹਿਣ ਲੱਗੇ ਕਿ ਉਨ੍ਹਾਂ ਨੇ ਇਸ ਦੀ ਇਨਕੁਆਇਰੀ ਮਾਰਕ ਕਰ ਦਿੱਤੀ ਹੈ ਤੇ ਰਿਪੋਰਟ ਆਉਣ ਤੇ ਜੇਕਰ ਕਿਸੇ ਦੀ ਅਣਗਹਿਲੀ ਜਾਂ ਲਾਪਰਵਾਹੀ ਨਜ਼ਰ ਆਉਂਦੀ ਹੈ ਤਾਂ ਉਸ ਤੇ ਅਨੁਸ਼ਾਸ਼ਨਿਕ ਕਾਰਵਾਈ ਕੀਤੀ ਜਾਵੇਗੀ l ਚਾਵਲਾ ਅਨੁਸਾਰ ਵਿਸ਼ਵ ਸ਼ਰਮਾ ਦੇ ਮੁਹੱਲੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਪਹਿਲਾਂ ਹੀ ਸਰਵੇ ਕਰ ਰਹੀਆਂ ਹਨ ਤੇ ਜੇਕਰ ਉੱਥੇ ਕੋਈ ਦਿੱਕਤ ਪਾਈ ਗਈ ਤਾਂ ਉਸ ਨੂੰ ਵੀ ਸਮਾਂ ਰਹਿੰਦਿਆਂ ਹੀ ਹੱਲ ਕਰ ਲਿਆ ਜਾਵੇਗਾ l
ਇਸ ਖਬਰ ਦੀ ਵੀਡੀਓ ਦੇਖਣ ਲਈ, ਹੇਠ ਲਿਖੇ ਲੰਿਕ ਤੇ ਕਲਿੱਕ ਕਰੋ,,,,,,,,,,,,,

Related posts

ਐਸਐਸਪੀ ਨੇ ਆਪਣੇ ਦਾਦਾ ਜੀ ਦਾ ਜਨਮਦਿਨ ਮਨਾਇਆ ਅਨੋਖੇ ਢੰਗ ਨਾਲ, ਚਾਰ ਧਰਮਾਂ ਦੇ ਨੁਮਾਇੰਦਿਆਂ ਨੇ ਰਲ ਕੇ ਕੀਤਾ ਆਹ ਕੰਮ, ਸਾਰੇ ਚੌਂਕੀ ਇੰਚਾਰਜਾਂ ਨੂੰ ਦਿੱਤੇ ਵੱਡੇ ਹੁਕਮ

Htv Punjabi

ਗਲਤ ਢੰਗ ਨਾਲ ਪਾਣੀ ਪੀਣ ਨਾਲ ਲੱਗੂ ਅਜਿਹੀ ਬਿਮਾਰੀ

htvteam

ਪਤੀ ਨਾਲ ਸੈਰ ਕਰਦੀ ਨਵ ਵਿਆਹੁਤਾ ਨਾਲ ਮੁੰਡਿਆਂ ਦਾ ਕਾ/ਰਾ ?

htvteam

Leave a Comment