ਜਲੰਧਰ (ਦਵਿੰਦਰ ਕੁਮਾਰ) : ਇੱਥੋਂ ਦੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਭਾਰਤੀ ਜਨਤਾ ਪਾਰਟੀ ਦੇ ਐਸ ਸੀ ਮੋਰਚਾ ਜਨਰਲ ਸਕੱਤਰ ਸ਼ੀਤਲ ਅੰਗੂਰਾਲ ਨੂੰ ਉਸ ਦੇ 9 ਹੋਰ ਸਾਥੀਆਂ ਸਮੇਤ ਜੂਆ ਖੇਡਦੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ l ਹਾਲਾਂਕਿ ਭਾਜਪਾ ਆਗੂ ਅਨੁਸਾਰ ਪੁਲਿਸ ਨੇ ਉਸ ਨੂੰ ਗਲਤ ਫੜਿਆ ਹੈ ਤੇ ਇਸ ਮਾਮਲੇ ਦੀ ਆਜ਼ਾਦਆਨਾਾ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ l ਪਰ ਇਸ ਦੇ ਬਾਵਜੂਦ ਪੁਲਿਸ ਨੇ ਉਸ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕਰ ਦਿੱਤਾ ਹੈ l
ਇਸ ਸੰਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਭਾਰਗਵ ਕੈਂਪ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਲਾ ਸੰਘਾ ਰੋਡ ਤੇ ਪੈਂਦੇ ਇੱਕ ਘਰ ਅੰਦਰ ਕੁਝ ਲੋਕ ਜੂਆ ਖੇਡ ਰਹੇ ਹਨ l ਇਸ ਉਪਰੰਤ ਜਦੋਂ ਮੌਕੇ ਤੇ ਰੇਡ ਕੀਤੀ ਗਈ ਤਾਂ ਉੱਥੋਂ ਪਾਜਪਾ ਆਗੂ ਸ਼ੀਤਲ ਅੰਗੂਰਾਲ ਸਮੇਤ 10 ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਜਦ ਕਿ ਉਨ੍ਹਾਂ ਦੇ 2 ਸਾਥੀ ਮੌਕੇ ਤੋ਼ ਫਰਾਰ ਹੋ ਗਏ l ਫੜੇ ਜਾਣ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦਸਾਂ ਤੇ ਨਾ ਸਿਰਫ ਗੈੰਬਲੰਿਗ ਐਕਟ ਬਲਕਿ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਧਾਰਾ 188 ਤਹਿਤ ਵੀ ਪਰਚਾ ਦਰਜ ਕੀਤਾ ਹੈ l
ਇੱਧਰ ਦੂਜੇ ਪਾਸੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦੇ ਨਜ਼ਦੀਕੀ ਮੰਨੇ ਜਾਂਦੇ ਭਾਜਪਾ ਆਗੂ ਸ਼ੀਤਲ ਅੰਗੂਰਾਲ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਇਹ ਦਾਅਵਾ ਕੀਤਾ ਕਿ ਇਹ ਸਾਰਾ ਕੁਝ ਸਿਆਸੀ ਦਬਾਅ ਹੇਠ ਕੀਤਾ ਗਿਆ ਹੈ ਤੇ ਪੁਲਿਸ ਨੇ ਉਨ੍ਹਾਂ ਦੀ ਗਿ੍ਰਫਤਾਰੀ ਗਲਤ ਢੰਗ ਨਾਲ ਕੀਤੀ ਹੈ l
