Htv Punjabi
Punjab

ਲੇਡੀ ਡਾਕਟਰ ਨੇ ਪਾਤਾ ਰੌਲਾ, ਐਸਐਮਓ ਕਮਰੇ ‘ਚ ਬੁਲਾਉਂਦਾ, ਹੈਲਥ ਸੈਕਟਰੀ ਨੇ ਕੀਤਾ ਸਸਪੈਂਡ, ਡਾਕਟਰ ਕਹਿੰਦਾ ਸਾਜਿਸ਼ ਹੈ ਇਹ

ਪਟਿਆਲਾ : ਮਾਮਲਾ ਪਟਿਆਲਾ ਜ਼ਿਲ੍ਹੇ ‘ਚ ਪੈਂਦੇ ਹਲਕਾ ਸ਼ੁਤਰਾਣਾ ਦਾ ਹੈ, ਜਿੱਥੇ ਇੱਕ ਲੇਡੀ ਡਾਕਟਰ ਨੇ ਸਿਹਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਐਸਐਮਓ ਪਾਤੜਾਂ ਡਾਕਟਰ ਕਰਮਜੀਤ ਸਿੰਘ ਵਿਰੁੱਧ ਗੰਭੀਰ ਦੋਸ਼ ਲਾਏ ਹਨ ਕਿ ਐਸਐਮਓ ਉਸ ਨੂੰ ਰਾਤ ਵੇਲੇ ਦੀ ਡਿਊਟੀ ਸਮੇਂ ਇਹ ਤਰਕ ਦਿੰਦਿਆਂ ਆਪਣੇ ਕਮਰੇ ਵਿੱਚ ਬੈਠ ਕੇ ਗੱਲਬਾਤ ਕਰਨ ਲਈ ਆਫਰ ਦਿੰਦਾ ਹੈ ਕਿ ਉਹ ਆਪਣੇ ਵਾਰਡ ਦੀ ਡਿਊਟੀ ਦਿੰਦਿਆਂ ਬੋਰ ਹੋ ਗਿਆ ਹੈ l ਲੇਡੀ ਡਾਕਟਰ ਅਨੁਸਾਰ ਇਹ ਡਾਕਟਰ ਜਨਤਾ ਸਾਹਮਣੇ ਵੀ ਡਾਕਟਰਾਂ ਨਾਲ ਮਾੜਾ ਵਿਹਾਰ ਕਰਦਾ ਹੈ ਤੇ ਇੱਥੋਂ ਤੱਕ ਕਿ ਫੀਮੇਲ ਸਟਾਫ ਵੱਲੋਂ ਪਾਏ ਗਏ ਕੱਪੜਿਆਂ ਤੇ ਵੀ ਇਤਰਾਜ਼ਯੋਗ ਟਿੱਪਣੀਆਂ ਕਰਦਾ ਹੈ l ਸ਼ਿਕਾਇਤ ਅਨੁਸਾਰ ਆਸ਼ਾ ਵਰਕਰਾਂ ਉਨ੍ਹਾਂ ਨੂੰ ਸਵੇਰੇ, ਸ਼ਾਮ ਰਿਪੋਰਟ ਕਰਦੀਆਂ ਹਨ ਤੇ ਇੱਥੋਂ ਤੱਕ ਕਿ ਉਸ ਦੇ ਕਮਰੇ ਵਿੱਚ ਬੈਠੀਆਂ ਰਹਿੰਦੀਆਂ ਹਨ l
ਸਿਹਤ ਮਹਿਕਮੇ ਦੇ ਸੈਕਟਰੀ ਨੂੰ ਐਸਐਮਓ ਡਾਕਟਰ ਕਰਮਜੀਤ ਸਿੰਘ ਵਿਰੁੱਧ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ l ਮਿਲੀ ਜਾਣਕਾਰੀ ਅਨੁਸਾਰ ਮੁਅੱਤਲੀ ਦੇ ਹੁਕਮ ਮਿਲਦਿਆਂ ਹੀ ਡਾਕਟਰ ਕਰਮਜੀਤ ਸਿੰਘ ਨੇ ਲੰਘੇ ਬੁੱਧਵਾਰ ਪਟਿਆਲਾ ਦੇ ਸਿਵਿਲ ਸਰਜਨ ਦਫਤਰ ਪਹੁੰਚ ਕੇ ਡਾਕਟਰ ਹਰੀਸ਼ ਮਲਹੋਤਰਾ ਦੇ ਸਾਹਮਣੇ ਪੱਖ ਰੱਖਦਿਆਂ ਕਿਹਾ ਕਿ ਜਿਹੜੀਆਂ ਆਸ਼ਾ ਵਰਕਰਾਂ ਤੇ ਉਨ੍ਹਾਂ ਨਾਲ ਕੰਮ ਕਰਨ ਵਾਲੀਆਂ ਡਾਕਟਰਾਂ ਤੇ ਹੋਰ ਸਟਾਫ ਹਨ l ਉਹ ਉਨ੍ਹਾਂ ਦੀਆਂ ਮਾਂਵਾਂ ਭੈਣਾਂ ਦੇ ਬਰਾਬਰ ਹਨ l ਜਿਨ੍ਹਾਂ ਬਾਰੇ ਉਹ ਕੁਝ ਪੁੱਠਾ ਸੋਚ ਵੀ ਨਹੀਂ ਸਕਦੇ l ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਸਿਹਤ ਵਿਭਾਗ ਦੇ ਲੋਕ ਉਸ ਦੇ ਖਿਲਾਫ ਸਾਜਿਸ਼ ਰਚ ਰਹੇ ਹਨ l
ਇੱਧਰ ਦੂਜੇ ਪਾਸੇ ਸਸਪੈਂਡ ਕੀਤੇ ਗਏ ਡਾਕਟਰ ਕਰਮਜੀਤ ਦੇ ਹੱਕ ਵਿੱਚ ਹਲਾਕ ਸ਼ੁਤਰਾਣਾ ਦੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਆੜਤੀ ਐਸੋਸੀਏਸ਼ਨ ਐਸਡੀਐਮ ਪਾਤੜਾਂ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸਿੰਘ ਵੀ ਉਤਰ ਆਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪਾਤੜਾਂ ਅੰਦਰ ਡਾਕਟਰ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਗਠਿਤ ਕੀਤਾ ਗਿਆ ਕੋਵਿਡ-19 ਸੈਂਟਰ ਬਹੁਤ ਵਧੀਆਂ ਕੰਮ ਕਰ ਰਿਹਾ ਹੈ ਤੇ ਇਸੇ ਵਜ੍ਹਾ ਕਾਰਨ ਇਸ ਹਲਕੇ ਵਿੱਚ ਹੁਣ ਤੱਕ ਕੋਈ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ l ਇਨ੍ਹਾਂ ਸਾਰਿਆਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਸਚਾਈ ਸਾਰਿਆਂ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ l

Related posts

ਮਾਸੂਮ ਨੂੰ ਵੇਚਣ ਮਾਮਲੇ ‘ਚ ਚੱਕ ਲਏ ਮਾਂ ਤੇ ਪਿਓ

htvteam

ਠੰਢ-ਠੰਢ ਬਾਪੂ ਵੈਦ ਦਾ ਨੁਸਕਾ ਖਾਓ 90 ਬਿਮਾਰੀਆਂ ਭਜਾਓ

htvteam

ਮੌਸਮ ਵਿਭਾਗ ਦਾ ਵੱਡਾ ਦਾਅਵਾ, ਆਉਣ ਵਾਲੇ ਦਿਨਾਂ ‘ਚ

htvteam

Leave a Comment