Htv Punjabi
Punjab

ਕਰਫਿਊ ਤੇ ਲਾਕਡਾਊਨ ‘ਚ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੌਕਰੀ ਛੱਡ ਛੱਡ ਜਾਣ ਲੱਗੀਆਂ, ਪੈ ਗਈਆਂ ਭਾਜੜਾਂ

ਪਟਿਆਲਾ : ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਅੰਦਰ ਠੇਕੇ ਤੇ ਕੰਮ ਕਰ ਰਹੀਆਂ ਨਰਸਾਂ ਨੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕਰਫਿਊ ਤੇ ਲਾਕਡਾਊਨ ਦੇ ਇਸ ਮਾਹੌਲ ਦੌਰਾਨ ਵੀ ਸਰਕਾਰ ਖਿਲਾਫ ਇੱਕ ਵਾਰ ਫੇਰ ਮੋਰਚਾ ਖੋਲ੍ਹ ਦਿੱਤਾ ਹੈ l ਇਨ੍ਹਾਂ ਨਰਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਪੱਕਿਆਂ ਕੀਤਾ ਜਾਵੇ.ਸਰਕਾਰ ਖਿਲਾਫ ਰੋਸ ਜ਼ਾਹਿਰ ਕਰਦਿਆਂ ਨਰਸਾਂ ਦਾ ਕਹਿਣਾ ਹੈ ਕਿ ਉਹ ਦਿਨ ਰਾਤ ਆਪਣੀ ਜਾਨ ਜ਼ੋਖ਼ਿਮ ਵਿੱਚ ਪਾ ਕੇ ਇਸ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਸਿਰਫ 9000 ਰੁਪਏ ਤਨਖਾਹ ਦੇ ਰਹੀ ਹੈ ਜੋ ਕਿ ਬਹੁਤ ਘੱਟ ਹੈ l ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਏਸੇ ਵਿਤਕਰੇ ਦੇ ਚੱਲਦਿਆਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਸਾਥੀ ਨਰਸਾਂ ਤੇ ਸਟਾਫ ਦੇ ਲੋਕ ਨੌਕਰੀ ਛੱਡ ਕੇ ਚਲੇ ਗਏ l ਨਰਸਾਂ ਅਨੁਸਾਰ ਜੇਕਰ ਇਹ ਵਿਤਕਰਾ ਜਾਰੀ ਰਿਹਾ ਤਾਂ ਫੇਰ ਨਰਸਿੰਗ ਸਟਾਫ ਵੱਜੋਂ ਕੰਮ ਕੌਣ ਕਰੇਗਾ l

Related posts

ਟੱਟੀਆਂ ‘ਚ ਬੈਠਣ ਦਾ ਵਿਗਿਆਨਿਕ ਢੰਗ ਕਿਹੜਾ ਹੈ ?

htvteam

ਇਸ ਭੋਲੇ ਚਾਚੇ ਨੇ ਨਾਬਾਲਿਗ ਭਤੀਜੀ ਨਾਲ ਮਿਟਾਈ ਹਵਸ; ਦੇਖੋ ਵੀਡੀਓ

htvteam

ਪੰਚਾਂ ਨੇ ਮਿਲਕੇ ਪਾਇਆ ਸਰਪੰਚ ਦੀ ਮੌਤ ਦਾ ਮਤਾ? ਦੇਖੋ ਸਰਪੰਚੀ ਲਈ ਦੁਨੀਆਂ ਕਿੱਧਰ ਨੂੰ ਤੁਰ ਪਈ, ਪਿੰਡ ਦੇ ਕ੍ਰਿਮੀਨਲ ਪੰਚਾਂ ਦੀ ਦਿਲ ਦਹਿਲਾਊ ਕਹਾਣੀ  

Htv Punjabi

Leave a Comment