Htv Punjabi
Uncategorized

ਤਾਲਾਬੰਦੀ ਦਾ ਅਸਰ, ਲੋਕ ਹੁਣ ਸੜਕਾਂ ‘ਤੇ ਨਹੀਂ, ਘਰਾਂ ‘ਚ ਮਰ ਰਹੇ ਨੇ? ਦੇਖੋ ਕਿਵੇਂ

ਨਵੀਂ ਦਿੱਲੀ : ਦੇਸ਼ ਭਰ ਲਾਕਡਾਊਨ ਨੂੰ ਲਗਭਗ ਸਵਾ ਮਹੀਨਾ ਹੋ ਗਿਆ ਹੈ l ਇਸ ਦੌਰਾਨ ਸਾਰੇ ਲੋਕ ਆਪਣੇ ਘਰ ਹੀ ਹਨ l ਅਜਿਹੇ ਵਿੱਚ ਹਸਪਤਾਲਾਂ ਦੇ ਟਰਾਮਾ ਸੈਂਟਰਾਂ ਵਿੱਚ ਆਉਣ ਵਾਲੇ ਦੁਰਘਟਨਾ ਦੇ ਮਾਮਲਿਆਂ ਵਿੱਚ 80 ਤੋਂ 90 ਫੀਸਦੀ ਤੱਕ ਦੀ ਕਮੀ ਆਈ ਹੈ l ਜਿੱਥੇ ਪਹਿਲਾਂ ਹਸਪਤਾਲਾਂ ਦੇ ਐਮਰਜੈਂਸੀ ਟਰਾਮਾ ਸੈਂਟਰਾਂ ਵਿੱਚ ਔਸਤਨ ਪ੍ਰਤੀ ਮਹੀਨਾ 100 ਤੋਂ 150 ਮਾਮਲੇ ਤੱਕ ਆਉਂਦੇ ਸਨ.ਲਾਕਡਾਊਨ ਦੇ ਦੌਰਾਨ ਮਹਿਜ 20 ਤੋਂ 30 ਮਾਮਲੇ ਆਏ ਹਨ l
ਏਮਜ਼ ਹਸਪਤਾਲ ਦੇ ਟਰਾਮਾ ਸੈਂਟਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟਰਾਮਾ ਸੈਂਟਰ ਵਿੱਚ ਇੱਕ ਮਹੀਨੇ ਵਿੱਚ ਸੜਕ ਦੁਰਘਟਨਾ ਦੇ ਸਿਰਫ 20 ਮਾਮਲੇ ਆਏ ਹਨ l ਇਨ੍ਹਾਂ ਵਿੱਚ ਜ਼ਿਆਦਾ ਲੋਕਾਂ ਨੂੰ ਇੱਕ ਦੋ ਦਿਨ ਵਿੱਚ ਹੀ ਛੁੱਟੀ ਦੇ ਦਿੱਤੀ ਗਈ ਸੀ l ਏਮਜ਼ ਦੇ ਟਰਾਮਾ ਸੈਂਟਰ ਵਿੱਚ ਨਰਸਿੰਗ ਅਫਸਰ ਮਦਨ ਲਾਲ ਦੱਸਦੇ ਹਨ ਕਿ ਹਸਪਤਾਲ ਵਿੱਚ 22 ਫਰਵਰੀ ਤੋਂ 22 ਮਾਰਚ ਤੱਕ ਕਰੀਬ 240 ਤੋਂ 250 ਲੋਕ ਦਾਖਲ ਹੋਏ ਸਨ l ਇਨ੍ਹਾਂ ਵਿੱਚ ਕਰੀਬ 110 ਮਾਮਲੇ ਦੁਰਘਟਨਾ ਦੇ ਸਨ ਪਰ ਪਿਛਲੇ ਸਵਾ ਮਹੀਨੇ ਵਿੱਚ ਦੁਰਘਟਨਾ ਦੇ ਸਿਰਫ 15 ਮਾਮਲੇ ਆਏ ਹਨ l ਲੇਡੀ ਹਾਰਡਿੰਗ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਿੱਚ ਪਿਛਲੇ ਇੱਕ ਮਹੀਨੇ ਵਿੱਚ 80 ਫੀਸਦੀ ਤੱਕ ਦੀ ਕਮੀ ਆਈ ਹੈ l ਹਸਪਤਾਲ ਵਿੱਚ ਜਿੱਥੇ ਪਹਿਲਾਂ 150 ਤੋਂ 200 ਕੇਸ ਆਉਂਦੇ ਸਨ, ਪਿਛਲੇ ਸਵਾ ਮਹੀਨੇ ਵਿੱਚ ਸਿਰਫ 40 ਕੇਸ ਆਏ ਹਨ l
ਲਾਕਡਾਊਨ ਦੇ ਦੌਰਾਨ ਹਸਪਤਾਲਾਂ ਦੇ ਟਰਾਮਾ ਸੈਂਟਰ ਵਿੱਚ ਆਪਸੀ ਹਿੰਸਾ ਨਾਲ ਜੁੜੇ ਕਾਫੀ ਮਾਮਲੇ ਪਹੁੰਚੇ l ਏਮਜ਼ ਦੇ ਟਰਾਮਾ ਸੈਂਟਰ ਵਿੱਚ ਪਿਛਲੇ ਇੱਕ ਮਹੀਨੇ ਵਿੱਚ 50 ਤੋਂ 70 ਮਰੀਜ਼ ਦਾਖਲ ਹੋੲ, ਜਿਨ੍ਹਾਂ ਵਿੱਚ 40 ਤੋਂ ਜ਼ਿਆਦਾ ਆਪਸੀ ਹਿੰਸਾ ਵਿੱਚ ਜ਼ਖ਼ਮੀ ਹੋਏ l ਲੇਡੀ ਹਾਰਡਿੰਗ ਹਸਪਤਾਲ ਵਿੱਚ ਜਿਹੜੇ ਮਰੀਜ਼ ਦਾਖਲ ਹੋਏ ਹਨ, ਉਨ੍ਹਾਂ ਵਿੱਚ ਵੀ 70 ਫੀਸਦੀ ਤੋਂ ਜ਼ਿਆਦਾ ਆਪਸੀ ਅਤੇ ਘਰੇਲੂ ਹਿੰਸਾ ਦੇ ਹਨ l

Related posts

ਵਿਆਹ ਤੋਂ 10 ਸਾਲ ਬਾਅਦ ਪ੍ਰੇਮੀ ਨਾਲ ਮਿਲ ਕੇ ਪਤੀ ਕੀਤਾ ਕਤਲ!

htvteam

ਪਾਕਿਸਤਾਨ ਦਾ ਵੱਡਾ ਇਲਜ਼ਾਮ, ਸਿੱਖਾਂ ਦੇ ਰਾਹ ‘ਚ ਭਾਰਤ ਦੇ ਅੜਿੱਕੇ

admin

ਕੁੜੀ ਦੇ ਮੁੰਡੇ ਨਾਲ 5 ਸਾਲਾਂ ਤੋਂ ਸਨ ਪ੍ਰੇਮ ਸਬੰਧ, ਮੁੰਡਾ ਮੁਕਰ ਗਿਆ ਤਾਂ ਪਹੁੰਚੀ ਪ੍ਰੇਮੀ ਦੇ ਘਰ, ਅੱਗੋਂ ਪੈ ਗਈ ਮਾਰ ਫੇਰ ਦੇਖੋ ਕੀਂ ਕੀਤਾ ਕੁੜੀ ਨੇ

Htv Punjabi

Leave a Comment